Lawyer Gay Couple Exchanged Ring In Supreme Court: ਭਾਰਤ 'ਚ ਸਮਲਿੰਗੀ ਵਿਆਹ  (Same Sex Marriage) ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਇੱਕ ਸਮਲਿੰਗੀ ਵਕੀਲ ਜੋੜੇ (Gay Lawyer Couple) ਨੇ ਅਨੋਖੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ। ਉਹ ਸੁਪਰੀਮ ਕੋਰਟ ਕੰਪਲੈਕਸ ਦੇ ਸਾਹਮਣੇ ਮੁੰਦਰੀਆਂ ਪਾ ਕੇ ਇੱਕ-ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਕਿਹਾ, ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਇਨ੍ਹਾਂ 'ਚੋਂ ਇੱਕ ਦਾ ਨਾਮ ਅਨਨਿਆ ਕੋਟੀਆ ਹੈ, ਜਦਕਿ ਦੂਜੇ ਦਾ ਨਾਮ ਉਤਕਰਸ਼ ਸਕਸੈਨਾ ਹੈ। ਦੋਵਾਂ ਨੇ ਬੁੱਧਵਾਰ (18 ਅਕਤੂਬਰ) ਨੂੰ ਇੱਕ ਦੂਜੇ ਨਾਲ ਅੰਗੂਠੀ ਪਹਿਨਾਈ ਹੈ।


ਅਨਾਮਿਆ ਕੋਟੀਆ ਨੇ ਉਤਕਰਸ਼ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਅਤੇ ਰਿੰਗ ਪਾ ਕੇ ਮੰਗਣੀ ਕਰ ਲਈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਵੀ ਤਸਵੀਰ ਸਾਂਝੀ ਕੀਤੀ, ਜਿਸ ਨੇ ਸੋਸ਼ਲ ਮੀਡੀਆ ਯੂਜਰਜ਼ ਦਾ ਧਿਆਨ ਖਿੱਚਿਆ ਹੈ।