AC stars Energy Efficiency Ratio: ਗਰਮੀਆਂ ਆਉਣ ਨਾਲ ਹੀ ਲੋਕ ਧੜਾਧੜ ਏਸੀ ਖਰੀਦ ਰਹੇ ਹਨ। ਏਸੀ ਖਰੀਦਣ ਵਾਲੇ ਸਭ ਤੋਂ ਮਨ ਵਿੱਚ ਇਹੀ ਸਵਾਲ ਹੁੰਦਾ ਹੈ ਕਿ ਕਿਹੜਾ ਏਸੀ ਘੱਟ ਬਿਜਲੀ ਖਾਂਦਾ ਹੈ। ਇਸ ਲਈ ਹਰ ਕੋਈ 1 ਤੋਂ 5 ਸਟਾਰ ਏਸੀ ਦੀ ਉਲਝਣ ਵਿੱਚ ਉਲਝ ਜਾਂਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜਿੰਨੇ ਸਟਾਰ ਜ਼ਿਆਦਾ ਹੋਣਗੇ, ਏਸੀ ਓਨੀ ਹੀ ਬਿਜਲੀ ਘੱਟ ਖਾਏਗਾ। ਦੂਜੇ ਪਾਸੇ ਜ਼ਿਆਦਾ ਸਟਾਰ ਏਸੀ ਦਾ ਰੇਟ ਵੀ ਜ਼ਿਆਦਾ ਹੁੰਦਾ ਹੈ।



ਦਰਅਸਲ ਬਾਜ਼ਾਰ 'ਚ ਲੋਕ ਜਦੋਂ ਏਸੀ ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਹਨ। ਇਨ੍ਹਾਂ 'ਚੋਂ ਇੱਕ ਇਹ ਵੀ ਹੁੰਦਾ ਹੈ ਕਿ ਕਿੰਨੀ ਸਟਾਰ ਰੇਟਿੰਗ ਵਾਲਾ ਏਸੀ ਖਰੀਦੀਏ। ਕਈ ਲੋਕ ਕਹਿੰਦੇ ਹਨ ਕਿ 1 ਸਟਾਰ ਵਾਲਾ ਏਸੀ 2 ਸਟਾਰ ਵਾਲੇ ਏਸੀ ਨਾਲੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤੇ 5 ਸਟਾਰ ਏਸੀ ਬਹੁਤ ਘੱਟ ਬਿਜਲੀ ਖਪਤ ਕਰਦਾ ਹੈ।



ਅਜਿਹੀ ਸਥਿਤੀ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਸਟਾਰ ਰੇਟਿੰਗਾਂ ਦਾ ਕੀ ਮਤਲਬ ਹੈ। ਦਰਅਸਲ, ਇਹ ਐਨਰਜੀ ਐਫ਼ਿਸੀਐਂਸੀ ਦੇ ਫ਼ਾਰਮੂਲੇ 'ਤੇ ਕੰਮ ਕਰਦਾ ਹੈ। ਇਹ ਏਸੀ 'ਚ ਕੂਲਿੰਗ ਆਊਟਪੁਟ ਤੇ ਪਾਵਰ ਇਨਪੁਟ 'ਤੇ ਫਿਕਸ ਹੁੰਦਾ ਹੈ। ਉਦਾਹਰਣ ਵਜੋਂ ਇੱਕ ਟਨ ਏਸੀ ਪ੍ਰਤੀ ਘੰਟਾ 3516 ਵਾਟ ਦੀ ਖਪਤ ਕਰਦਾ ਹੈ।


ਐਨਰਜੀ ਐਫ਼ਿਸੀਐਂਸੀ ਰੇਸ਼ੋ 'ਤੇ ਤੈਅ ਹੁੰਦੀ ਰੇਟਿੰਗ



ਹਰ ਏਸੀ 'ਤੇ ਇਕ ਐਨਰਜੀ ਐਫ਼ਿਸੀਐਂਸੀ ਲਿਖਿਆ ਹੁੰਦਾ ਹੈ। ਜੇ ਕਿਸੇ ਏਸੀ 'ਤੇ 2.7 ਤੋਂ 2.9 ਈਈਆਰ ਲਿਖਿਆ ਹੋਇਆ ਹੈ ਤਾਂ ਉਹ 1 ਸਟਾਰ ਰੇਟਿੰਗ ਹੈ। 2.9 ਤੋਂ 3.09 ਹੋਣ 'ਤੇ 2 ਸਟਾਰ, 3.1 ਤੋਂ 3.29 ਹੋਣ 'ਤੇ 3 ਸਟਾਰ, 3.3 ਤੋਂ 3.49 ਹੋਣ 'ਤੇ 4 ਸਟਾਰ ਅਤੇ 3.5 ਤੋਂ ਉੱਪਰ ਹੋਣ 'ਤੇ ਇਹ 5 ਸਟਾਰ ਰੇਟਿੰਗ ਹੈ। ਐਨਰਜੀ ਐਫ਼ਿਸੀਐਂਸੀ ਰੇਸ਼ੋ ਲਈ ਏਸੀ ਦੀ ਕੂਲਿੰਗ ਆਊਟਪੁਟ ਤੇ ਇਨਪੁਟ ਪਾਵਰ ਨੂੰ ਕੈਲਕੁਲੇਟ ਕਰਨੀ ਚਾਹੀਦੀ ਹੈ। ਇਹ ਏਸੀ ਖਰੀਦਣ ਸਮੇਂ ਚੈੱਕ ਕੀਤੀ ਜਾ ਸਕਦੀ ਹੈ, ਜੋ ਪਲੇਟ 'ਤੇ ਲਿਖੀ ਹੁੰਦੀ ਹੈ।



ਇੰਝ ਜਾਣੋ ਏਸੀ ਦੀ ਰੇਟਿੰਗ



ਸਾਰੇ ਏਸੀ ਇਕ ਟਨ ਦੇ ਹੁੰਦੇ ਹਨ ਤੇ ਉਨ੍ਹਾਂ ਦੀ ਕੂਲਿੰਗ ਆਉਟਪੁਟ 3516 ਵਾਟ ਹੁੰਦੀ ਹੈ। ਇਸ ਆਉਟਪੁਟ 'ਚ ਇਨਪੁਟ ਨੂੰ ਭਾਗ ਦਿਆਂਗੇ। ਜਿਵੇਂ ਕੋਈ ਏਸੀ 1250 ਵਾਟ ਦੀ ਇਨਪੁਟ ਪਾਵਰ ਲੈ ਰਿਹਾ ਹੈ ਤਾਂ ਜੇ ਤੁਸੀਂ 3516 'ਚ 1250 ਨੂੰ ਭਾਗ ਦਿੰਦੇ ਹੋ ਤਾਂ ਨਤੀਜਾ 2.00 ਹੈ। ਜੇ ਤੁਸੀਂ ਇਸ ਨੂੰ ਈਈਆਰ ਟੇਬਲ 'ਚ ਵੇਖਦੇ ਹੋ ਤਾਂ 2.00 ਇੱਕ ਸਟਾਰ ਵਾਲੀ ਰੇਟਿੰਗ 'ਚ ਮਿਲੇਗਾ।


ਇਸ ਲਈ ਇਹ ਏਸੀ ਇਕ ਸਟਾਰ ਰੇਟਿੰਗ ਦਾ ਹੈ। ਇਸੇ ਤਰ੍ਹਾਂ ਜੇ ਏਸੀ ਦੀ ਇਨਪੁਟ ਪਾਵਰ 11750 ਵਾਟ ਹੈ ਤਾਂ 3516 ਨਾਲ ਭਾਗ ਦੇਣ 'ਤੇ 2.99 ਆਵੇਗਾ। ਟੇਬਲ 'ਚ ਵੇਖਣ 'ਤੇ 2.9 ਤੋਂ 3.09 ਰੇਟਿੰਗ 2 ਸਟਾਰ ਰੇਟਿੰਗ 'ਚ ਹੈ ਤੇ ਇਹ ਏਸੀ 2 ਸਟਾਰ ਰੇਟਿੰਗ ਦਾ ਹੋਵੇਗਾ। ਇਸੇ ਤਰ੍ਹਾਂ ਸਾਰੇ ਸਟਾਰਾਂ ਦੀ ਰੇਟਿੰਗ ਕੱਢੀ ਜਾ ਸਕਦੀ ਹੈ।


ਏਸੀ ਜਿੰਨੀ ਘੱਟ ਇਨਪੁੱਟ ਪਾਵਰ ਲਵੇਗਾ, ਉਸ ਦੀ ਓਨੀ ਜ਼ਿਆਦਾ ਰੇਟਿੰਗ ਹੋਵੇਗੀ। ਬਿਜਲੀ ਦੀ ਖਪਤ ਆਪਣੇ ਆਪ ਇਨਪੁਟ ਪਾਵਰ ਨਾਲ ਵੱਧਦੀ ਹੈ। ਇਸ ਲਈ ਜ਼ਿਆਦਾ ਰੇਟਿੰਗ ਵਾਲਾ ਏਸੀ ਘੱਟ ਖਪਤ ਕਰਦਾ ਹੈ।