Adani Group: ਅਡਾਨੀ ਗਰੁੱਪ ਦਾ ਨਾਂ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਭਾਰੀ ਘਾਟੇ ਦਾ ਸਾਹਮਣਾ ਕਰ ਰਿਹਾ ਅਡਾਨੀ ਗਰੁੱਪ ਹੁਣ ਨਵੀਂ ਪ੍ਰੇਸ਼ਾਨੀ 'ਚ ਹੈ। ਗਰੁੱਪ ਦੇ ਸ਼ੇਅਰ ਸ਼ੁੱਕਰਵਾਰ ਦੇ ਵਪਾਰਕ ਸੈਸ਼ਨ ਦੌਰਾਨ 10 ਪ੍ਰਤੀਸ਼ਤ ਤੱਕ ਡਿੱਗ ਗਏ। ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਇੱਕ ਰਿਪੋਰਟ ਤੋਂ ਬਾਅਦ ਆਈ ਹੈ। ਦਰਅਸਲ, ਅੰਤਰਰਾਸ਼ਟਰੀ ਮੀਡੀਆ ਵਿੱਚ ਚੱਲ ਰਹੀਆਂ ਰਿਪੋਰਟਾਂ ਅਨੁਸਾਰ ਅਡਾਨੀ ਸਮੂਹ ਨੇ ਆਪਣੇ ਅਮਰੀਕੀ ਨਿਵੇਸ਼ਕਾਂ ਨੂੰ ਜੋ ਨੁਮਾਇੰਦਗੀ ਦਿੱਤੀ ਹੈ, ਉਥੋਂ ਦੇ ਰੈਗੂਲੇਟਰਾਂ ਨੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੋਂ ਦੇ ਰੈਗੂਲੇਟਰਾਂ ਨੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਵੱਲੋਂ ਸ਼ੇਅਰਾਂ ਦੀ ਕੀਮਤ ਵਿੱਚ ਹੇਰਾਫੇਰੀ ਦੇ ਦੋਸ਼ਾਂ ਤੋਂ ਬਾਅਦ ਕਥਿਤ ਤੌਰ 'ਤੇ ਅਡਾਨੀ ਸਮੂਹ ਦੁਆਰਾ ਨੇ ਆਪਣੇ ਅਮਰੀਕੀ ਨਿਵੇਸ਼ਕਾਂ ਨੂੰ ਜੋ ਪ੍ਰਤੀਨਿਧੀਆਂ ਦਿੱਤੀਆਂ ਹਨ, ਅਮਰੀਕੀ ਅਧਿਕਾਰੀ ਉਸ ਦੀ ਜਾਂਚ ਕਰ ਰਹੇ ਹਨ। ਮੀਡੀਆ ਰਿਪੋਰਟਾਂ 'ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬਰੁਕਲਿਨ 'ਚ ਅਮਰੀਕੀ ਬਰੁਕਲਿਨ ਵਿੱਚ ਅਮਰੀਕੀ ਅਟਾਰਨੀ ਦਫ਼ਤਰ ਤੇ ਪ੍ਰਤੀਭੂਤੀਆਂ ਤੇ ਐਕਸਚੇਂਜ ਕਮਿਸ਼ਨ (ਐਸਈਸੀ) ਨੇ ਅਡਾਨੀ ਸਮੂਹ ਨਾਲ ਜੁੜੇ ਸੰਸਥਾਗਤ ਨਿਵੇਸ਼ਕਾਂ ਨੂੰ ਜਾਂਚ-ਪੜਤਾਲ ਵਾਲੇ ਸਵਾਲ ਭੇਜੇ ਹਨ, ਜਿਸ 'ਚ ਗਰੁੱਪ ਨੇ ਨਿਵੇਸ਼ਕਾਂ ਦੇ ਸਾਹਮਣੇ ਕੀ ਪੱਖ ਰੱਖਿਆ ਹੈ, ਇਸ ਦੀ ਜਾਣਕਾਰੀ ਮੰਗੀ ਹੈ।
ਹਾਲਾਂਕਿ ਇਸਤਗਾਸਾ ਦੀ ਪੁੱਛ-ਪੜਤਾਲ 'ਚ ਫਿਲਹਾਲ ਕਿਸੇ ਕਾਨੂੰਨੀ ਕਾਰਵਾਈ ਦੇ ਸੰਕੇਤ ਨਹੀਂ ਮਿਲਦੇ ਹਨ ਪਰ ਅਮਰੀਕਾ 'ਚ ਹੋ ਰਹੀ ਇਹ ਜਾਂਚ ਭਾਰਤ ਵਿੱਚ ਸਮੂਹ ਦੇ ਖਿਲਾਫ ਚੱਲ ਰਹੀ ਮੌਜੂਦਾ ਰੈਗੂਲੇਟਰੀ ਜਾਂਚ ਦੇ ਮੱਦੇਨਜ਼ਰ ਮਹੱਤਵਪੂਰਨ ਹੈ। ਅਰਬਪਤੀ ਗੌਤਮ ਅਡਾਨੀ ਦੀ ਅਗਵਾਈ ਵਾਲਾ ਅਡਾਨੀ ਸਮੂਹ ਆਪਣੇ ਖਾਤਿਆਂ ਵਿੱਚ ਸਟਾਕ ਵਿੱਚ ਹੇਰਾਫੇਰੀ ਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਅਮਰੀਕਾ ਵਿੱਚ ਅਡਾਨੀ ਸਮੂਹ ਨਾਲ ਸਬੰਧਤ ਇਹ ਪੁੱਛਗਿੱਛ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਹੋਈ ਹੈ, ਜਿੱਥੇ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਮਹਿਮਾਨ ਨਿਵਾਜ਼ੀ ਕੀਤੀ ਹੈ। ਇਸ ਦੌਰਾਨ ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨਿਵੇਸ਼ਕਾਂ ਨੂੰ ਜਾਰੀ ਕੀਤੇ ਗਏ ਕਿਸੇ ਵੀ ਆਦੇਸ਼ ਤੋਂ ਜਾਣੂ ਨਹੀਂ ਸੀ ਅਤੇ ਆਪਣੇ ਖੁਲਾਸਿਆਂ ਦੀ ਸਟੀਕਤਾ 'ਤੇ ਕਾਇਮ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 10 ਫੀਸਦੀ ਤੱਕ ਡਿੱਗ ਗਏ। ਇਸ ਦੇ ਸ਼ੇਅਰਾਂ ਦੀ ਕੀਮਤ 2162.85 ਰੁਪਏ ਤੱਕ ਪਹੁੰਚ ਗਈ।
Adani Group: ਅਡਾਨੀ ਗਰੁੱਪ ਹੁਣ ਨਵਾਂ ਝਟਕਾ, ਅਮਰੀਕਾ ਦੇ ਐਕਸ਼ਨ ਮਗਰੋਂ ਸ਼ੇਅਰਾਂ 'ਚ ਵੱਡੀ ਗਿਰਾਵਟ
ABP Sanjha
Updated at:
23 Jun 2023 03:41 PM (IST)
Edited By: shankerd
Adani Group: ਅਡਾਨੀ ਗਰੁੱਪ ਦਾ ਨਾਂ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਭਾਰੀ ਘਾਟੇ ਦਾ ਸਾਹਮਣਾ ਕਰ ਰਿਹਾ ਅਡਾਨੀ ਗਰੁੱਪ ਹੁਣ ਨਵੀਂ ਪ੍ਰੇਸ਼ਾਨੀ 'ਚ ਹੈ। ਗਰੁੱਪ ਦੇ ਸ਼ੇਅਰ ਸ਼ੁੱਕਰਵਾਰ
Adani Group
NEXT
PREV
Published at:
23 Jun 2023 03:41 PM (IST)
- - - - - - - - - Advertisement - - - - - - - - -