Adani Group News: ਅਡਾਨੀ ਗਰੁੱਪ 'ਤੇ ਛਾਏ ਸੰਕਟ ਦੇ ਬੱਦਲ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਮੋਰਗਨ ਸਟੈਨਲੇ ਕੈਪੀਟਲ ਇੰਟਰਨੈਸ਼ਨਲ (MSCI) ਨੇ ਕਿਹਾ, ਅਡਾਨੀ ਟੋਟਲ ਗੈਸ ਅਤੇ ਅਡਾਨੀ ਟਰਾਂਸਮਿਸ਼ਨ ਨੂੰ 31 ਮਈ ਤੋਂ MSCI ਇੰਡੀਆ ਇੰਡੈਕਸ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਵੇਰ ਦੇ ਕਾਰੋਬਾਰ 'ਚ ਦੋਵਾਂ ਕੰਪਨੀਆਂ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਅਡਾਨੀ ਟੋਟਲ ਦੇ ਸ਼ੇਅਰ ਅੱਜ 3.51 ਫੀਸਦੀ ਦੀ ਗਿਰਾਵਟ ਨਾਲ 825.05 ਦੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਇਸ ਤੋਂ ਇਲਾਵਾ ਅਡਾਨੀ ਟਰਾਂਸਮਿਸ਼ਨ ਦਾ ਸਟਾਕ ਵੀ 3.64 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਇੰਡੈਕਸ 'ਚ 3 ਨਵੀਆਂ ਕੰਪਨੀਆਂ ਜੋੜਨ ਦਾ ਕੀਤਾ ਗਿਆ ਫੈਸਲਾ
ਦੱਸ ਦੇਈਏ ਕਿ ਅੱਜ ਸਵੇਰੇ BSE 'ਤੇ ਅਡਾਨੀ ਟੋਟਲ ਗੈਸ ਦੇ ਸ਼ੇਅਰ ਪੰਜ ਫੀਸਦੀ ਡਿੱਗ ਕੇ 812.60 ਰੁਪਏ 'ਤੇ ਆ ਗਏ। ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ ਵੀ ਪੰਜ ਫੀਸਦੀ ਡਿੱਗ ਕੇ 871.15 ਰੁਪਏ 'ਤੇ ਆ ਗਿਆ। ਐਮਐਸਸੀਆਈ ਨੇ ਕਿਹਾ, ਉਸਨੇ ਤਿੰਨ ਕੰਪਨੀਆਂ ਨੂੰ ਸੂਚਕਾਂਕ ਤੋਂ ਹਟਾਉਣ ਅਤੇ ਤਿੰਨ ਨਵੀਆਂ ਕੰਪਨੀਆਂ ਜੋੜਨ ਦਾ ਫੈਸਲਾ ਕੀਤਾ ਹੈ। ਇਹ ਬਦਲਾਅ 31 ਮਈ 2023 ਤੋਂ ਲਾਗੂ ਹੋਣਗੇ।
ਕਿਹੜੇ ਸਟਾਕ ਹੋਣਗੇ ਸ਼ਾਮਲ
ਇੰਡਸ ਟਾਵਰਜ਼ ਨੂੰ ਵੀ MSCI ਇੰਡੀਆ ਇੰਡੈਕਸ ਤੋਂ ਬਾਹਰ ਕਰ ਦਿੱਤਾ ਜਾਵੇਗਾ। BSE 'ਤੇ ਇੰਡਸ ਟਾਵਰਜ਼ ਦਾ ਸ਼ੇਅਰ 2.34 ਫੀਸਦੀ ਡਿੱਗ ਕੇ 147.90 ਰੁਪਏ 'ਤੇ ਆ ਗਿਆ। ਇੰਡੈਕਸ ਵਿੱਚ ਸ਼ਾਮਲ ਹੋਣ ਵਾਲੀਆਂ ਕੰਪਨੀਆਂ ਦੇ ਨਾਂ ਹਿੰਦੁਸਤਾਨ ਐਰੋਨਾਟਿਕਸ, ਮੈਕਸ ਹੈਲਥਕੇਅਰ ਇੰਸਟੀਚਿਊਟ ਅਤੇ ਸੋਨਾ ਬੀਐਲਡਬਲਯੂ ਪ੍ਰਿਸੀਜਨ ਹਨ। ਦੁਨੀਆ ਭਰ ਦੇ ਇਕੁਇਟੀ ਨਿਵੇਸ਼ਕ ਨਿਵੇਸ਼ ਫੈਸਲੇ ਲੈਣ ਲਈ MSCI ਗਲੋਬਲ ਸਟੈਂਡਰਡ ਸੂਚਕਾਂਕ ਦੀ ਵਿਆਪਕ ਤੌਰ 'ਤੇ ਵਰਤੋਂ ਕਰਦੇ ਹਨ।
ਅੱਜ ਸੁਣਵਾਈ ਹੋਵੇਗੀ ਸੁਪਰੀਮ ਕੋਰਟ 'ਚ
ਦੱਸ ਦੇਈਏ ਕਿ ਅੱਜ ਯਾਨੀ 12 ਮਈ ਨੂੰ ਸੁਪਰੀਮ ਕੋਰਟ ਅਡਾਨੀ-ਹਿੰਦੇਨਬਰਗ ਵਿਵਾਦ ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕਰਨ ਜਾ ਰਹੀ ਹੈ। ਇਸ ਸਮੇਂ ਇਸ ਮਾਮਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਮਾਰਚ ਵਿੱਚ ਸੁਪਰੀਮ ਕੋਰਟ ਨੇ ਇਸ ਕੇਸ ਲਈ ਛੇ ਮੈਂਬਰੀ ਕਮੇਟੀ ਬਣਾਈ ਸੀ। ਇਸ ਕਮੇਟੀ ਦੀ ਪ੍ਰਧਾਨਗੀ ਸੇਵਾਮੁਕਤ ਜੱਜ ਜਸਟਿਸ ਅਭੈ ਮਨੋਹਰ ਸਪਰੇ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ