ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਦਰਜਾ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਅਡਾਨੀ ਦੁਨੀਆ ਦੇ ਅਮੀਰਾਂ ਦੀ ਟਾਪ-20 ਸੂਚੀ ਤੋਂ ਵੀ ਬਾਹਰ ਹੋ ਗਏ ਹਨ। ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਹੋਣ ਦਾ ਗੌਤਮ ਅਡਾਨੀ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਅਜੇ ਵੀ ਆਪਣੇ 13ਵੇਂ ਸਥਾਨ 'ਤੇ ਹਨ।
ਬਲੂਮਬਰਗ ਬਿਲੀਨੇਅਰ ਇੰਡੈਕਸ
ਬਲੂਮਬਰਗ ਬਿਲੀਨੇਅਰ ਇੰਡੈਕਸ ਦੀ ਤਾਜ਼ਾ ਸੂਚੀ ਵਿੱਚ ਐਲੋਨ ਮਸਕ ਪਹਿਲੇ ਸਥਾਨ 'ਤੇ ਹੈ। ਐਲੋਨ ਮਸਕ ਕੋਲ ਕੁੱਲ 234 ਬਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਇਸ ਸਾਲ ਹੁਣ ਤੱਕ ਐਲੋਨ ਮਸਕ ਦੀ ਸੰਪਤੀ ਵਿੱਚ 96.6 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਬਰਨਾਰਡ ਅਰਨੌਲਟ, ਜਿਸਦੀ ਕੁੱਲ ਜਾਇਦਾਦ $200 ਬਿਲੀਅਨ ਹੈ। ਇਸ ਸਾਲ ਹੁਣ ਤੱਕ, ਉਨ੍ਹਾਂ ਨੇ ਕੁੱਲ $38.2 ਬਿਲੀਅਨ ਦੀ ਕਮਾਈ ਕੀਤੀ ਹੈ।
ਤੀਜੇ ਸਥਾਨ 'ਤੇ ਕੌਣ ?
ਤੀਜੇ ਸਥਾਨ 'ਤੇ ਜੈਫ ਬੇਜੋਸ ਹਨ, ਜਿਹਨਾ ਦੇ ਕੋਲ 154 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਜੈਫ ਬੇਜੋਸ ਦੀ ਸੰਪਤੀ 'ਚ 47.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਿਲ ਗੇਟਸ ਚੌਥੇ ਸਥਾਨ 'ਤੇ ਹਨ। ਇਸ ਸਾਲ ਬਿਲ ਗੇਟਸ ਦੀ ਸੰਪਤੀ 'ਚ 24.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਿਲ ਗੇਟਸ ਦੀ ਕੁੱਲ ਜਾਇਦਾਦ 134 ਬਿਲੀਅਨ ਡਾਲਰ ਹੋ ਗਈ ਹੈ। ਪੰਜਵੇਂ ਦਰਜੇ ਦੇ ਲੈਰੀ ਐਲੀਸਨ ਆਏ ਹਲ। ਲੈਰੀ ਐਲੀਸਨ ਨੇ ਇਸ ਸਾਲ 40.8 ਬਿਲੀਅਨ ਡਾਲਰ ਕਮਾਏ ਹਨ। ਜਿਸ ਨਾਲ ਲੈਰੀ ਐਲੀਸਨ ਦੀ ਕੁੱਲ ਜਾਇਦਾਦ $133 ਬਿਲੀਅਨ ਹੋ ਗਈ।
ਗੌਤਮ ਅਡਾਨੀ ਦੀ ਸਥਿਤੀ
ਗੌਤਮ ਅਡਾਨੀ ਹੁਣ 60.3 ਬਿਲੀਅਨ ਡਾਲਰ ਦੀ ਸੰਪਤੀ ਨਾਲ ਸਿਖਰਲੇ 20 ਵਿੱਚੋਂ 21ਵੇਂ ਸਥਾਨ ’ਤੇ ਆ ਗਿਆ ਹੈ। ਗੌਤਮ ਅਡਾਨੀ ਤੋਂ ਉੱਪਰ ਜੂਲੀਆ ਫਲੇਸ਼ਰ 62.3 ਬਿਲੀਅਨ ਡਾਲਰ ਦੀ ਸੰਪਤੀ ਨਾਲ 20ਵੇਂ ਸਥਾਨ 'ਤੇ ਹੈ। ਚੀਨੀ ਅਰਬਪਤੀ ਝੋਂਗ ਸ਼ਾਨਸ਼ਾਨ 63.1 ਬਿਲੀਅਨ ਡਾਲਰ ਦੀ ਸੰਪਤੀ ਨਾਲ 18ਵੇਂ ਸਥਾਨ 'ਤੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial