Rishabh Pant Injury Update: ਹਾਲ ਹੀ 'ਚ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਦੋਂ ਤੋਂ ਉਹ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਰਿਸ਼ਭ ਪੰਤ ਆਈਪੀਐਲ 2023 ਸੀਜ਼ਨ ਦਾ ਹਿੱਸਾ ਨਹੀਂ ਸਨ ਪਰ ਉਹ ਲਗਾਤਾਰ ਰਿਕਵਰੀ ਕਰ ਰਹੇ ਹਨ। ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਰਿਸ਼ਭ ਪੰਤ ਜਲਦੀ ਠੀਕ ਹੋ ਕੇ ਮੈਦਾਨ 'ਚ ਵਾਪਸੀ ਕਰਨਗੇ। ਹਾਲਾਂਕਿ, ਕੀ ਰਿਸ਼ਭ ਪੰਤ ਆਪਣੀ ਵਾਪਸੀ ਤੋਂ ਬਾਅਦ ਵਿਕਟਕੀਪਿੰਗ ਸੰਭਾਲਣਗੇ? ਇਹ ਸਵਾਲ ਉੱਠ ਰਿਹਾ ਹੈ। ਫਿਲਹਾਲ ਇਸ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।


ਰਿਸ਼ਭ ਪੰਤ ਪਹਿਲਾਂ ਨਾਲੋਂ ਬਿਹਤਰ ਹਨ, ਪਰ...'


ਇਨਸਾਈਡ ਸਪੋਰਟਸ ਦੇ ਮੁਤਾਬਕ ਬੀਸੀਸੀਆਈ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਰਿਸ਼ਭ ਪੰਤ ਪਹਿਲਾਂ ਨਾਲੋਂ ਲਗਾਤਾਰ ਬਿਹਤਰ ਹੋ ਰਹੇ ਹਨ। ਪਰ ਇਸ ਸਮੇਂ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਵਾਪਸੀ ਤੋਂ ਬਾਅਦ ਵਿਕਟਕੀਪਿੰਗ ਸ਼ੁਰੂ ਕਰਨਗੇ, ਇਸ ਵਿੱਚ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਰਿਸ਼ਭ ਪੰਤ ਦੀ ਵਾਪਸੀ ਤੋਂ ਬਾਅਦ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣ 'ਚ 3-6 ਮਹੀਨੇ ਲੱਗ ਸਕਦੇ ਹਨ। ਹਾਲਾਂਕਿ, ਸਾਨੂੰ ਨਹੀਂ ਪਤਾ ਕਿ ਕੀ ਹੋਵੇਗਾ... ਰਿਸ਼ਭ ਪੰਤ ਇੱਕ ਨੌਜਵਾਨ ਖਿਡਾਰੀ ਹਨ, ਇਸ ਖਿਡਾਰੀ ਵਿੱਚ ਕਾਫੀ ਕ੍ਰਿਕਟ ਬਚੀ ਹੈ। ਪਰ ਉਹ ਜਿਸ ਤਰ੍ਹਾਂ ਦੀ ਸੱਟ ਨਾਲ ਜੂਝ ਰਹੇ ਹਨ, ਉਸ ਤੋਂ ਬਾਹਰ ਨਿਕਲਣਾ ਆਸਾਨ ਨਹੀਂ ਹੈ।


ਇਹ ਵੀ ਪੜ੍ਹੋ: ENG vs AUS: ਲਾਰਡਸ ਲੋਂਗ ਰੂਮ ਵਿੱਚ ਉਸਮਾਨ ਖਵਾਜਾ ਦੀ ਦਰਸ਼ਕਾਂ ਨਾਲ ਹੋਈ ਬਹਿਸ, ਇਦਾਂ ਹੋਇਆ ਨਿਪਟਾਰਾ, ਵੇਖੋ ਵੀਡੀਓ


ਕੀ ਰਿਸ਼ਭ ਪੰਤ ਵਾਪਸੀ ਤੋਂ ਬਾਅਦ ਕਰ ਸਕਣਗੇ ਵਿਕਟਕੀਪਿੰਗ?


ਉੱਥੇ ਹੀ ਆਈਪੀਐਲ 2023 ਸੀਜ਼ਨ ਵਿੱਚ ਰਿਸ਼ਭ ਪੰਤ ਦੀ ਗੈਰ-ਮੌਜੂਦਗੀ ਵਿੱਚ ਡੇਵਿਡ ਵਾਰਨਰ ਨੇ ਦਿੱਲੀ ਕੈਪੀਟਲਸ ਦੀ ਅਗਵਾਈ ਕੀਤੀ। ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਅਭਿਸ਼ੇਕ ਪੋਰੇਲ ਨੂੰ ਰਿਸ਼ਭ ਪੰਤ ਦੇ ਰਿਪਲੇਸਮੈਂਚਟ ਦੇ ਤੌਰ ‘ਤੇ ਸ਼ਾਮਲ ਕੀਤਾ। ਹਾਲਾਂਕਿ ਇਸ ਤੋਂ ਇਲਾਵਾ ਦਿੱਲੀ ਕੈਪੀਟਲਸ ਨੇ ਸਰਫਰਾਜ਼ ਖਾਨ ਨੂੰ ਅਜ਼ਮਾਇਆ ਪਰ ਮੁੰਬਈ ਦੇ ਇਸ ਨੌਜਵਾਨ ਬੱਲੇਬਾਜ਼ ਨੇ ਨਿਰਾਸ਼ ਕੀਤਾ, ਉਹ ਉਮੀਦਾਂ 'ਤੇ ਖਰੇ ਨਹੀਂ ਉਤਰ ਸਕੇ।


ਨਾਲ ਹੀ, ਇਸ ਟੀਮ ਨੇ ਫਿਲ ਸਾਲਟ ਨੂੰ ਵਿਕਟਕੀਪਰ ਵਜੋਂ ਮੌਕੇ ਦਿੱਤੇ, ਪਰ ਫਿਲ ਸਾਲਟ ਵੀ ਕੋਈ ਛਾਪ ਛੱਡਣ ਵਿੱਚ ਅਸਫਲ ਰਹੇ। ਹਾਲਾਂਕਿ ਰਿਸ਼ਭ ਪੰਤ ਦੀ ਸੱਟ ਦਿੱਲੀ ਕੈਪੀਟਲਸ ਲਈ ਸਮੱਸਿਆ ਬਣੀ ਹੋਈ ਹੈ। ਜੇਕਰ ਰਿਸ਼ਭ ਪੰਤ IPL 2024 ਸੀਜ਼ਨ 'ਚ ਖੇਡਦੇ ਹਨ ਤਾਂ ਕੀ ਉਹ ਵਿਕਟਕੀਪਿੰਗ ਕਰ ਸਕਣਗੇ? ਹਾਲਾਂਕਿ ਇਹ ਸਮਾਂ ਦੱਸੇਗਾ ਕਿ ਰਿਸ਼ਭ ਪੰਤ ਦੀ ਵਾਪਸੀ ਤੋਂ ਬਾਅਦ ਉਹ ਕਦੋਂ ਵਿਕਟਕੀਪਰ ਦੀ ਭੂਮਿਕਾ 'ਚ ਨਜ਼ਰ ਆਉਣਗੇ।


ਇਹ ਵੀ ਪੜ੍ਹੋ: ENG vs AUS: ਬੇਨ ਸਟੋਕਸ ਦੀ ਪਾਰੀ ਅਤੇ ਆਸਟ੍ਰੇਲੀਆ ਦੀ ਜਿੱਤ ‘ਤੇ ਵਿਰਾਟ ਕੋਹਲੀ ਦਾ ਆਇਆ ਰਿਐਕਸ਼ਨ