Ashes 2023, England vs Australia: ਆਸਟ੍ਰੇਲੀਆਈ ਟੀਮ ਦੇ ਓਪਨਿੰਗ ਬੱਲੇਬਾਜ਼ ਉਸਮਾਨ ਖਵਾਜਾ ਅਤੇ ਡੇਵਿਡ ਵਾਰਨਰ 5ਵੇਂ ਦਿਨ ਲੰਚ ਦੇ ਸਮੇਂ ਲਾਰਡਸ ਮੈਦਾਨ ਦੇ ਲੋਂਗ ਰੂਮ ਤੋਂ ਬਾਹਰ ਨਿਕਲਦਿਆਂ MCC ਦੇ ਇੱਕ ਮੈਂਬਰ ਨਾਲ ਭਿੜ ਗਏ। ਲਾਰਡਸ ਟੈਸਟ ਮੈਚ 'ਚ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਲੰਚ ਤੱਕ 6 ਵਿਕਟਾਂ ਦੇ ਨੁਕਸਾਨ 'ਤੇ 243 ਦੌੜਾਂ ਬਣਾ ਲਈਆਂ ਸਨ।
ਇੰਗਲੈਂਡ ਦੀ ਪਾਰੀ ਦੌਰਾਨ ਜੋਨੀ ਬੇਅਰਸਟੋ ਬਹੁਤ ਹੀ ਅਜੀਬ ਤਰੀਕੇ ਨਾਲ ਰਨ ਆਊਟ ਹੋ ਕੇ ਪੈਵੇਲੀਅਨ ਪਰਤੇ। ਇਸ ਨੂੰ ਲੈ ਕੇ ਸਟੇਡੀਅਮ 'ਚ ਮੌਜੂਦ ਇੰਗਲਿਸ਼ ਪ੍ਰਸ਼ੰਸਕਾਂ ਦਾ ਗੁੱਸਾ ਆਸਟ੍ਰੇਲੀਆਈ ਟੀਮ 'ਚ ਦੇਖਣ ਨੂੰ ਮਿਲਿਆ। ਇਸ 'ਚ ਉਨ੍ਹਾਂ ਦਾ ਨਿਸ਼ਾਨਾ ਕੰਗਾਰੂ ਵਿਕਟਕੀਪਰ ਅਲੈਕਸ ਕੈਰੀ ਸੀ, ਜਿਨ੍ਹਾਂ ਨੇ ਆਪਣੀ ਚਲਾਕੀ ਨਾਲ ਬੇਅਰਸਟੋ ਨੂੰ ਰਨ ਆਊਟ ਕੀਤਾ ਸੀ।
ਇਹ ਵੀ ਪੜ੍ਹੋ: Virat Kohli: ਵਿਰਾਟ ਕੋਹਲੀ ਨਾਲ ਅਨੁਸ਼ਕਾ ਸ਼ਰਮਾ ਦੀ ਲੰਡਨ 'ਚ ਡੇਟ, ਜੋੜੇ ਨੇ ਕੁਆਲਿਟੀ ਟਾਈਮ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ
ਇਸ ਤੋਂ ਬਾਅਦ ਲੰਚ ਵੇਲੇ ਜਦੋਂ ਆਸਟਰੇਲਿਆਈ ਟੀਮ ਲਾਰਡਸ ਸਟੇਡੀਅਮ ਦੇ ਲੋਂਗ ਰੂਮ ਤੋਂ ਹੋ ਕੇ ਡਰੈਸਿੰਗ ਰੂਮ ਵੱਲ ਜਾ ਰਹੀ ਸੀ, ਉਸੇ ਸਮੇਂ ਉਸਮਾਨ ਖਵਾਜਾ ਦੀ ਐਮਸੀਸੀ ਦੇ ਇੱਕ ਮੈਂਬਰ ਨਾਲ ਬਹਿਸ ਹੋਣੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਉੱਥੇ ਮੌਜੂਦ ਸਿਕਿਊਰਿਟੀ ਨੂੰ ਦਖ਼ਲ ਦੇਣਾ ਪਿਆ। ਇਸ ਦੌਰਾਨ ਉਸਮਾਨ ਦੇ ਪਿੱਛੇ ਆ ਰਹੇ ਡੇਵਿਡ ਵਾਰਨਰ ਵੀ ਐਮਸੀਸੀ ਦੇ ਉਸ ਮੈਂਬਰ ਨੂੰ ਜਵਾਬ ਦਿੰਦੇ ਹੋਏ ਨਜ਼ਰ ਆਏ।
ਮੈਂ ਕਦੇ ਵੀ ਇਦਾਂ ਦੀ ਸੀਨ ਨਹੀਂ ਦੇਖਿਆ
ਇੰਗਲੈਂਡ ਟੀਮ ਦੇ ਸਾਬਕਾ ਵਿਸ਼ਵ ਜੇਤੂ ਕਪਤਾਨ ਇਓਨ ਮੋਰਗਨ ਨੇ ਸਕਾਈ ਸਪੋਰਟਸ ਨਾਲ ਗੱਲਬਾਤ ਕਰਦਿਆਂ ਇਸ ਘਟਨਾ 'ਤੇ ਹੈਰਾਨੀ ਜਤਾਈ। ਮੋਰਗਨ ਨੇ ਕਿਹਾ ਕਿ ਮੈਂ ਇੱਥੇ 16 ਸਾਲ ਦੇ ਬੱਚੇ ਦੇ ਰੂਪ 'ਚ ਆਇਆ ਸੀ ਅਤੇ ਖੁਸ਼ਕਿਸਮਤ ਰਿਹਾ ਕਿ ਇੱਥੇ ਆਪਣਾ ਪੂਰਾ ਕਰੀਅਰ ਖੇਡਿਆ। ਮੈਂ ਇਸ ਤਰ੍ਹਾਂ ਦਾ ਦ੍ਰਿਸ਼ ਕਦੇ ਨਹੀਂ ਦੇਖਿਆ, ਖਾਸ ਤੌਰ 'ਤੇ ਲੋਂਗ ਰੂਮ ਵਿੱਚ ਮੈਦਾਨ ਦੇ ਅੰਦਰ ਕੀ ਹੁੰਦਾ ਹੈ, ਉਸ ‘ਤੇ ਤੁਸੀਂ ਬਹੁਤ ਮਹੱਤਵ ਨਹੀਂ ਦਿਓਗੇ। ਨਿਰਾਸ਼ਾ ਦੀ ਇੱਕ ਵੱਡੀ ਭਾਵਨਾ ਹੈ ਅਤੇ ਮੈਂ ਸਮਝ ਸਕਦਾ ਹਾਂ, ਅਜਿਹਾ ਕਿਉਂ ਹੈ, ਪਰ ਤੁਸੀਂ ਇਦਾਂ ਕਿਸੇ ਵਿਅਕਤੀ ਨੂੰ ਰੋਕ ਕੋ ਕੁਝ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ: ODI World Cup: 2023 ਵਨਡੇ ਵਰਲਡ ਕੱਪ ਤੋਂ ਵੈਸਟ ਇੰਡੀਜ਼ ਬਾਹਰ, ਹੁਣ ਇਨ੍ਹਾਂ 4 ਟੀਮਾਂ ਕੋਲ ਸੁਪਰ-10 ‘ਚ ਪਹੁੰਚਣ ਦਾ ਮੌਕਾ