Jio Reacharge Price Hike: ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤੋਂ ਬਾਅਦ ਹੁਣ ਦੇਸ਼ ਦੀ ਸਭ ਤੋਂ ਵੱਡੀ ਮੋਬਾਈਲ ਆਪਰੇਟਰ ਰਿਲਾਇੰਸ ਜੀਓ ਵੀ ਆਪਣੇ ਮੋਬਾਈਲ ਰੀਚਾਰਜ ਪਲਾਨ ਨੂੰ ਮਹਿੰਗਾ ਕਰਨ ਜਾ ਰਹੀ ਹੈ। ਐਤਵਾਰ ਨੂੰ ਕੰਪਨੀ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ 1 ਦਸੰਬਰ ਤੋਂ ਉਨ੍ਹਾਂ ਦੇ ਪ੍ਰੀਪੇਡ ਰੀਚਾਰਜ ਪਲਾਨ 'ਚ 21 ਫੀਸਦੀ ਤੱਕ ਦਾ ਵਾਧਾ ਹੋਵੇਗਾ।


ਇਹ ਹੋਣਗੀਆਂ ਨਵੀਆਂ ਕੀਮਤਾਂ


ਰਿਲਾਇੰਸ ਜੀਓ ਦਾ 555 ਰੁਪਏ ਵਾਲਾ ਪਲਾਨ ਹੁਣ 666 ਰੁਪਏ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ 599 ਰੁਪਏ ਦਾ ਪਲਾਨ ਅਗਲੇ ਮਹੀਨੇ ਤੋਂ 719 ਰੁਪਏ ਦਾ ਹੋ ਜਾਵੇਗਾ। ਹਾਲਾਂਕਿ ਪਲਾਨ ਦੀਆਂ ਕੀਮਤਾਂ ਜ਼ਰੂਰ ਵਧਣਗੀਆਂ, ਪਰ ਇਨ੍ਹਾਂ ਦੋਵਾਂ ਪਲਾਨ ਦੀ ਵੈਧਤਾ ਪਹਿਲਾਂ ਵਾਂਗ ਹੀ 84 ਦਿਨਾਂ ਤੱਕ ਰਹੇਗੀ।


ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ 1 ਦਸੰਬਰ 2021 ਤੋਂ ਜੀਓ ਦਾ 75 ਰੁਪਏ ਵਾਲਾ ਪਲਾਨ 91 ਰੁਪਏ ਦਾ ਹੋ ਜਾਵੇਗਾ। ਇਸ ਪਲਾਨ 'ਚ ਖਪਤਕਾਰਾਂ ਨੂੰ 29 ਦਿਨਾਂ ਦੀ ਵੈਧਤਾ ਅਤੇ ਹਰ ਮਹੀਨੇ 3 ਜੀਬੀ ਇੰਟਰਨੈੱਟ ਡਾਟਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਵੌਇਸ ਕਾਲ ਦੇ ਨਾਲ-ਨਾਲ 50 ਐੱਸਐੱਮਐੱਸ ਵੀ ਮਿਲਦੇ ਹਨ।


1 ਦਸੰਬਰ ਤੋਂ 129 ਵਾਲੇ ਪਲਾਨ ਦੀ ਕੀਮਤ 155 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ 149 ਵਾਲੇ ਪਲਾਨ ਦੀ ਕੀਮਤ 179 ਰੁਪਏ, 199 ਵਾਲੇ ਪਲਾਨ ਦੀ ਕੀਮਤ 239 ਰੁਪਏ, 249 ਵਾਲੇ ਪਲਾਨ ਦੀ ਕੀਮਤ 299 ਰੁਪਏ ਅਤੇ 399 ਰੁਪਏ ਵਾਲੇ ਪਲਾਨ ਦੀ ਕੀਮਤ 479 ਰੁਪਏ ਹੋਵੇਗੀ।


ਕੰਪਨੀ ਨੇ JioPhone ਪਲਾਨ, ਅਨਲਿਮਟਿਡ ਪਲਾਨ ਅਤੇ ਡਾਟਾ ਐਡ-ਆਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਕੀਮਤਾਂ 19.6 ਫੀਸਦੀ ਤੋਂ ਵਧਾ ਕੇ 21.3 ਫੀਸਦੀ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ (VI) ਨੇ ਪਿਛਲੇ ਹਫ਼ਤੇ ਆਪਣੇ ਪ੍ਰੀਪੇਡ ਰੀਚਾਰਜ ਪਲਾਨ ਨੂੰ 25 ਫੀਸਦੀ ਤੱਕ ਵਧਾ ਦਿੱਤਾ ਸੀ।



ਇਹ ਵੀ ਪੜ੍ਹੋ: Omicron Variant: ਹੁਣ ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਸਰਕਾਰ ਦੀ ਚਿੰਤਾ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904