ਨਵੀਂ ਦਿੱਲੀ, ਆਨਲਾਈਨ ਡੈਸਕ : ਆਈਪੀਐਲ 2022 ਲਈ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਆਖਰੀ ਤਰੀਕ 30 ਨਵੰਬਰ ਹੈ ਤੇ ਇਸ ਤੋਂ ਪਹਿਲਾਂ ਦਿੱਗਜ ਕ੍ਰਿਕਟਰ ਆਪਣੀ ਰਾਏ ਦੇ ਰਹੇ ਹਨ। ਇਸ ਕੜੀ 'ਚ ਸਾਬਕਾ ਕ੍ਰਿਕਟਰ ਤੇ ਕੁਮੈਂਟੇਟਰ ਸਾਈਮਨ ਡੋਲ ਨੇ ਚੇਨਈ ਸੁਪਰ ਕਿੰਗਜ਼ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ। ਸਾਈਮਨ ਡੋਲ ਨੇ ਸਟਾਰ ਸਪੋਰਟਸ ਨੂੰ ਦੱਸਿਆ ਕਿ ਅਗਲੇ ਸੀਜ਼ਨ ਲਈ ਸੀਐਸਕੇ ਕਿਹੜੇ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦਾ ਹੈ। ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਡੋਲ ਨੇ ਕਿਹਾ ਕਿ ਸੀਐਸਕੇ ਅਗਲੇ ਸੀਜ਼ਨ ਲਈ ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ ਤੇ ਮੌਜੂਦਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬਰਕਰਾਰ ਰੱਖ ਸਕਦਾ ਹੈ।


52 ਸਾਲਾ ਸਾਈਮਨ ਡੋਲ ਨੇ ਕਿਹਾ ਕਿ ਧੋਨੀ ਅਗਲੇ ਸੀਜ਼ਨ 'ਚ ਇਕ ਘਰੇਲੂ ਮੈਚ ਖੇਡਣ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਸੀਐੱਸਕੇ ਫਾਫ ਡੂ ਪਲੇਸਿਸ ਨੂੰ ਟੀਮ ਦਾ ਅਗਲਾ ਕਪਤਾਨ ਮੰਨ ਸਕਦੇ ਹਾਂ। ਉਸ ਨੇ ਅੱਗੇ ਕਿਹਾ ਕਿ ਮੇਰੇ ਲਈ ਇਹ ਬਹੁਤ ਆਸਾਨ ਹੈ। ਇਨ੍ਹਾਂ ਖਿਡਾਰੀਆਂ 'ਚੋਂ ਇਕ ਰਵਿੰਦਰ ਜਡੇਜਾ ਟੈਸਟ ਕ੍ਰਿਕਟ ਖੇਡ ਰਿਹਾ ਹੈ ਜੋ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਦੂਜੇ ਪਾਸੇ ਅਸੀਂ ਰਿਤੂਰਾਜ ਗਾਇਕਵਾੜ ਨੂੰ ਦੇਖਿਆ ਹੈ ਤੇ ਉਸ ਨੂੰ ਟੀਮ ਦੁਆਰਾ ਬਰਕਰਾਰ ਰੱਖਣਾ ਚਾਹੀਦਾ ਹੈ। ਓਪਨਿੰਗ 'ਚ ਫਾਫ ਡੂ ਪਲੇਸਿਸ ਦੇ ਨਾਲ ਰਿਤੂਰਾਜ ਦੀ ਜੋੜੀ ਵਧੀਆਂ ਹੈ। ਇਸ ਲਈ ਉਹ ਉਸ ਨੂੰ ਕਿਤੇ ਵੀ ਜਾਣ ਨਹੀਂ ਦਿੱਤਾ ਜਾਵੇਗਾ। ਉਹ ਆਪਣਾ ਆਖਰੀ ਮੈਚ ਖੇਡਣ ਲਈ ਐੱਮਐੱਸ ਧੋਨੀ ਨੂੰ ਨਾਲ ਲੈ ਕੇ ਆਉਣਗੇ ਤੇ ਫਾਫ ਡੂ ਪਲੇਸਿਸ ਅਗਲੇ ਸਾਲ ਅਪ੍ਰੈਲ-ਮਈ 'ਚ ਸੀਐੱਸਕੇ ਟੀਮ ਦੀ ਕਪਤਾਨੀ ਸੰਭਾਲਣਗੇ।


ਸਾਈਮਨ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਐਮਐਸ ਧੋਨੀ ਆਈਪੀਐਲ 2022 ਦੇ ਪੂਰੇ ਸੀਜ਼ਨ ਲਈ ਨਹੀਂ ਖੇਡਣਗੇ ਤੇ ਡੂ ਪਲੇਸਿਸ ਅਗਲੇ ਸੀਜ਼ਨ ਦੌਰਾਨ ਟੀਮ ਦੀ ਕਪਤਾਨੀ ਸੰਭਾਲਣਗੇ। ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਕੋਈ ਘਰੇਲੂ ਮੈਚ ਹੋਵੇਗਾ ਜਿੱਥੇ ਇਹ ਐਲਾਨ ਕੀਤਾ ਜਾਵੇਗਾ ਕਿ ਇਹ ਧੋਨੀ ਦਾ ਆਖਰੀ ਮੈਚ ਹੈ ਅਤੇ ਫਾਫ ਡੂ ਪਲੇਸਿਸ ਟੀਮ ਦੇ ਅਗਲੇ ਕਪਤਾਨ ਹੋਣਗੇ।