ਨਵੀਂ ਦਿੱਲੀ: ਆਮ ਆਦਮੀ ਦੀ ਜੇਬ 'ਤੇ ਬੋਝ ਹੋਰ ਵੀ ਵਧਣ ਵਾਲਾ ਹੈ। ਏਅਰਟੈੱਲ ਪ੍ਰੀਪੇਡ ਪਲਾਨ ਦੀ ਦਰ 20 ਤੋਂ 25 ਫੀਸਦੀ ਤੱਕ ਵਧਾਉਣ ਜਾ ਰਹੀ ਹੈ। ਇਹ ਨਵੀਆਂ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ। ਇਸ ਤੋਂ ਬਾਅਦ ਵੋਡਾਫੋਨ, ਆਈਡੀਆ ਤੇ ਰਿਲਾਇੰਸ ਜੀਓ ਵੀ ਆਪਣੀਆਂ ਪ੍ਰੀਪੇਡ ਦਰਾਂ ਵਧਾ ਸਕਦੇ ਹਨ। ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਦੇ ਆਉਣ ਤੋਂ ਪਹਿਲਾਂ ਦਸੰਬਰ 2019 ਵਿੱਚ ਪਿਛਲੀ ਵਾਰ ਪ੍ਰੀਪੇਡ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ।
35 ਕਰੋੜ ਤੋਂ ਵੱਧ ਗਾਹਕਾਂ ਨੂੰ ਝਟਕਾ
ਸੋਮਵਾਰ ਸਵੇਰੇ ਆਪਣੇ 350 ਮਿਲੀਅਨ ਤੋਂ ਵੱਧ ਗਾਹਕਾਂ ਨੂੰ ਝਟਕਾ ਦਿੰਦੇ ਹੋਏ, ਏਅਰਟੈੱਲ ਨੇ ਕਿਹਾ ਕਿ ਉਹ ਆਪਣੇ ਪ੍ਰੀਪੇਡ ਪਲਾਨ 'ਤੇ ਟੈਰਿਫ 20-25 ਫੀਸਦੀ ਵਧਾਉਣ ਜਾ ਰਹੀ ਹੈ। ਇਹ ਨਵੀਆਂ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ। ਦੱਸ ਦੇਈਏ ਕਿ ਜੁਲਾਈ 2021 ਵਿੱਚ ਕੰਪਨੀ ਨੇ ਪੋਸਟਪੇਡ ਪਲਾਨ ਵਿੱਚ ਵੀ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਦਸੰਬਰ 2019 ਵਿੱਚ ਪ੍ਰੀਪੇਡ ਵਿੱਚ ਵਾਧਾ ਕੀਤਾ ਗਿਆ ਸੀ।
ਹੁਣ ਇੰਨੇ ਰੁਪਏ ਦੇ ਹੋ ਜਾਣਗੇ ਪਲਾਨ
28 ਦਿਨਾਂ ਦੇ ਪ੍ਰੀਪੇਡ ਪਲਾਨ ਦੀ ਕੀਮਤ 99 ਰੁਪਏ ਤੋਂ ਸ਼ੁਰੂ ਹੋਵੇਗੀ, ਇਸ ਪਲਾਨ ਦੀ ਕੀਮਤ 25 ਫੀਸਦੀ ਵਧ ਜਾਵੇਗੀ।
ਜੇਕਰ ਤੁਸੀਂ ਵੀ ਇਸ ਪਲਾਨ 'ਚ SMS ਚਾਹੁੰਦੇ ਹੋ, ਤਾਂ ਤੁਹਾਨੂੰ 149 ਰੁਪਏ ਦੀ ਬਜਾਏ 179 ਰੁਪਏ ਖ਼ਰਚ ਕਰਨੇ ਪੈਣਗੇ। ਇਸ ਯੋਜਨਾ 'ਚ 20 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਕਾਲਿੰਗ ਅਤੇ SMS ਤੋਂ ਇਲਾਵਾ 1GB ਡਾਟਾ ਵਾਲੇ 219 ਰੁਪਏ ਵਾਲੇ ਪਲਾਨ ਦੀ ਕੀਮਤ 265 ਰੁਪਏ ਹੋ ਗਈ ਹੈ।
84 ਦਿਨਾਂ ਦੀ ਵੈਧਤਾ ਦੇ ਨਾਲ, ਉਪਭੋਗਤਾਵਾਂ ਲਈ ਰੋਜ਼ਾਨਾ 1.5 ਜੀਬੀ ਸਹੂਲਤ ਦੀ ਕੀਮਤ 598 ਰੁਪਏ ਤੋਂ ਵੱਧ ਕੇ 719 ਰੁਪਏ ਹੋ ਗਈ ਹੈ।
ਡਾਟਾ ਟੌਪਅੱਪ ਅਤੇ ਹੋਰ ਪਲਾਨ ਲਈ ਟੈਰਿਫ 20 ਫੀਸਦੀ ਤੱਕ ਵਧਾਏ ਗਏ ਹਨ।
ਇਹ ਵੀ ਪੜ੍ਹੋ: High alert in Punjab: ਪਠਾਨਕੋਟ 'ਚ ਗ੍ਰਨੇਡ ਹਮਲੇ ਮਗਰੋਂ ਪੰਜਾਬ 'ਚ ਹਾਈ ਅਲਰਟ, ਥਾਂ-ਥਾਂ ਪੁਲਿਸ ਤਾਇਨਾਤ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/