ਚੰਡੀਗੜ੍ਹ: ਪਠਾਨਕੋਟ (Pathankot Grenade Attack) ਵਿੱਚ ਗ੍ਰਨੇਡ ਹਮਲੇ ਮਗਰੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅਲਰਟ (Punjab High Alert) ਜਾਰੀ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ, ਬਠਿੰਡਾ, ਗੁਰਦਾਸਪੁਰ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਨਾਕਿਆਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ (Police Deployment) ਕੀਤੇ ਗਏ ਹਨ ਤੇ ਥਾਂ-ਥਾਂ ਤਲਾਸ਼ੀ ਲਈ ਜਾ ਰਹੀ ਹੈ।


ਦੱਸ ਦਈਏ ਕਿ ਪਠਾਨਕੋਟ ਜ਼ਿਲ੍ਹੇ 'ਚ ਫੌਜ ਦੇ ਕੈਂਪ 'ਤੇ ਗ੍ਰਨੇਡ ਨਾਲ ਹਮਲਾ ਹੋਇਆ ਹੈ। ਮੋਟਰਸਾਈਕਲ ਸਵਾਰ ਵੱਲੋਂ ਤ੍ਰਿਵੇਣੀ ਗੇਟ 'ਤੇ ਗ੍ਰੇਨੇਡ ਸੁੱਟਿਆ ਗਿਆ। ਹਾਲਾਂਕਿ ਹਮਲੇ 'ਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪਰ ਪਠਾਨਕੋਟ 'ਚ ਹਾਈ ਅਲਰਟ ਹੈ। ਹਰ ਥਾਂ ਤਲਾਸ਼ੀ ਲਈ ਜਾ ਰਹੀ ਹੈ। ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।


ਪੰਜਾਬ ਦਾ ਪਠਾਨਕੋਟ ਜ਼ਿਲ੍ਹਾ ਭਾਰਤੀ ਫੌਜ ਦੇ ਸਭ ਤੋਂ ਮਹੱਤਵਪੂਰਨ ਟਿਕਾਣਿਆਂ ਵਿੱਚੋਂ ਇੱਕ ਹੈ। ਇਸ ਵਿੱਚ ਭਾਰਤੀ ਹਵਾਈ ਸੈਨਾ ਸਟੇਸ਼ਨ, ਫੌਜ ਦਾ ਅਸਲਾ ਡਿਪੂ ਤੇ ਦੋ ਬਖਤਰਬੰਦ ਬ੍ਰਿਗੇਡਾਂ ਤੇ ਬਖਤਰਬੰਦ ਯੂਨਿਟ ਹਨ। ਇਸ ਲਈ ਪਹਿਲਾਂ ਵੀ ਇੱਥੇ ਅੱਤਵਾਦੀ ਹਮਲਾ ਹੋਇਆ ਸੀ।


ਪੁਲਿਸ ਸੂਤਰਾਂ ਮੁਤਾਬਕ ਰਾਤ ਕਰੀਬ 12 ਵਜੇ ਇਹ ਗ੍ਰਨੇਡ ਸੁੱਟਿਆ ਗਿਆ। ਪਠਾਨਕੋਟ ਵਿੱਚ ਧੀਰਾ ਪੁਲ ਦੇ ਨਜਦੀਕ ਬਣੇ ਤ੍ਰਿਵੇਨੀ ਗੇਟ ਦੇ ਨਜਦੀਕ ਗ੍ਰਨੇਡ ਸੁੱਟਿਆ ਗਿਆ। ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ। ਪਠਾਨਕੋਟ ਦੇ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਰਾਤ ਕਰੀਬ 12 ਵਜੇ ਇਸ ਗੇਟ ਨਜਦੀਕ ਗੁਜਰਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਮੋਟਰਸਾਈਕਲ ਤੇ ਸਵਾਰ ਵਿਅਕਤੀ ਨੇ ਹੀ ਗ੍ਰਨੇਡ ਸੁੱਟਿਆ ਹੋ ਸਕਦਾ ਹੈ।


ਪੁਲਿਸ ਵੱਲੋਂ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪਠਾਨਕੋਟ ਦੇ ਸਾਰੇ ਪੁਲਿਸ ਨਾਕਿਆਂ ਨੂੰ ਅਲਰਟ ਕਰ ਦਿੱਤਾ ਹੈ। ਇਹ ਗੇਟ ਸ਼ਹੀਦ ਲੈਫਟੀਨੈਂਟ ਤ੍ਰਿਵੇਣੀ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਸੀ। ਲੈਂਫਟੀਨੇਂਟ ਤ੍ਰਿਵੇਣੀ ਸਿੰਘ ਜੰਮੂ ਰੇਲਵੇ ਸਟੇਸ਼ਨ ਤੇ ਅਤਵਾਦੀ ਹਮਲੇ ਵਿੱਚ ਮਾਰੇ ਗਏ ਸੀ।


ਇਹ ਵੀ ਪੜ੍ਹੋ: Australia to Re-open: ਆਸਟ੍ਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ! ਪਹਿਲੀ ਦਸੰਬਰ ਤੋਂ ਖੁੱਲ੍ਹੀ ਐਂਟਰੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904