ਜੇਕਰ ਤੁਸੀਂ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕ ਹੋ, ਤਾਂ ਤੁਹਾਡੇ ਲਈ ਇੱਕ ਵੱਡੀ ਖ਼ਬਰ ਹੈ। ਸਟੇਟ ਬੈਂਕ ਆਫ਼ ਇੰਡੀਆ (State Bank of India) ਨੇ ਆਪਣੇ ATM ਟ੍ਰਾਂਜੈਕਸ਼ਨ ਚਾਰਜਾਂ ਵਿੱਚ ਸੋਧ ਕੀਤੀ ਹੈ।

Continues below advertisement

ਮੁਫ਼ਤ ਟ੍ਰਾਂਜੈਕਸ਼ਨ ਲਿਮਿਟ ਪੂਰੀ ਹੋਣ ਤੋਂ ਬਾਅਦ ਬੈਂਕ ਨੇ ATM ਦੀ ਵਰਤੋਂ ਕਰਨ ਲਈ ਚਾਰਜ ਵਧਾ ਦਿੱਤੇ ਹਨ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ SBI ਦੇ ਗਾਹਕ ਹੋ, ਤਾਂ ਮਹੀਨਾਵਾਰ ਨਕਦੀ ਕਢਵਾਉਣ ਦੀ ਲਿਮਿਟ ਪੂਰੀ ਹੋਣ ਤੋਂ ਬਾਅਦ ਤੁਹਾਡੇ ਤੋਂ ਦੂਜੇ ਬੈਂਕ ਦੇ ATM ਤੋਂ ਹਰੇਕ ਨਕਦੀ ਕਢਵਾਉਣ ਲਈ ₹23 (GST ਸਮੇਤ) ਅਤੇ ਬੈਲੇਂਸ ਚੈੱਕ ਵਰਗੇ ਨਾਨ-ਫਾਈਨੈਂਸ਼ੀਅਲ ਟਰਾਂਜ਼ੈਕਸ਼ਨ ਦੇ ਲਈ ₹11 ਵਸੂਲੇ ਜਾਣਗੇ।

Continues below advertisement

ਬਹੁਤ ਸਾਰੇ ਲੋਕ ਬੈਂਕਾਂ ਦੀਆਂ ਲੰਬੀਆਂ ਕਤਾਰਾਂ ਤੋਂ ਬਚਣ ਲਈ ATM ਦੀ ਵਰਤੋਂ ਕਰਦੇ ਹਨ। SBI ਦਾ ਇਹ ਨਵਾਂ ਨਿਯਮ ਗਾਹਕਾਂ ਨੂੰ ਝਟਕਾ ਦੇ ਸਕਦਾ ਹੈ। ਬੈਂਕ ਨੇ ਇਹਨਾਂ Automatic Deposit Cum Withdrawl ਮਸ਼ੀਨਾਂ ਦੀ ਵਰਤੋਂ ਲਈ ਫੀਸਾਂ ਵਧਾ ਦਿੱਤੀਆਂ ਹਨ।

ਕਿਹੜੇ ਅਕਾਊਂਟਸ 'ਤੇ ਲਾਗੂ ਹੋਣਗੇ ਆਹ ਬਦਲਾਅ?

ਪਹਿਲਾਂ ਫ੍ਰੀ ਲਿਮਿਟ ਤੋਂ ਬਾਅਦ ਨਕਦੀ ਕਢਵਾਉਣ ਲਈ ₹21 ਲੱਗਦੇ ਸੀ। GST ਦੇ ਨਾਲ, ਇਹ ਹੁਣ ₹23 ਹੋ ਗਈ ਹੈ। ਨਾਨ-ਫਾਈਨੈਨਸ਼ੀਅਲ ਲੈਣ-ਦੇਣ, ਜਿਵੇਂ ਕਿ ਬੈਲੇਂਸ ਪੁੱਛਗਿੱਛ ਜਾਂ ਮਿੰਨੀ-ਸਟੇਟਮੈਂਟ, ਦੀ ਕੀਮਤ ਹੁਣ ₹11 ਹੋਵੇਗੀ। ਇਸ ਕੀਮਤ ਵਾਧੇ ਦਾ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ (BSBD) ਖਾਤਿਆਂ, SBI ATM ਦੀ ਵਰਤੋਂ ਕਰਨ ਵਾਲੇ SBI ਡੈਬਿਟ ਕਾਰਡ ਧਾਰਕਾਂ, ਜਾਂ ਕਿਸਾਨ ਕ੍ਰੈਡਿਟ ਕਾਰਡ ਖਾਤਿਆਂ 'ਤੇ ਕੋਈ ਅਸਰ ਨਹੀਂ ਪਵੇਗਾ।

SBI ਨੇ ਕਿਉਂ ਲਿਆ ਆਹ ਫੈਸਲਾ?

SBI ਨੇ ਹਾਲ ਹੀ ਵਿੱਚ ਇੰਟਰਚੇਂਜ ਫੀਸਾਂ ਵਿੱਚ ਵਾਧੇ ਕਾਰਨ ਲੈਣ-ਦੇਣ ਦੇ ਖਰਚੇ ਵਧਾਉਣ ਦਾ ਫੈਸਲਾ ਕੀਤਾ ਹੈ। ਨਵੇਂ ਨਿਯਮਾਂ ਦੇ ਤਹਿਤ, SBI ਬਚਤ ਖਾਤਾ ਧਾਰਕਾਂ ਨੂੰ ਦੂਜੇ ਬੈਂਕਾਂ ਦੇ ATM 'ਤੇ ਪ੍ਰਤੀ ਮਹੀਨਾ ਪੰਜ ਮੁਫ਼ਤ ਲੈਣ-ਦੇਣ ਮਿਲਦੇ ਰਹਿਣਗੇ, ਪਰ ਇਸ ਸੀਮਾ ਤੋਂ ਵੱਧ ਨਕਦੀ ਕਢਵਾਉਣ 'ਤੇ ਹੁਣ ₹23 ਪਲੱਸ GST ਲੱਗੇਗਾ, ਅਤੇ ਬੈਲੇਂਸ ਚੈੱਕ ਜਾਂ ਮਿੰਨੀ ਸਟੇਟਮੈਂਟਾਂ ਵਰਗੇ ਗੈਰ-ਵਿੱਤੀ ਲੈਣ-ਦੇਣ 'ਤੇ ₹11 ਪਲੱਸ GST ਲੱਗੇਗਾ। ਇਹ ਉਨ੍ਹਾਂ ਲੋਕਾਂ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਜੋ ਅਕਸਰ ATM ਤੋਂ ਪੈਸੇ ਕਢਵਾਉਂਦੇ ਜਾਂ ਜਮ੍ਹਾ ਕਰਦੇ ਹਨ। ਖਰਚੇ ਵਧ ਰਹੇ ਹਨ, ਇਸ ਲਈ ਸਾਵਧਾਨ ਰਹਿਣਾ ਸਭ ਤੋਂ ਵਧੀਆ ਹੈ।