ਮੁੰਬਈ: ਪੰਜਾਬ ਅੰਦਰ ਅੰਬਾਨੀ ਦੇ ਅੰਡਾਨੀ ਦੇ ਕਾਰੋਬਾਰਾਂ ਦਾ ਵਿਰੋਧ ਹੋ ਰਿਹਾ ਹੈ। ਅਜਿਹੇ ਵਿੱਚ ਹੀ ਖਬਰ ਆਈ ਹੈ ਕਿ ਮੁਕੇਸ਼ ਅੰਬਾਨੀ (Mukesh Ambani) ਦੀ ਕੰਪਨੀ ਰਿਲਾਇੰਸ ਇੰਡਸਟਰੀ (Reliance Industry) ਇੱਕ ਅਜਿਹਾ ਕੰਮ ਕਰਨ ਜਾ ਰਹੀ ਹੈ, ਜਿਸ ਦਾ ਸਬੰਧ ਕਿਸਾਨਾਂ (Farmer) ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਕਦਮ ਨਾਲ ਮੁਕੇਸ਼ ਅੰਬਾਨੀ ਹੁਣ ਜੇਫ਼ ਬੇਜੋਸ, ਮਾਈਕਲ ਬਲੂਮਬਰਗ, ਜੈਕ ਮਾ, ਮਾਸਾਯੋਸ਼ੀ ਸੋਨ ਜਿਹੇ ਵੱਡੇ ਨਿਵੇਸ਼ਕਾਂ ਦੀ ਕਤਾਰ ਵਿੱਚ ਆ ਗਏ ਹਨ।

ਦਰਅਸਲ, ਰਿਲਾਇੰਸ ਇੰਡਸਟਰੀਜ਼ ਬਿੱਲ ਗੇਟਸ ਦੀ ਕਲੀਨ ਐਨਰਜੀ ਦੇ ਉੱਦਮ ‘ਬ੍ਰੇਕਥਰੂ ਐਨਰਜੀ ਵੈਂਚਰਜ਼’ ਵਿੱਚ 5 ਕਰੋੜ ਡਾਲਰ ਭਾਵ ਲਗਪਗ 375 ਕਰੋੜ ਭਾਰਤੀ ਰੁਪਏ ਦਾ ਨਿਵੇਸ਼ ਕਰੇਗੀ। ਆਓ ਜਾਣੀਏ ਕਿ ਅੰਬਾਨੀ ਦੇ ਇਹ ਸਰਮਾਇਆ ਲਾਉਣ ਨਾਲ ਕਿਸਾਨਾਂ ਉੱਪਰ ਕੀ ਅਸਰ ਹੋਵੇਗਾ?

ਮੀਟਿੰਗ 'ਚ ਪਹੁੰਚੇ ਕਿਸਾਨਾਂ ਦੀ ਮੋਦੀ ਦੇ ਮੰਤਰੀਆਂ ਨੇ ਲਾਈ ਕਲਾਸ, ਖੇਤੀ ਕਾਨੂੰਨਾਂ ਬਾਰੇ ਸਮਝਾਇਆ

ਦਰਅਸਲ, ਬਿੱਲ ਗੇਟਸ ਦੀ ਕੰਪਨੀ ਗ੍ਰੀਨ ਵੈਂਚਰਜ਼ BEV ਐਨਰਜੀ ਤੇ ਖੇਤੀ ਤਕਨਾਲੋਜੀ ਦੇ ਵਿਕਾਸ ਲਈ ਨਿਵੇਸ਼ ਕਰਕੇ ਜਲਵਾਯੂ ਸੰਕਟ ਦੇ ਹੱਲ ਲੱਭਦੀ ਹੈ; ਜਿਸ ਦਾ ਮੰਤਵ ਕਾਰਬਨ ਗੈਸਾਂ ਦੀ ਬਿਲਕੁਲ ਜ਼ੀਰੋ ਨਿਕਾਸੀ ਨਾ ਕਰਨ ਵਾਲੀਆਂ ਕੰਪਨੀਆਂ ’ਚ ਸਰਮਾਇਆ ਲਾਉਣਾ ਹੈ। ਇਸ ਪ੍ਰੋਜੈਕਟ ਰਾਹੀਂ ਕਿਸਾਨਾਂ ਨੂੰ ਅਜਿਹੀਆਂ ਕੁਝ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਉਹ ਆਪਣੀ ਪੈਦਾਵਾਰ ਵਧਾ ਸਕਣ।

ਰਿਲਾਇੰਸ ਇੰਡਸਟਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਜਿਹੇ ਯਤਨਾਂ ਦਾ ਫ਼ਾਇਦਾ ਸਮੁੱਚੇ ਦੇਸ਼ ਨੂੰ ਤਾਂ ਹੋਵੇਗਾ ਹੀ, ਨਾਲ ਹੀ ਨਿਵੇਸ਼ਕਾਂ ਨੂੰ ਵੀ ਚੋਖਾ ਮੁਨਾਫ਼ਾ ਮਿਲਣ ਦੀ ਸੰਭਾਵਨਾ ਹੈ। ਉਂਝ ਹਾਲੇ ਭਾਰਤੀ ਰਿਜ਼ਰਵ ਬੈਂਕ ਤੋਂ ਇਸ ਦੀ ਮਨਜ਼ੂਰੀ ਨਹੀਂ ਮਿਲੀ। ਇਹ ਨਿਵੇਸ਼ ਰਿਲੇਟਡ ਪਾਰਟੀ ਟ੍ਰਾਂਜ਼ੈਕਸ਼ਨ ਅਧੀਨ ਨਹੀਂ ਆਉਂਦਾ ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਕਿਸੇ ਵੀ ਪ੍ਰੋਮੋਟਰ ਜਾਂ ਪ੍ਰੋਮੋਟਰ ਗਰੁੱਪ ਜਾਂ ਗਰੁੱਪ ਕੰਪਨੀਜ਼ ਦਾ ਇਸ ਵਿੱਚ ਕੋਈ ਹਿੱਤ ਨਹੀਂ ਹੈ।

ਟਾਟਾ ਨੇ ਉਡਾਇਆ ਮਾਰੂਤੀ ਦੀਆਂ ਕਾਰਾਂ ਦਾ ਮਜ਼ਾਕ! ਟੁੱਟੇ ਕੱਪ ਨਾਲ ਕੀਤਾ ਵਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904