ਨਵੀਂ ਦਿੱਲੀ: ਅਮਰੀਕੀ ਕੰਪਨੀ ਇੰਟੈੱਲ ਕਾਰਪੋਰੇਸ਼ਨ ਦੀ ਨਿਵੇਸ਼ ਸ਼ਾਖਾ ਇੰਟੈੱਲ ਕੈਪੀਟਲ ਜੀਓ ਪਲੇਟਫਾਰਮਸ ‘ਚ 1894.50 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਜ਼ਰੀਏ ਇੰਟੈਲ ਕੈਪੀਟਲ ਦੀ ਜੀਓ ਪਲੇਟਫਾਰਮਸ ਵਿਚ 0.39% ਹਿੱਸੇਦਾਰੀ ਹੋਵੇਗੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਨੇ ਦਿੱਤੀ।

4.91 ਲੱਖ ਕਰੋੜ ਦੀ ਇਕੁਇਟੀ ਵੈਲਿਊ 'ਤੇ ਭਾਈਵਾਲੀ:

ਆਰਆਈਐਲ ਵੱਲੋਂ ਜਾਰੀ ਬਿਆਨ ਮੁਤਾਬਕ, ਇੰਟੈਲ ਕੈਪੀਟਲ ਨਾਲ ਇਹ ਨਿਵੇਸ਼ ਦੀ ਭਾਈਵਾਲੀ ਜੀਓ ਪਲੇਟਫਾਰਮਸ ਲਈ 4.91 ਲੱਖ ਕਰੋੜ ਰੁਪਏ ਦੇ ਇਕਵਿਟੀ ਮੁੱਲ ‘ਤੇ ਹੋਈ। ਜੀਓ ਪਲੇਟਫਾਰਮਸ ਦੀ ਐਂਟਰਪ੍ਰਾਈਜ਼ ਵੈਲਿਊ 5.16 ਲੱਖ ਕਰੋੜ ਰੁਪਏ ਰੱਖੀ ਗਈ ਹੈ। ਇਸ ਨਿਵੇਸ਼ ਜ਼ਰੀਏ ਇੰਟੈਲ ਕੈਪੀਟਲ ਨੂੰ ਜੀਓ ਪਲੇਟਫਾਰਮਸ ਦੀ 0.39% ਹਿੱਸੇਦਾਰੀ ਪੂਰੀ ਤਰ੍ਹਾਂ ਡਾਇਲੂਟਿਡ ਅਧਾਰ 'ਤੇ ਦਿੱਤੀ ਜਾਏਗੀ।

ਹੁਣ ਤੱਕ 12 ਨਿਵੇਸ਼ਾਂ ਤੋਂ 1.17 ਲੱਖ ਕਰੋੜ ਰੁਪਏ ਕੀਤੇ ਇਕੱਠਾ:

ਆਰਆਈਐਲ ਨੇ ਜੀਓ ਪਲੇਟਫਾਰਮਸ ਦੀ ਹਿੱਸੇਦਾਰੀ ਵਿਕਰੀ ਤੋਂ 1,17,588.45 ਕਰੋੜ ਰੁਪਏ ਇਕੱਠੇ ਕੀਤੇ। ਇਹ ਰਕਮ 11 ਕੰਪਨੀਆਂ ਦੇ 12 ਨਿਵੇਸ਼ਾਂ ਰਾਹੀਂ ਇਕੱਠੀ ਕੀਤੀ ਗਈ ਹੈ। ਇਸ ਵਿੱਚ ਫੇਸਬੁੱਕ ਦਾ ਸਭ ਤੋਂ ਵੱਡਾ ਨਿਵੇਸ਼ ਰਿਹਾ। ਫੇਸਬੁੱਕ ਨੇ ਜੀਓ ਪਲੇਟਫਾਰਮਸ ਵਿਚ 9.99% ਹਿੱਸੇਦਾਰੀ ਲਈ 43,573.62 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਆਰਆਈਐਲ ਨੇ ਹੁਣ ਤੱਕ ਜੀਓ ਪਲੇਟਫਾਰਮਸ ਵਿਚ 25.09% ਹਿੱਸੇਦਾਰੀ ਲਈ ਨਿਵੇਸ਼ ਹਾਸਲ ਕੀਤਾ।

ਇਨ੍ਹਾਂ ਕੰਪਨੀਆਂ ਨੇ ਨਿਵੇਸ਼ ਕੀਤਾ:

ਫੇਸਬੁੱਕ, ਸਿਲਵਰ ਲੇਕ, ਵਿਸਟਾ ਇਕੁਇਟੀ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਾਲਾ, ਅਬੂ ਧਾਬੀ ਇਨਵੈਸਟਮੈਂਟ, ਟੀਪੀਜੀ, ਐਲ ਕੇਟਰਟਨ, ਪੀਆਈਐਫ, ਇੰਟਲ ਕੈਪੀਟਲ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904