ਨਵੀਂ ਦਿੱਲੀ: ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਪਹੁੰਚ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੇਹ ਦਾ ਦੌਰਾ ਕਰਨ ਵਾਲੇ ਸਨ ਪਰ ਉਨ੍ਹਾਂ ਨੇ ਦੌਰਾ ਟਾਲ ਦਿੱਤਾ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਲੇਹ ਪਹੁੰਚ ਗਏ ਹਨ।
ਇੱਥੇ ਉਨ੍ਹਾਂ ਨੇ ਲੱਦਾਖ ਦੀ ਨੀਮੂ ਚੌਕੀ ਵਿਖੇ ਸੈਨਾ ਤੇ ਹਵਾਈ ਸੈਨਾ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਗੈਲਵਨ ਵੈਲੀ ਵਿੱਚ ਜ਼ਖਮੀ ਫੌਜੀਆਂ ਨਾਲ ਵੀ ਹਸਪਤਾਲ ਵਿੱਚ ਮੁਲਾਕਾਤ ਕਰਨਗੇ। ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਆਰਮੀ ਚੀਫ ਜਨਰਲ ਮਨੋਜ ਮੁਕੰਦ ਨਰਵਾਨੇ ਵੀ ਮੌਜੂਦ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਲੇਹ ਯਾਤਰਾ ਨੂੰ ਅਜਿਹੇ ਸਮੇਂ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਦੋਂ ਕੂਟਨੀਤਕ ਪੱਧਰ 'ਤੇ ਭਾਰਤ ਤੇ ਚੀਨ ਵਿਚਾਲੇ ਗੱਲਬਾਤ ਚੱਲ ਰਹੀ ਹੈ।
ਚੀਨ ਨਾਲ ਪੰਗਾ: ਮੋਦੀ ਚੁੱਪ-ਚੁਪੀਤੇ ਪਹੁੰਚੇ ਲੇਹ
ਏਬੀਪੀ ਸਾਂਝਾ
Updated at:
03 Jul 2020 10:21 AM (IST)
ਭਾਰਤ-ਚੀਨ ਸਰਹੱਦੀ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਲੇਹ ਪਹੁੰਚ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਲੇਹ ਦਾ ਦੌਰਾ ਕਰਨ ਵਾਲੇ ਸਨ ਪਰ ਉਨ੍ਹਾਂ ਨੇ ਦੌਰਾ ਟਾਲ ਦਿੱਤਾ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਖੁਦ ਲੇਹ ਪਹੁੰਚ ਗਏ ਹਨ।
- - - - - - - - - Advertisement - - - - - - - - -