ਨਵੀਂ ਦਿੱਲੀ: ਦੇਸ਼ 'ਚ ਕੋਵਿਡ-19 ਤੋਂ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਸੰਖਿਆ ਵਧਣ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਘਰ 'ਚ ਆਈਸੋਲੇਸ਼ਨ 'ਚ ਰਹਿਣ ਦੇ ਸੋਧ ਕੀਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਸੋਧ ਕੀਤੇ ਦਿਸ਼ਾ ਨਿਰਦੇਸ਼ਾਂ 'ਚ ਕਿਹਾ ਗਿਆ ਘੱਟ ਇਮਿਊਨਿਟੀ ਵਾਲੇ ਲੋਕ (HIV, ਟਰਾਂਸਪਲਾਂਟ ਕਰਾਉਣ ਵਾਲੇ, ਕੈਂਸਰ ਦੇ ਮਰੀਜ਼) ਘਰ 'ਚ ਵੱਖ ਰਹਿਣ ਦੇ ਯੋਗ ਨਹੀਂ ਹਨ।
ਇਸ ਤੋਂ ਇਲਾਵਾ 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਰੋਗੀਆਂ ਤੇ ਹੋਰ ਬਿਮਾਰੀਆਂ ਜਿਵੇਂ ਹਾਇਪਰਟੈਂਸ਼ਨ, ਡਾਇਬਟੀਜ਼, ਦਿਲ ਦੇ ਰੋਗ, ਫੇਫੜੇ/ਲਿਵਰ/ਕਿਡਨੀ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਘਰ 'ਚ ਆਈਸੋਲੇਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਨਵੀਆਂ ਹਿਦਾਇਤਾਂ ਮੁਤਾਬਕ ਘਰ 'ਚ ਆਈਸੋਲੇਟ ਹੋਏ ਮਰੀਜ਼ਾਂ 'ਚ ਲੱਛਣ ਦਿਖਾਈ ਦੇਣ ਦੇ 10 ਦਿਨਾਂ ਬਾਅਦ ਤੇ ਤਿੰਨ ਦਿਨ ਬੁਖਾਰ ਨਾ ਆਉਣ 'ਤੇ ਆਈਸੋਲੇਸ਼ਨ ਤੋਂ ਬਾਹਰ ਕੀਤਾ ਜਾਵੇਗਾ।
ਦੇਸ਼ 'ਚ ਜ਼ਿਆਦਾਤਰ ਮਾਮਲਿਆਂ 'ਚ ਹਲਕੇ ਲੱਛਣ ਜਾਂ ਬਿਨਾਂ ਲੱਛਣ ਵਾਲੀ ਲਾਗ ਦੀ ਸਥਿਤੀ 'ਚ ਮਰੀਜ਼ਾਂ ਨੂੰ ਘਰਾਂ 'ਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ, ਤਾਂ ਜੋ ਹਸਪਤਾਲਾਂ 'ਚ ਮੌਜੂਦ ਬੈੱਡ ਗੰਭੀਰ ਬਿਮਾਰ ਮਰੀਜ਼ਾਂ ਦੇ ਇਲਾਜ ਲਈ ਇਸਤੇਮਾਲ ਕੀਤੇ ਜਾ ਸਕਣ।
ਇਹ ਵੀ ਪੜ੍ਹੋ:
ਬਾਲੀਵੁੱਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ
ਕੋਰੋਨਾ ਦੇ ਇਲਾਜ ਵੱਲ ਵੱਡਾ ਕਦਮ, ਦੇਸ਼ ਦਾ ਪਹਿਲਾ ਪਲਾਜ਼ਮਾ ਬੈਂਕ ਸਥਾਪਤ, ਕੌਣ ਕਰ ਸਕਦਾ ਹੈ ਪਲਾਜ਼ਾ ਦਾਨ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ