ਨਵੀਂ ਦਿੱਲੀ: ਵੀਰਵਾਰ ਤੋਂ ਘਰੇਲੂ ਸੈਲਾਨੀ ਗੋਆ 'ਚ ਆਨੰਦ ਮਾਣ ਸਕਣਗੇ। ਗੋਆ ਦੇ ਸੈਰ ਸਪਾਟਾ ਮੰਤਰੀ ਐਮ ਅਜਗਾਂਓਕਰ ਨੇ ਕਿਹਾ ਕਿ ਵੀਰਵਾਰ ਤੋਂ ਗੋਆ 'ਚ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਹੈ। ਇਸ ਦੇ ਨਾਲ ਹੀ ਸੂਬੇ ਨੇ 250 ਹੋਟਲਾਂ ਨੂੰ ਵਾਪਸ ਕੰਮ ਸ਼ੁਰੂ ਕਰਨ ਦੀ ਆਗਿਆ ਵੀ ਦੇ ਦਿੱਤੀ ਹੈ। ਇਨ੍ਹਾਂ ਹੋਟਲਾਂ 'ਚ ਗੋਆ ਆਉਣ ਵਾਲੇ ਸੈਲਾਨੀ ਠਹਿਰ ਸਕਣਗੇ।
ਉਨ੍ਹਾਂ ਦੱਸਿਆ ਕਿ ਸੈਲਾਨੀਆਂ ਨੂੰ ਗੋਆ 'ਚ ਦਾਖਲ ਹੋਣ ਵੇਲੇ ਕੋਵਿਡ-19 ਨੈਗੇਟਿਵ ਸਰਟੀਫਿਕੇਟ ਦਿਖਾਉਣਾ ਲਾਜ਼ਮੀ ਹੈ। ਸਰਟੀਫਿਕੇਟ 48 ਘੰਟੇ ਅੰਦਰ ਜਾਰੀ ਕੀਤਾ ਹੋਣਾ ਚਾਹੀਦਾ ਹੈ ਜਾਂ ਗੋਆ 'ਚ ਹੋਈ ਜਾਂਚ ਦਾ ਹੋਣਾ ਚਾਹੀਦਾ ਹੈ।
ਗੋਆ ਦੇ ਇਕ ਮੰਤਰੀ ਨੇ ਜਾਣਕਾਰੀ ਦਿੱਤੀ ਅਕਤਬੂਰ ਤਕ ਵਿਦੇਸ਼ੀ ਸੈਲਾਨੀ ਗੋਆ 'ਚ ਆਉਣਾ ਸ਼ੁਰੂ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਯੂਰਪੀ ਦੇਸ਼ਾਂ ਖਾਸਕਰ ਰੂਸੀ ਸੈਲਾਨੀਆਂ ਨੇ ਗੋਆ ਆਉਣ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸੂਬੇ ਦੇ ਸੈਰ ਸਪਾਟਾ ਖੇਤਰ ਨੂੰ ਮੁੜ ਤੋਂ ਪੈਰਾਂ ਸਿਰ ਹੋਣਣ 'ਚ ਛੇ ਤੋਂ ਅੱਠ ਮਹੀਨੇ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ:
ਦਿਲਜੀਤ ਦੋਸਾਂਝ ਦੀ ਸੀਰੀਅਸ ਫੋਟੋ ਦਾ ਸੋਸ਼ਲ ਮੀਡੀਆ 'ਤੇ ਧਮਾਕਾ, ਮਿਲੇ ਲੱਖਾਂ ਲਾਈਕਸ
ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ, ਹੜ੍ਹਾਂ ਦਾ ਦਿੱਤਾ ਹਵਾਲਾ
ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਵੱਡਾ ਘਾਲਾਮਾਲਾ, ਸਿੱਖਿਆ ਮੰਤਰੀ ਵੀ ਬਣੇ ਅਣਜਾਣ
ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ