ਚੰਡੀਗੜ੍ਹ: ਭਾਰਤੀ ਬਾਜ਼ਾਰ 'ਚ ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਹੈ। ਵੀਰਵਾਰ 10 ਗ੍ਰਾਮ ਸੋਨੇ ਦੀ ਕੀਮਤ 50 ਹਜ਼ਾਰ ਤੋਂ ਪਾਰ ਹੋ ਗਈ। ਦਰਅਸਲ ਤੇਲ ਦੀਆਂ ਕੀਮਤਾਂ ਵਾਂਗ ਪਿਛਲੇ ਦਸ ਦਿਨਾਂ ਤੋਂ ਸੋਨੇ ਦੀ ਕੀਮਤ 'ਚ ਵੀ ਇਜ਼ਾਫਾ ਹੋ ਰਿਹਾ ਹੈ। ਬੁੱਧਵਾਰ ਖੁਦਰਾ ਬਜ਼ਾਰ 'ਚ 24 ਕੈਰੇਟ ਸੋਨਾ 49 ਹਜ਼ਾਰ ਰੁਪਏ ਦੇ ਕਰੀਬ ਪਹੁੰਚ ਗਿਆ ਸੀ।


ਵੀਰਵਾਰ ਵਾਇਦਾ ਬਜ਼ਾਰ 'ਚ ਵੀ ਸੋਨੇ ਦੀ ਰਿਕਾਰਡ ਬੜ੍ਹਤ ਦਰਜ ਕੀਤੀ ਗਈ ਤੇ ਇਹ 48,982 ਰੁਪਏ 'ਤੇ ਪਹੁੰਚ ਗਿਆ। ਹਾਲਾਂਕਿ ਚਾਂਦੀ 'ਚ 0.25 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 49,300 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ।


ਅੰਤਰਰਾਸ਼ਟਰੀ ਬਜ਼ਾਰ 'ਚ ਸੋਨੇ ਦਾ ਹਾਜਿਰ ਭਾਅ ਇਕ ਫੀਸਦ ਵਧ ਕੇ 1782 ਡਾਲਰ ਪ੍ਰਤੀ ਔਸ ਹੋ ਗਿਆ। ਗੋਲਡਮੈਨ ਸੈਕਸ ਨੇ ਅਗਲੇ ਇਕ ਸਾਲ 'ਚ ਸੋਨੇ ਦੀ ਕੀਮਤ 2000 ਡਾਲਰ ਪ੍ਰਤੀ ਔਸ 'ਤੇ ਪਹੁੰਚਣ ਦਾ ਅੰਦਾਜ਼ਾ ਲਾਇਆ ਹੈ।


ਦਰਅਸਲ ਕੋਰੋਨਾ ਵਾਇਰਸ ਸੰਕਟ ਕਾਰਨ ਦੁਨੀਆਂ ਭਰ 'ਚ ਆਰਥਿਕ ਸਥਿਰਤਾ ਫਿਲਹਾਲ ਨਜ਼ਰ ਨਹੀਂ ਆ ਰਹੀ। ਇਸ ਲਈ ਲੋਕਾਂ ਦਾ ਸੁਰੱਖਿਅਤ ਨਿਵੇਸ਼ ਵੱਲ ਰੁਝਾਨ ਵਧ ਰਿਹਾ ਹੈ। ਇਹੀ ਵਜ੍ਹਾ ਹੈ ਕਿ ਕਿ ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਹੈ। ਇਸ ਲਈ ਆਉਣ ਵਾਲੇ ਦਿਨਾਂ 'ਚ ਕੀਮਤ ਹੋਰ ਵਧਣ ਦੇ ਆਸਾਰ ਹਨ।


ਇਹ ਵੀ ਪੜ੍ਹੋ: 

ਦਿਲਜੀਤ ਦੋਸਾਂਝ ਦੀ ਸੀਰੀਅਸ ਫੋਟੋ ਦਾ ਸੋਸ਼ਲ ਮੀਡੀਆ 'ਤੇ ਧਮਾਕਾ, ਮਿਲੇ ਲੱਖਾਂ ਲਾਈਕਸ

ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ, ਹੜ੍ਹਾਂ ਦਾ ਦਿੱਤਾ ਹਵਾਲਾ

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਵੱਡਾ ਘਾਲਾਮਾਲਾ, ਸਿੱਖਿਆ ਮੰਤਰੀ ਵੀ ਬਣੇ ਅਣਜਾਣ

ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ