ਨਵੀਂ ਦਿੱਲੀ: ਪੂੰਜੀ ਮਾਰਕੀਟ ਰੈਗੂਲੇਟਰ ਸੇਬੀ ਨੇ ਫਿਊਚਰ ਗਰੁੱਪ ਤੇ ਰਿਲਾਇੰਸ ਦਰਮਿਆਨ 24,713 ਕਰੋੜ ਰੁਪਏ ਦੀ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਬੰਬੇ ਸਟਾਕ ਐਕਸਚੇਂਜ ਨੇ ਵੀ 24,713 ਕਰੋੜ ਰੁਪਏ ਦੇ ਸੌਦੇ ਨੂੰ ਪ੍ਰਵਾਨਗੀ ਦੇ ਦਿੱਤੀ। ਐਮਾਜ਼ੌਨ ਨੇ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਤੇ ਹੋਰ ਰੈਗੂਲੇਟਰੀ ਏਜੰਸੀਆਂ ਨੂੰ ਕਈ ਪੱਤਰ ਲਿਖ ਕੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸੌਦੇ ਦੀ ਆਗਿਆ ਨਾ ਦੇਣ। ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਕੁਝ ਸ਼ਰਤਾਂ ਨਾਲ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ।


ਪਿਛਲੇ ਸਾਲ ਅਗਸਤ 'ਚ ਸੌਦੇ ਦਾ ਐਲਾਨ ਕੀਤਾ ਸੀ। ਬੀਐਸਈ ਨੇ ਇਹ ਵੀ ਕਿਹਾ ਹੈ ਕਿ ਫਿਊਚਰ-ਰਿਲਾਇੰਸ ਗਰੁੱਪ ਦੇ ਇਸ ਸੌਦੇ 'ਤੇ ਸੇਬੀ ਦੀ ਆਗਿਆ ਅਦਾਲਤ 'ਚ ਲੰਬਿਤ ਪਏ ਕੇਸਾਂ ਦੇ ਨਤੀਜੇ 'ਤੇ ਨਿਰਭਰ ਕਰੇਗੀ। ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਰਿਲਾਇੰਸ ਇੰਡਸਟਰੀਜ਼ ਤੇ ਫਿਊਚਰ ਗਰੁੱਪ ਦੇ ਸੌਦੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਰਿਲਾਇੰਸ ਇੰਡਸਟਰੀਜ਼ ਹੁਣ ਫਿਊਚਰ ਗਰੁੱਪ ਦਾ ਕਾਰੋਬਾਰ ਸੰਭਾਲ ਸਕਣਗੇ। ਉੱਥੇ ਹੀ ਸੀਸੀਆਈ ਦੀ ਮਨਜ਼ੂਰੀ ਅਮਰੀਕੀ ਈ-ਕਾਮਰਸ ਕੰਪਨੀ ਐਮਾਜ਼ਾਨ ਲਈ ਇਕ ਵੱਡਾ ਝਟਕਾ ਹੈ।

ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ, Sensex 50,000 ਦੇ ਪਾਰ, Nifty ਨੇ ਵੀ ਛੂਹਿਆ 14,700 ਦਾ ਲੈਵਲ

ਦਰਅਸਲ, ਮੁਕੇਸ਼ ਅੰਬਾਨੀ ਦੇ ਰਿਲਾਇੰਸ ਇੰਡਸਟਰੀਜ਼ ਤੇ ਕਿਸ਼ੋਰ ਬਿਯਾਨੀ ਦੇ ਫਿਊਚਰ ਗਰੁੱਪ ਵਿਚਾਲੇ ਇਕ ਸੌਦਾ ਹੋਇਆ ਸੀ। ਸੌਦੇ ਤਹਿਤ ਰਿਲਾਇੰਸ ਨੇ ਫਿਊਚਰ ਗਰੁੱਪ ਦੇ ਪ੍ਰਚੂਨ, ਥੋਕ, ਭੰਡਾਰਨ ਤੇ ਲੌਜਿਸਟਿਕ ਕਾਰੋਬਾਰ ਨੂੰ ਹਾਸਲ ਕਰਨ ਲਈ 24,713 ਕਰੋੜ ਰੁਪਏ ਦੇ ਸੌਦੇ 'ਤੇ ਦਸਤਖਤ ਕੀਤੇ ਸੀ। ਇਸ ਸੌਦੇ ਨੂੰ ਹੁਣ ਸੀਸੀਆਈ ਨੇ ਮਨਜ਼ੂਰੀ ਦੇ ਦਿੱਤੀ ਹੈ।

ਦੂਜੇ ਪਾਸੇ, ਰਿਲਾਇੰਸ ਇੰਡਸਟਰੀਜ਼ ਅਤੇ ਫਿਊਚਰ ਗਰੁੱਪ ਦੇ ਇਸ ਸੌਦੇ ਦਾ ਐਮਾਜ਼ਾਨ ਦੁਆਰਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਐਮਾਜ਼ਾਨ ਨੇ ਇਸ ਡੀਲ ਦਾ ਵਿਰੋਧ ਕਰਦਿਆਂ ਸਿੰਗਾਪੁਰ ਦੀ ਆਰਬਿਟਰੇਸ਼ਨ ਕੋਰਟ ਦਾ ਰੁੱਖ ਕੀਤਾ। ਇਸ ਕੇਸ ਵਿੱਚ, ਆਰਬਿਟਰੇਸ਼ਨ ਕੋਰਟ ਨੇ ਐਮਾਜ਼ਾਨ ਦੇ ਹੱਕ ਵਿੱਚ ਫੈਸਲਾ ਦਿੱਤਾ ਅਤੇ ਸੌਦੇ 'ਤੇ ਇੱਕ ਅੰਤਰਿਮ ਸਟੇਅ ਦਿੱਤਾ। ਇਸ ਤੋਂ ਇਲਾਵਾ ਐਮਾਜ਼ਾਨ ਨੇ ਮਾਰਕੀਟ ਰੈਗੂਲੇਟਰ ਸੇਬੀ, ਸਟਾਕ ਐਕਸਚੇਂਜ ਤੇ ਸੀਸੀਆਈ ਨੂੰ ਪੱਤਰ ਲਿਖਿਆ ਅਤੇ ਉਨ੍ਹਾਂ ਨੂੰ ਸਾਲਸੀ ਅਦਾਲਤ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਕਾਰਵਾਈ ਕਰਨ ਲਈ ਕਿਹਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ