STOCK MARKET: ਭਾਰਤੀ ਸਟਾਕ ਮਾਰਕੀਟ ਨੇ ਇਤਿਹਾਸਕ ਸਿਖਰਾਂ ਨੂੰ ਛੂਹ ਲਿਆ ਹੈ। ਸੈਂਸੈਕਸ 50,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਦੇਸ਼ ਦੇ ਸਟਾਕ ਐਕਸਚੇਂਜ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਤੇ ਇਹ ਮੌਕਾ ਨਿਵੇਸ਼ਕਾਂ ਲਈ ਸ਼ਾਨਦਾਰ ਹੈ।
ਸਵੇਰੇ 9.30 ਦੇ ਕਰੀਬ ਸੈਂਸੈਕਸ 266.96 ਅੰਕ ਦੀ ਤੇਜ਼ੀ ਨਾਲ ਭਾਵ 0.54% ਉਪਰ 50,059.08 'ਤੇ ਪਹੁੰਚ ਗਿਆ। ਇਸ ਦੇ ਨਾਲ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 79.10 ਅੰਕ ਜਾਂ 0.54% ਦੇ ਤੇਜ਼ੀ ਨਾਲ 14,723.80 'ਤੇ ਕਾਰੋਬਾਰ ਕਰ ਰਿਹਾ ਹੈ।
ਜੋਅ ਬਾਇਡੇਨ ਸੁੰਹ ਚੁੱਕਦਿਆਂ ਹੀ ਆਏ ਐਕਸ਼ਨ ਮੋਡ 'ਚ, ਟਰੰਪ ਦੇ ਇੱਕ ਤੋਂ ਬਾਅਦ ਇੱਕ ਲਏ ਫੈਸਲੇ ਪਲਟੇ
ਬੈਂਕਿੰਗ ਸ਼ੇਅਰਾਂ ਦੇ ਸ਼ਾਨਦਾਰ ਵਾਧੇ ਕਾਰਨ ਸਟਾਕ ਮਾਰਕੀਟ ਨੂੰ ਵੱਡਾ ਸਮਰਥਨ ਮਿਲਿਆ ਹੈ ਅਤੇ ਇਸ ਦੇ ਜ਼ਰੀਏ ਬੈਂਕ ਨਿਫਟੀ ਵੀ 32,700 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਕਾਰੋਬਾਰ ਦੀ ਸ਼ੁਰੂਆਤ ਦੇ ਪਹਿਲੇ 15 ਮਿੰਟਾਂ 'ਚ ਬੈਂਕ ਨਿਫਟੀ 158.95 ਅੰਕ ਯਾਨੀ 0.49% ਦੇ ਵੱਡੇ ਵਾਧੇ ਨਾਲ 32,702.65 'ਤੇ ਕਾਰੋਬਾਰ ਕਰ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ, Sensex 50,000 ਦੇ ਪਾਰ, Nifty ਨੇ ਵੀ ਛੂਹਿਆ 14,700 ਦਾ ਲੈਵਲ
ਏਬੀਪੀ ਸਾਂਝਾ
Updated at:
21 Jan 2021 09:50 AM (IST)
ਭਾਰਤੀ ਸਟਾਕ ਮਾਰਕੀਟ ਨੇ ਇਤਿਹਾਸਕ ਸਿਖਰਾਂ ਨੂੰ ਛੂਹ ਲਿਆ ਹੈ। ਸੈਂਸੈਕਸ 50,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਦੇਸ਼ ਦੇ ਸਟਾਕ ਐਕਸਚੇਂਜ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਤੇ ਇਹ ਮੌਕਾ ਨਿਵੇਸ਼ਕਾਂ ਲਈ ਸ਼ਾਨਦਾਰ ਹੈ।
- - - - - - - - - Advertisement - - - - - - - - -