ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਸਹੁੰ ਚੁਕਦਿਆਂ ਹੀ ਸਿੱਧਾ ਆਪਣੇ ਦਫਤਰ ਪਹੁੰਚੇ ਤੇ ਐਕਸ਼ਨ ਮੋਡ 'ਚ ਵਿੱਚ ਦਿਖਾਈ ਦਿੱਤੇ। ਜਿਵੇਂ ਹੀ ਉਹ ਦਫਤਰ ਪਹੁੰਚੇ, ਉਨ੍ਹਾਂ ਨੇ ਇੱਕ ਦੇ ਬਾਅਦ ਇੱਕ ਟਰੰਪ ਦੇ 17 ਫੈਸਲਿਆਂ ਨੂੰ ਪਲਟ ਦਿੱਤਾ। ਰਾਸ਼ਟਰਪਤੀ ਹੋਣ ਦੇ ਨਾਤੇ, ਬਾਇਡੇਨ ਨੇ ਚੋਣ ਮੁਹਿੰਮ ਦੌਰਾਨ ਆਪਣੇ ਕਈ ਵਾਅਦਿਆਂ ਤੇ ਦਸਤਖਤ ਕੀਤੇ। ਉਨ੍ਹਾਂ ਬਹੁਤ ਸਾਰੇ ਅਜਿਹੇ ਫੈਸਲੇ ਵੀ ਲਏ ਜਿਨ੍ਹਾਂ ਦੀ ਮੰਗ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਚਲ ਰਹੀ ਸੀ। ਬਾਇਡੇਨ ਨੇ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰਨ ਅਤੇ ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।


ਬਾਇਡੇਨ ਨੇ ਕੋਰੋਨਾ ਨੂੰ ਨਿਯੰਤਰਿਤ ਕਰਨ ਦੇ ਆਪਣੇ ਫੈਸਲੇ ਵਿੱਚ ਕਿਹਾ, 100 ਦਿਨਾਂ ਤੱਕ ਮਾਸਕ ਲਗਾਓ। ਇਸ ਤੋਂ ਇਲਾਵਾ ਬਾਇਡੇਨ ਨੇ ਫਿਰ ਡਬਲਯੂਐਚਓ(WHO) 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਬਾਇਡੇਨ ਸੱਤਾ ਸੰਭਾਲਣ ਤੋਂ ਬਾਅਦ ਪੈਰਿਸ ਜਲਵਾਯੂ ਸਮਝੌਤੇ ਵਿੱਚ ਵੀ ਸ਼ਾਮਲ ਹੋ ਗਏ ਹਨ।

ਟਰੰਪ ਦਾ ਸੋਸ਼ਲ ਮੀਡੀਆ 'ਤੇ ਉੱਡਿਆ ਮਜ਼ਾਕ, ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਦੀ ਵੀਡੀਓ 'ਤੇ ਬਣੇ ਮੀਮਸ, ਇਥੇ ਦੇਖੋ

ਜੋਅ ਬਾਇਡੇਨ ਦੇ ਇਹ ਵੱਡੇ ਫੈਸਲੇ:-

1. ਕੋਰੋਨਾ ਮਹਾਂਮਾਰੀ ਨੂੰ ਨਿਯੰਤਰਿਤ ਕਰਨ ਦਾ ਫੈਸਲਾ।

2. ਆਮ ਲੋਕਾਂ ਨੂੰ ਵੱਡੇ ਪੱਧਰ 'ਤੇ ਵਿੱਤੀ ਸਹਾਇਤਾ ਦੇਣ ਦਾ ਐਲਾਨ।

3.ਕਲਾਈਮੇਟ ਚੇਂਜ ਦੇ ਮੁੱਦੇ 'ਤੇ ਅਮਰੀਕਾ ਦੀ ਵਾਪਸੀ।

4. ਨਸਲਭੇਦ ਨੂੰ ਖਤਮ ਕਰਨ ਵੱਲ ਕਦਮ।

5. ਵਿਸ਼ਵ ਸਿਹਤ ਸੰਗਠਨ ਤੋਂ ਪਿੱਛੇ ਹਟਣ ਦੇ ਫੈਸਲੇ 'ਤੇ ਰੋਕ।

6. ਬਾਰਡਰ 'ਤੇ ਕੰਧ ਬਣਾਉਣ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ, ਤੇ ਫੰਡਿੰਗ ਵੀ ਬੰਦ ਕਰ ਦਿੱਤੀ।

7. ਟਰੰਪ ਪ੍ਰਸ਼ਾਸਨ ਵਲੋਂ ਜਿਨ੍ਹਾਂ ਮੁਸਲਿਮ ਦੇਸ਼ਾਂ 'ਤੇ ਪਾਬੰਦੀ ਲਗਾਈ ਗਈ ਸੀ, ਉਸ ਨੂੰ ਵਾਪਸ ਲਿਆ।

8. ਵਿਦਿਆਰਥੀ ਲੋਨ ਦੀ ਕਿਸ਼ਤ ਦੀ ਮੁੜ ਅਦਾਇਗੀ ਸਤੰਬਰ ਤੱਕ ਮੁਲਤਵੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ