ਜੋਅ ਬਾਇਡੇਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਬਾਇਡੇਨ ਯੁੱਗ ਦੀ ਸ਼ੁਰੂਆਤ ਦੇ ਨਾਲ ਹੀ ਅਮਰੀਕਾ ਵਿੱਚ ਟਰੰਪ ਦਾ ਯੁੱਗ ਖਤਮ ਹੋ ਗਿਆ ਹੈ। ਜੋਅ ਬਾਇਡੇਨ ਦਾ ਸਹੁੰ ਚੁੱਕ ਸਮਾਰੋਹ ਕੈਪੀਟਲ ਹਿੱਲ ਵਿੱਚ ਆਯੋਜਿਤ ਕੀਤਾ ਗਿਆ।


ਇਸ ਤੋਂ ਪਹਿਲਾਂ, ਡੋਨਲਡ ਟਰੰਪ ਨੇ ਅਧਿਕਾਰਤ ਤੌਰ 'ਤੇ ਵ੍ਹਾਈਟ ਹਾਊਸ ਛੱਡ ਦਿੱਤਾ ਅਤੇ ਏਅਰ ਫੋਰਸ ਦੇ ਹਵਾਈ ਜਹਾਜ਼ ਮਰੀਨ ਵਨ 'ਤੇ ਰਵਾਨਾ ਹੋ ਗਏ। ਡੋਨਲਡ ਟਰੰਪ ਦੇ ਰਵਾਨਾ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਮੀਮਸ ਦਾ ਹੜ੍ਹ ਆ ਗਿਆ, ਜਿਸ 'ਚ ਲੋਕ ਟਰੰਪ ਨੂੰ ਟਰੋਲ ਕਰ ਰਹੇ ਹਨ।

ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦਾ ਮਰੀਨ ਵਨ ਛੱਡਣ 'ਤੇ ਰਵਾਨਾ ਹੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਦੇ ਨਾਲ ਲੋਕਾਂ ਨੇ ਕਿਹਾ ਕਿ ਪੂਰਾ ਅਮਰੀਕਾ ਟਰੰਪ ਦੇ ਵ੍ਹਾਈਟ ਹਾਊਸ ਤੋਂ ਵਿਦਾ ਹੋਣ ਵੱਲ ਦੇਖ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਮੀਮਸ ਨਾਲ ਡੋਨਲਡ ਟਰੰਪ ਨੂੰ ਟਰੋਲ ਕੀਤਾ।











Joe Biden Inauguration: ਬਾਇਡੇਨ ਨੇ ਅਮਰੀਕਾ ਦੇ ਰਾਸ਼ਟਰਪਤੀ ਤੇ ਕਮਲਾ ਹੈਰਿਸ ਨੇ ਉਪ ਰਾਸ਼ਰਪਤੀ ਵਜੋਂ ਚੁੱਕੀ ਸੁੰਹ









ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ