ਸਹੁੰ ਚੁੱਕਣ ਤੋਂ ਪਹਿਲਾਂ, ਕਮਲਾ ਹੈਰਿਸ ਦੇ ਨਾਲ ਜੋਅ ਬਾਈਡੇਨ ਯੂਐਸ ਕੈਪੀਟਲ ਪਹੁੰਚ ਚੁਕੇ ਹਨ। ਬਾਈਡੇਨ ਦੇ ਨਾਲ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਦੇ ਵੀ ਹਨ। ਜਦਕਿ ਕਮਲਾ ਹੈਰਿਸ ਨਾਲ ਉਸ ਦੇ ਪਤੀ ਡਾਊਗ ਅਮਹੋਫ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ਸਥਾਨ ਯੂਐਸ ਕੈਪੀਟਲ ਪਹੁੰਚ ਗਏ ਹਨ। ਭਾਰਤੀ ਸਮੇਂ ਅਨੁਸਾਰ ਉਹ 10.30 ਵਜੇ ਸਹੁੰ ਚੁੱਕਣਗੇ।
ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਅਤੇ 2016 ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਵੀ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਯੂਐਸ ਕੈਪੀਟਲ ਪਹੁੰਚ ਗਈ ਹਨ।