ਅੱਜ ਕੱਲ ਏਟੀਐਮ ਕਾਰਡ ਰਾਹੀਂ ਏਟੀਐਮ ਮਸ਼ੀਨ ਵਿੱਚੋਂ ਪੈਸੇ ਕਢਵਾਉਣਾ ਆਮ ਗੱਲ ਹੈ। ਲਗਭਗ ਹਰ ਕੋਈ ਏਟੀਐਮ ਦੀ ਵਰਤੋਂ ਕਰਦਾ ਹੈ। ਹਾਲਾਂਕਿ, ਏਟੀਐਮ ਮਸ਼ੀਨ ਤੋਂ ਪੈਸੇ ਕਢਵਾਉਂਦੇ ਸਮੇਂ ਕੁਝ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਨਹੀਂ ਤਾਂ ਪੂਰਾ ਖਾਤਾ ਖਾਲੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਸਟੋਰੀ 'ਚ ਦੱਸਾਂਗੇ ਕਿ ਤੁਹਾਨੂੰ ਏਟੀਐਮ ਤੋਂ ਪੈਸੇ ਕਢਵਾਉਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।


1- ਭੀੜ-ਭੜੱਕੇ ਵਾਲੇ ਖੇਤਰਾਂ 'ਚ ਹਮੇਸ਼ਾਂ ਏਟੀਐਮ ਦੀ ਵਰਤੋਂ ਕਰੋ, ਸੁਨਸਾਨ ਇਲਾਕਿਆਂ 'ਚ ਆਮ ਤੌਰ 'ਤੇ ਫਰੋਡ ਹੋਣ ਦੀ ਵਧੇਰੇ ਸੰਭਾਵਨਾ ਹੈ।

2- ਆਪਣੇ ਟ੍ਰਾਂਸੈਕਸ਼ਨ ਦੀ ਰਸੀਦ ਕਿਤੇ ਵੀ ਨਾ ਸੁੱਟੋ। ਇਹ ਜਾਣਕਾਰੀ ਤੁਹਾਡੇ ਵਿਰੁੱਧ ਵੀ ਵਰਤੀ ਜਾ ਸਕਦੀ ਹੈ। ਵਰਤੋਂ ਤੋਂ ਤੁਰੰਤ ਬਾਅਦ ਰਸੀਦ ਨੂੰ ਖਤਮ ਕਰੋ।

3- ਜਦੋਂ ਤੁਸੀਂ ਪੈਸੇ ਕੱਢਵਾਉਂਦੇ ਹੋ, ਅੰਤ 'ਤੇ ਨਿਸ਼ਚਤ ਰੂਪ 'ਤੇ ਕੈਂਸਿਲ ਬਟਨ ਨੂੰ ਦਬਾਓ।

ਅਕਸ਼ੈ ਕੁਮਾਰ ਨੇ ਕਿਹਾ ਸੀ ਭਗਵਾਨ ਦੇ ਨਾਂ 'ਤੇ ਦਾਨ ਦੇਣਾ ਬੇਕਾਰ, ਹੁਣ ਖੁਦ ਹੀ ਰਾਮ ਮੰਦਰ ਲਈ ਦਿੱਤਾ ਡੋਨੇਸ਼ਨ, ਵੀਡੀਓ ਵਾਇਰਲ

4- ਅਜਿਹੇ ਏਟੀਐਮ ਮਸ਼ੀਨ ਦੀ ਵਰਤੋਂ ਕਰੋ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਣ।

5- ਏਟੀਐਮ ਵਿੱਚ ਪਿੰਨ ਪਾਉਣ ਤੋਂ ਪਹਿਲਾਂ ਤੁਹਾਨੂੰ ਕੀਪੈਡ ਅਤੇ ਕਾਰਡ ਸਲਾਟ ਦਾ ਧਿਆਨ ਰੱਖਣਾ ਚਾਹੀਦਾ ਹੈ। ਕਈ ਵਾਰ ਇਹ ਉਪਕਰਣ ਤੁਹਾ ਡੇਕੈਸ਼ ਨੂੰ ਵੀ ਰੋਕ ਦਿੰਦੇ ਹਨ। ਜੇ ਅਜਿਹਾ ਹੁੰਦਾ ਹੈ, ਤਾਂ ਤੁਰੰਤ ਬੈਂਕ 'ਚ ਕਾਲ ਕਰਕੇ ਸ਼ਿਕਾਇਤ ਕਰੋ।

6- ਇਕ ਹੋਰ ਮਹੱਤਵਪੂਰਣ ਗੱਲ ਇਹ ਹੈ ਕਿ ਏਟੀਐਮ ਲਾਈਨ 'ਚ ਤੁਹਾਡੇ ਪਿੱਛੇ ਖੜ੍ਹਾ ਵਿਅਕਤੀ ਆਸਾਨੀ ਨਾਲ ਤੁਹਾਡਾ ਪਾਸਵਰਡ ਦੇਖ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਡੈਬਿਟ ਕਾਰਡ ਦਾ PIN ਦਰਜ ਕਰਦੇ ਸਮੇਂ ਆਪਣੇ ਹੱਥ ਨਾਲ ATM ਕੀਪੈਡ ਨੂੰ ਲੁਕਾਓ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ