ਅੰਮ੍ਰਿਤਸਰ: ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਘਰਿੰਡਾ ਖੇਤਰ ਵਿੱਚੋਂ ਹਥਿਆਰ ਤੇ ਨਸ਼ਾ ਬਰਾਮਦ ਕੀਤਾ ਹੈ।ਪੁਲਿਸ ਨੇ ਇਲਾਕੇ ਵਿੱਚੋਂ 5.2 ਕਿਲੋ ਹੈਰੋਇਨ, ਇੱਕ AK 47 (ਸਬ-ਮਸ਼ੀਨ ਗਨ), ਮੈਗਜ਼ੀਨ, 13 ਜਿੰਦਾ ਕਾਰਤੂਸ ਤੇ ਇੱਕ ਪਿਸਤੌਲ ਬਰਾਮਦ ਹੋਇਆ ਹੈ। ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਐਨਡੀਪੀਐਸ ਐਕਟ ਤੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕਰ ਲਈ ਹੈ।





ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਖੇਪ ਪਾਕਿਸਤਾਨ ਵਲੋਂ ਭੇਜੀ ਗਈ ਸੀ, ਜੋ ਮਨੀਯਾਲਾ ਵਿੱਚ ਰਹਿਣ ਵਾਲੇ ਤਸਕਰ ਬਿਲਾਲ ਸੰਧੂ ਵਲੋਂ ਭੇਜੀ ਗਈ ਸੀ। ਹਥਿਆਰਾਂ ਅਤੇ ਹੈਰੋਇਨ ਦੀ ਖੇਪ ਕੰਡਿਆਲੀ ਤਾਰ ਦੇ ਨੇੜੇ ਲੁਕੋ ਕੇ ਰੱਖੀ ਗਈ ਸੀ ਤੇ ਭਾਰਤ ਵਿਚ ਰਹਿੰਦੇ ਇਕ ਸਮੱਗਲਰ ਵਲੋਂ ਉਸ ਨੂੰ ਆਰਡਰ ਕੀਤਾ ਗਿਆ ਸੀ। ਪੁਲਿਸ ਸਮੱਗਲਰ ਤੇ ਉਸਦੇ ਪੂਰੇ ਨੈਟਵਰਕ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।


ਰਿਪੋਰਟਾਂ ਅਨੁਸਾਰ ਘਰਿੰਡਾ ਥਾਣੇ ਦੇ ਇੰਚਾਰਜ ਮਨਿੰਦਰ ਸਿੰਘ ਨੂੰ ਪਾਕਿਸਤਾਨ ਤੋਂ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਬਾਰੇ ਸੂਚਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਇਹ ਸੀ ਕਿ ਖੇਪ ਕੰਡਿਆਲੀ ਤਾਰ ਦੇ ਨਜ਼ਦੀਕ ਬੀਓਪੀ ਦਾਉਰੇ 'ਚ ਲੁੱਕੀ ਹੋਈ ਹੈ।ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ।