ਸਾਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਸੁਰੇਸ਼ ਰੈਨਾ ਦੇ ਪ੍ਰਦਰਸ਼ਨ ਨੇ ਕੁਝ ਖਾਸ ਨਹੀਂ ਕੀਤਾ ਹਾਲਾਂਕਿ ਸੀਐਸਕੇ ਨੇ ਉਸ ਨੂੰ ਬਰਕਰਾਰ ਰੱਖਿਆ ਹੈ। ਸੀਐਸਕੇ ਪ੍ਰਬੰਧਨ ਇੱਕ ਵਾਰ ਫਿਰ ਧੋਨੀ ਦੀ ਕਪਤਾਨੀ ਵਿੱਚ ਟੀਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਟੀਮ 2021 ਵਿੱਚ ਵਧੀਆ ਪ੍ਰਦਰਸ਼ਨ ਕਰੇ।
ਇਸ ਦੇ ਨਾਲ ਹੀ ਸੀਐਸਕੇ ਦੇ ਇੱਕ ਅਧਿਕਾਰੀ ਨੇ ਕਿਹਾ, "ਹਾਂ, ਅਸੀਂ ਸੁਰੇਸ਼ ਰੈਨਾ ਨੂੰ ਰਿਟੇਨ ਕਰ ਰਹੇ ਹਾਂ ਤੇ ਐਮਐਸ ਧੋਨੀ ਟੀਮ ਦਾ ਕਪਤਾਨ ਹੋਣਗੇ।" ਹਰਭਜਨ ਸਿੰਘ ਤੋਂ ਇਲਾਵਾ ਅਸੀਂ ਕੁਝ ਹੋਰ ਖਿਡਾਰੀਆਂ ਨੂੰ ਫਰੀ ਕਰਾਂਗੇ। ਨਾਲ ਹੀ ਸੂਤਰਾਂ ਦੀ ਮੰਨੀਏ ਤਾਂ ਸੀਐਸਕੇ ਕੇਦਾਰ ਜਾਧਵ, ਸਪਿਨਰ ਪਿਯੂਸ਼ ਚਾਵਲਾ ਤੇ ਮੁਰਲੀ ਵਿਜੇ ਨੂੰ ਫਰੀ ਕਰ ਸਕਦੀ ਹੈ।
ਇਸ ਤੋਂ ਇਲਾਵਾ ਇਕ ਵੱਡੀ ਖਬਰ ਵੀ ਸਾਹਮਣੇ ਆਈ ਹੈ। ਏਬੀਪੀ ਸਾਂਝਾ ਨੂੰ ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ ਰਾਇਲਜ਼ ਆਪਣੇ ਕਪਤਾਨ ਸਟੀਵ ਸਮਿਥ ਨੂੰ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਰਿਹਾ ਕਰ ਸਕਦਾ ਹੈ। ਨਾਲ ਹੀ, ਰਾਇਲ ਚੈਲੇਂਜਰਜ਼ ਬੈਂਗਲੁਰੂ ਸ਼ਿਵਮ ਦੂਬੇ ਅਤੇ ਕ੍ਰਿਸ ਮੌਰਿਸ ਨੂੰ ਰਿਹਾ ਕਰ ਸਕਦੀ ਹੈ, ਜਦਕਿ ਪਾਰਥਿਵ ਪਟੇਲ ਪਹਿਲਾਂ ਹੀ ਸੇਵਾ ਮੁਕਤ ਹੋ ਗਏ ਹਨ।
ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰ ਦਿਨੇਸ਼ ਕਾਰਤਿਕ ਅਤੇ ਟੌਮ ਬੈਨਟਨ ਨੂੰ ਰਿਹਾ ਕਰ ਸਕਦੇ ਹਨ। ਇਸ ਦੇ ਨਾਲ ਹੀ ਕਿੰਗਜ਼ ਇਲੈਵਨ ਪੰਜਾਬ ਕ੍ਰਿਸ ਗੇਲ, ਕਰੁਣ ਨਾਇਰ ਅਤੇ ਸ਼ੈਲਡਨ ਕੌਟਰਲ ਨੂੰ ਰਿਹਾ ਕਰ ਸਕਦਾ ਹੈ। ਦਿੱਲੀ ਕੈਪੀਟਲਸ ਮਾਰਕਸ ਸਟੋਨੀਸ ਨੂੰ ਰਿਟੇਨ ਅਤੇ ਸ਼ਿਮਰਨ ਹੇਟਮੇਅਰ ਨੂੰ ਰਿਲੀਜ਼ ਕਰ ਸਕਦੀ ਹੈ।
ਵੇਖੋ ਹੋਰ ਖਿਡਾਰੀਆਂ ਦੀ ਲਿਸਟ:
ਤਾਹਿਰ, ਫਾਫ, ਬ੍ਰਾਵੋ ਵੀ ਸੈਮ ਕੁਰਨ ਦੇ ਨਾਲ ਸੀਐਸਕੇ ਦਾ ਹਿੱਸਾ ਹੋਣਗੇ।
ਆਰਆਰ ਸਟੀਵ ਸਮਿਥ ਨੂੰ ਛੱਡ ਸਕਦਾ ਹੈ।
ਆਰਸੀਬੀ ਵੱਲੋਂ ਸ਼ਿਵਮ ਦੂਬੇ, ਕ੍ਰਿਸ ਮੌਰਿਸ, ਪਾਰਥਿਵ (ਸੇਵਾਮੁਕਤ) ਦੀ ਰਿਹਾਈ ਦੀ ਸੰਭਾਵਨਾ।
ਕੇਕੇਆਰ ਦਿਨੇਸ਼ ਕਾਰਤਿਕ ਨੂੰ ਨਹੀਂ ਛੱਡੇਗਾ ਜਦਕਿ ਟੌਮ ਬੈਨਟਨ ਹੋ ਸਕਦੇ ਡ੍ਰੋਪ।
KXIP ਗੇਲ ਨੂੰ ਬਰਕਰਾਰ ਰੱਖੇਗਾ, ਕਰੁਣ ਨਾਇਰ ਅਤੇ ਕੋਟਰਲ ਹੋ ਸਕਦੇ ਡ੍ਰੋਪ।
DC ਸਟੌਨਿਸ ਨੂੰ ਰੱਖੇਗਾ ਬਰਕਰਾਰ, ਹੇਟਮੇਅਰ ਨੂੰ ਕੀਤਾ ਜਾ ਸਕਦਾ ਰਿਹਾ।
ਸੰਦੀਪ ਲਾਮਿਚਨੇ
ਐਲੇਕਸ ਕੈਰੀ
ਜੇਸੋਨ ਰੌਏ
ਇਹ ਵੀ ਪੜ੍ਹੋ: Harbhajan Singh quits CSK: ਹਰਭਜਨ ਸਿੰਘ ਨੇ ਚੇਨਈ ਸੁਪਰ ਕਿੰਗਜ਼ ਨੂੰ ਕਿਹਾ ਅਲਵਿਦਾ, ਸੀਐਸਕੇ ਦਾ ਕੀਤਾ ਧੰਨਵਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904