ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL 2021) ਦੇ ਫਰਵਰੀ ਵਿਚ ਹੋਣ ਵਾਲੇ ਮਿੰਨੀ-ਨਿਲਾਮੀ ਤੋਂ ਪਹਿਲਾਂ ਹਰਭਜਨ ਸਿੰਘ (Harbhajan Singh) ਤੇ ਚੇਨਈ ਸੁਪਰ ਕਿੰਗਜ਼ (CSK) ਵਿਚਕਾਰ ਸਫਰ ਖ਼ਤਮ ਹੋ ਗਿਆ। ਇਸ ਦੀ ਜਾਣਕਾਰੀ ਤਜ਼ਰਬੇਕਾਰ ਗੇਂਦਬਾਜ਼ ਹਰਭਜਨ ਸਿੰਘ ਨੇ ਟਵੀਟ ਕਰਕੇ ਦਿੱਤੀ। 40 ਸਾਲਾ ਹਰਭਜਨ ਪਿਛਲੇ ਦੋ ਸੀਜ਼ਨਾਂ ਲਈ ਸੀਐਸਕੇ ਦਾ ਹਿੱਸਾ ਰਿਹਾ, ਪਰ ਉਹ ਨਿੱਜੀ ਕਾਰਨਾਂ ਕਰਕੇ ਆਈਪੀਐਲ 2020 ਵਿੱਚ ਸੀਐਸਕੇ ਲਈ ਨਹੀਂ ਖੇਡਿਆ।


ਹਰਭਜਨ ਸਿੰਘ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਹ ਹੁਣ ਚੇਨਈ ਸੁਪਰ ਕਿੰਗਜ਼ ਛੱਡ ਰਿਹਾ ਹੈ। ਉਸਨੇ ਟਵੀਟ ਕੀਤਾ, “ਚੇਨਈ ਸੁਪਰ ਨਾਲ ਮੇਰਾ ਕਰਾਰ ਪੂਰਾ ਹੋ ਗਿਆ ਹੈ। ਇਸ ਟੀਮ ਨਾਲ ਖੇਡਣਾ ਬਹੁਤ ਵਧੀਆ ਤਜ਼ਰਬਾ ਸੀ। ਸੁੰਦਰ ਯਾਦਾਂ ਅਤੇ ਕੁਝ ਸ਼ਾਨਦਾਰ ਦੋਸਤ ਜੋ ਮੈਂ ਆਉਣ ਵਾਲੇ ਸਾਲਾਂ ਵਿੱਚ ਯਾਦ ਕਰਾਂਗਾ। ਧੰਨਵਾਦ ਚੇਨਈ ਸੁਪਰ ਕਿੰਗਜ਼ ਮੈਨੇਜਮੈਂਟ, ਸਟਾਫ ਅਤੇ ਪ੍ਰਸ਼ੰਸਕਾਂ ... ਦੋ ਮਹਾਨ ਸਾਲ ... ਆਲ ਦ ਬੇਸਟ..."



ਦੱਸ ਦੇਈਏ ਕਿ ਹਰਭਜਨ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਗੇਂਦਬਾਜ਼ਾਂ ਚੋਂ ਇੱਕ ਹੈ ਜਿਸ ਵਿੱਚ 150 ਵਿਕਟਾਂ ਹਾਸਲ ਕੀਤੀਆਂ। ਉਸ ਦੇ ਨਾਲ ਇਸ ਲੀਗ ਵਿਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਲਸਿਥ ਮਲਿੰਗਾ (170) ਅਤੇ ਅਮਿਤ ਮਿਸ਼ਰਾ (160), ਪਿਯੂਸ਼ ਚਾਵਲਾ (156) ਅਤੇ ਡਵੇਨ ਬ੍ਰਾਵੋ (153) ਵੀ ਸ਼ਾਮਲ ਹਨ।

ਇਹ ਵੀ ਪੜ੍ਹੋICC Test Ranking: ਵਿਰਾਟ ਕੋਹਲੀ ਨੂੰ ਰੈਂਕਿੰਗ 'ਚ ਵੱਡਾ ਨੁਕਸਾਨ- ਫਾਇਦੇ 'ਚ ਰਹੇ ਅਸ਼ਵਿਨ-ਬੁਮਰਾਹ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904