ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਆਪਣੇ ਗਾਹਕਾਂ ਲਈ ਸ਼ਾਨਦਾਰ ਆਫ਼ਰ ਲੈ ਕੇ ਆਇਆ ਹੈ, ਜਿਸ 'ਚ ਐਮਾਜ਼ੋਨ 'ਤੇ ਮੋਬਾਈਲ ਫ਼ੋਨ ਖਰੀਦਣ 'ਤੇ ਕਈ ਤਰ੍ਹਾਂ ਦੀ ਛੋਟ ਮਿਲ ਸਕਦੀ ਹੈ। ਇਸ ਦੀ ਮਦਦ ਨਾਲ ਤੁਸੀਂ ਸਾਰੇ ਵੱਡੇ ਬ੍ਰਾਂਡਾਂ ਜਿਵੇਂ ਆਈਫ਼ੋਨ, ਸੈਮਸੰਗ, ਰੈਡਮੀ, ਵਨਪਲੱਸ, ਨੋਕੀਆ, ਓਪੋ ਆਦਿ ਦੇ ਮੋਬਾਈਲ ਫ਼ੋਨ ਮਾਰਕੀਟ ਰੇਟ ਨਾਲੋਂ ਘੱਟ ਕੀਮਤ 'ਤੇ ਖਰੀਦ ਸਕਦੇ ਹੋ।



ਜੇ ਤੁਹਾਡੇ ਕੋਲ ਐਸਬੀਆਈ ਕਾਰਡ ਹੈ ਤਾਂ ਤੁਸੀਂ ਹਾਲ ਹੀ 'ਚ ਲਾਂਚ ਹੋਏ ਸੈਮਸੰਗ ਗਲੈਕਸੀ M12 ਨੂੰ 10,999 ਰੁਪਏ 'ਚ, ਇਸੇ ਕੰਪਨੀ ਦਾ M51 21,749 ਰੁਪਏ 'ਚ ਅਤੇ ਆਈਫ਼ੋਨ ਮਿਨੀ 76,100 ਰੁਪਏ 'ਚ ਖਰੀਦ ਸਕਦੇ ਹੋ। ਅਜਿਹੇ ਸਾਰੇ ਬ੍ਰਾਂਡਾਂ ਦੇ ਮੋਬਾਈਲ ਫ਼ੋਨ ਸਸਤੇ ਰੇਟਾਂ 'ਤੇ ਉਪਲੱਬਧ ਹਨ। ਇਸ ਦੇ ਰਾਹੀਂ ਮੋਬਾਈਲ ਫ਼ੋਨਾਂ ਦੀ ਖਰੀਦ 'ਤੇ ਗਾਹਕ 40 ਫ਼ੀਸਦੀ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹਨ ਪਰ ਯਾਦ ਰਹੇ ਕਿ ਐਸਬੀਆਈ ਦਾ ਇਹ ਆਫ਼ਰ 30 ਮਾਰਚ ਮਤਲਬ ਮੰਗਲਵਾਰ ਨੂੰ ਖਤਮ ਹੋ ਰਿਹਾ ਹੈ, ਤਾਂ ਤੁਹਾਡੇ ਕੋਲ ਸਿਰਫ਼ ਅੱਜ ਦਾ ਸਮਾਂ ਹੈ।

ਤੁਸੀਂ ਕਿਵੇਂ ਲੈ ਸਕਦੇ ਹੋ ਲਾਭ?
ਜੇ ਤੁਸੀਂ ਐਸਬੀਆਈ ਗਾਹਕ ਹੋ ਤਾਂ ਤੁਹਾਨੂੰ ਨੈੱਟਬੈਂਕਿੰਗ ਜਾਂ ਡੈਬਿਟ ਕਾਰਡ ਤੋਂ ਭੁਗਤਾਨ ਕਰਨ 'ਤੇ 10% ਦੀ ਤੁਰੰਤ ਛੋਟ ਮਿਲੇਗੀ ਪਰ ਯਾਦ ਰੱਖੋ ਕਿ ਇਕ ਕਾਰਡ 'ਤੇ ਘੱਟੋ-ਘੱਟ 5000 ਰੁਪਏ ਦਾ ਲੈਣ-ਦੇਣ ਹੋਣਾ ਚਾਹੀਦਾ ਹੈ। ਨਾਲ ਹੀ ਵੱਧ ਤੋਂ ਵੱਧ ਛੋਟ ਸੀਮਾ 1000 ਰੁਪਏ ਹੈ। ਮਤਲਬ ਜੇਕਰ ਤੁਸੀਂ 10 ਹਜ਼ਾਰ ਜਾਂ ਇਸ ਤੋਂ ਵੱਧ ਕੀਮਤ ਦਾ ਫ਼ੋਨ ਖਰੀਦਦੇ ਹੋ ਤਾਂ ਤੁਹਾਨੂੰ ਕੀਮਤ 'ਚ 1000 ਰੁਪਏ ਦੀ ਛੋਟ ਮਿਲੇਗੀ। ਐਸਬੀਆਈ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲਿਆਂ ਨੂੰ ਤੁਰੰਤ 5 ਫ਼ੀਸਦੀ ਦਾ ਕੈਸ਼ਬੈਕ ਮਿਲ ਜਾਵੇਗਾ।

ਆਫ਼ਰ ਲਈ ਕੀ ਕਰਨਾ ਹੋਵੇਗਾ?
ਜੇ ਤੁਸੀਂ ਐਸਬੀਆਈ ਗਾਹਕ ਹੋ ਤਾਂ ਆਪਣੇ ਫ਼ੋਨ 'ਤੇ ਯੋਨੋ ਐਸਬੀਆਈ 'ਚ ਲੌਗ ਇਨ ਕਰੋ ਅਤੇ ਬੈਸਟ ਆਫ਼ਰ ਸੈਕਸ਼ਨ 'ਤੇ ਜਾਓ। ਉੱਥੇ ਤੁਹਾਨੂੰ ਐਮਾਜ਼ੋਨ ਦਾ ਲਿੰਕ ਮਿਲੇਗਾ, ਜਿਸ ਰਾਹੀਂ ਤੁਸੀਂ ਫ਼ੋਨ ਖਰੀਦ ਕੇ ਇਸ ਆਫ਼ਰ ਦਾ ਲਾਭ ਲੈ ਸਕਦੇ ਹੋ। ਇਸ ਰਾਹੀਂ ਮੋਬਾਈਲ ਖਰੀਦਣ 'ਤੇ ਐਸਬੀਆਈ ਬਿਨਾਂ ਕਿਸੇ ਵਾਧੂ ਚਾਰਜ ਦੇ ਈਐਮਆਈ ਦਾ ਆਪਸ਼ਨ ਵੀ ਦੇ ਰਿਹਾ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ