Farooq Abdullah Corona Positive: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੁਖ ਅਬਦੁੱਲਾ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਫਾਰੂਖ ਅਬਦੁੱਲਾ ਦੇ ਬੇਟੇ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡਾ ਸਾਰਾ ਪਰਿਵਾਰ ਕੋਰੋਨਾ ਟੈਸਟ ਨਹੀਂ ਕਰਵਾ ਲੈਂਦਾ ਉਦੋਂ ਤੱਕ ਅਸੀਂ ਸਾਰੇ ਹੋਮ ਆਈਸੋਲੇਟ ਰਹਾਂਗੇ।ਦੱਸ ਦੇਈਏ ਕਿ ਫਾਰੂਖ ਅਬਦੁੱਲਾ ਨੇ ਇਸ ਮਹੀਨੇ ਹੀ ਕੋਰੋਨਾਵੈਕਸੀਨ ਦੇ ਪਹਿਲੀ ਡੋਜ਼ ਲਈ ਸੀ।
ਇਹ ਵੀ ਪੜ੍ਹੋ: Coronavirus India: ਦੇਸ਼ 'ਚ ਪਿਛਲੇ 24 ਘੰਟੇ 'ਚ 56,211 ਨਵੇਂ ਮਾਮਲੇ ਸਾਹਮਣੇ ਆਏ, 271 ਲੋਕਾਂ ਦੀ ਮੌਤ
ਉਮਰ ਅਬਦੁੱਲਾ ਨੇ ਕਿਹਾ, " ਮੇਰੇ ਪਿਤਾ ਕੋਰੋਨਾ ਵਾਇਰਸ ਪੌਜ਼ੇਟਿਵ ਪਾਏ ਗਏ ਹਨ ਅਤੇ ਕੁਝ ਲੱਛਣ ਦਿਖਾ ਰਹੇ ਹਨ। ਜਦ ਤਕ ਅਸੀਂ ਖੁਦ ਟੈਸਟ ਨਹੀਂ ਕਰਵਾ ਲੈਂਦੇ, ਅਸੀਂ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਘਰ ਅੰਦਰ ਹੀ ਰਹਾਂਗੇ।ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਭ ਆਪਣਾ ਖਿਆਲ ਰੱਖਣ ਜੋ ਪਿਛਲੇ ਸਮੇਂ ਵਿੱਚ ਸਾਡੇ ਨਾਲ ਸੰਪਰਕ ਵਿੱਚ ਆਏ ਸਨ।"
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ਕੋਰੋਨਾ ਵਾਇਰਸ ਦੇ 235 ਨਵੇਂ ਕੇਸ ਸਾਹਮਣੇ ਆਏ ਹਨ। ਉਸੇ ਸਮੇਂ, ਕੱਲ੍ਹ 126 ਵਿਅਕਤੀ ਸਿਹਤਯਾਬ ਵੀ ਹੋਏ ਹਨ।ਰਾਜ ਵਿਚ ਹੁਣ ਕੇਸਾਂ ਦੀ ਗਿਣਤੀ ਇਕ ਲੱਖ 30 ਹਜ਼ਾਰ 228 ਹੋ ਗਈ ਹੈ। ਇਸ ਦੇ ਨਾਲ ਹੀ ਰਾਜ ਵਿਚ ਕੁੱਲ ਇਕ ਲੱਖ 26 ਹਜ਼ਾਰ 129 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ। ਕੋਰੋਨਾ ਤੋਂ ਇੱਕ ਹਜ਼ਾਰ 989 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਦੋ ਹਜ਼ਾਰ 110 ਲੋਕਾਂ ਦਾ ਇਲਾਜ਼ ਅਜੇ ਜਾਰੀ ਹੈ।
ਇਹ ਵੀ ਪੜ੍ਹੋ: Diljaan Death: ਨਹੀਂ ਰਹੇ ਪੰਜਾਬੀ ਗਾਇਕ ਦਿਲਜਾਨ, ਸੜਕ ਹਾਦਸੇ 'ਚ ਦਰਦਨਾਕ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ