ਸਾਲ 2020 ਦੀਆਂ ਕਈ ਔਕੜਾਂ ਤੇ ਬਹੁਤ ਮਾੜਾ ਦੌਰ ਝੱਲਣ ਤੋਂ ਬਾਅਦ ਦੁਨੀਆ ਅੱਜ ਨਵੇਂ ਸਾਲ ’ਚ ਕਦਮ ਰੱਖ ਚੁੱਕੀ ਹੈ। ਮਹਾਮਾਰੀ ਨੇ ਲੋਕਾਂ ਦੀ ਜ਼ਿੰਦਗੀ ’ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ ਤੇ ਜ਼ਿੰਦਗੀ ਜਿਊਣ ਦਾ ਢੰਗ ਵੀ ਬਦਲ ਗਿਆ ਹੈ। ਨਵੇਂ ਸਾਲ ਤੋਂ ਕਈ ਨਿਯਮ ਵੀ ਲਾਗੂ ਹੋ ਗਏ ਹਨ, ਜੋ ਅੱਜ ਤੋਂ ਲਾਗੂ ਹੋ ਗਏ ਹਨ।


1. ਕੰਟੈਕਟਲੈੱਸ ਭੁਗਤਾਨ ਦੀ ਸੀਮਾ ਵਧੀ: ਕੋਰੋਨਾ ਮਹਾਮਾਰੀ ਦੌਰਾਨ ਕੈਸ਼ਲੈੱਸ ਭੁਗਤਾਨ ਉੱਤੇ ਜ਼ੋਰ ਦਿੱਤਾ ਗਿਆ। ਅੱਜ ਤੋਂ ਕਾਰਡ ਰਾਹੀਂ ਲੈਣ-ਦੇਣ ਦੀ ਸੀਮਾ ਵਧਾ ਕੇ 5 ਹਜ਼ਾਰ ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਕਰ ਦਿੱਤੀ ਗਈ ਹੈ।

2. ਚੈੱਕ ਨਾਲ ਭੁਗਤਾਨ: ਭਾਰਤੀ ਰਿਜ਼ਰਵ ਬੈਂਕ ਨੇ ਚੇੱਕ ਨਾਲ ਭੁਗਤਾਨ ਉੱਤੇ ਪਾਜ਼ਿਟਿਵ ਪੇਅ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮ ਮੁਤਾਬਕ 50 ਹਜ਼ਾਰ ਤੋਂ ਵੱਧ ਦੀ ਰਕਮ ਦੇ ਵੇਰਵਿਅ ਦੀ ਮੁੜ ਪੁਸ਼ਟੀ ਕੀਤੀ ਜਾਵੇਗੀ। ਇੰਝ ਧੋਖਾਧੜੀਆਂ ਰੁਕਣਗੀਆਂ।

3. ਦੋਪਹੀਆ, ਚੌਪਹੀਆ ਵਾਹਨਾਂ ਦੀ ਕੀਮਤ ਵਧੀ: ਦੇਸ਼ ਦੀਆਂ ਸਾਰੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਨੇ ਅੱਜ 1 ਜਨਵਰੀ ਤੋਂ ਵਧੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਹਨ ਤੇ ਇੰਝ ਯਾਤਰੀ ਤੇ ਕਮਰਸ਼ੀਅਲ ਵਾਹਨ ਮਹਿੰਗੇ ਹੋ ਗਏ ਹਨ।

4. ਇਨਵਾਇਸ ਸਿਸਟਮ ਲਾਗੂ: ਜੀਐਸਟੀ ਕਾਨੂੰਨ ਅਧੀਨ ਅੱਜ ਤੋਂ ਇੱਕ ਅਹਿਮ ਤਬਦੀਲੀ ਹੋਈ ਹੈ। 100 ਕਰੋੜ ਰੁਪਏ ਤੋਂ ਵੱਧ ਦਾ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਬਿਜ਼ਨੇਸ ਟੂ ਬਿਜ਼ਨੈੱਸ ਟ੍ਰਾਂਜ਼ੈਕਸ਼ਨ ਲਈ ਈ-ਇਨਵਾਇਸ ਜ਼ਰੂਰੀ ਕਰ ਦਿੱਤਾ ਗਿਆ ਹੈ। ਫ਼ਿਲਹਾਲ ਇਹ ਇਨਵਾਇਸ ਪ੍ਰਣਾਲੀ ਦੀ ਥਾਂ ਲਾਗੂ ਕੀਤਾ ਗਿਆ ਹੈ। ਇਸ ਤੋਂ ਬਾਅਦ ਈ-ਵੇਅ ਬਿਲ ਦਾ ਸਿਸਟਮ ਖ਼ਤਮ ਕਰ ਦਿੱਤਾ ਜਾਵੇਗਾ।

5. ਮਿਊਚੁਅਲ ਫ਼ੰਡ ਦੇ ਨਿਯਮਾਂ ’ਚ ਵੱਡੀ ਤਬਦੀਲੀ: ਹੁਣ ਮਿਊਚੁਅਲ ਫ਼ੰਡ ਦਾ 75 ਫ਼ੀਸਦੀ ਹਿੱਸਾ ਇਕਵਿਟੀ ਵਿੱਚ ਨਿਵੇਸ਼ ਕਰਨਾ ਲਾਜ਼ਮਾ ਹੋਵੇਗੀ। ਇਹ ਸੀਮਾ ਹਾਲੇ ਤੱਕ 65 ਫ਼ੀਸਦੀ ਸੀ।

6. ਹੁਣ ਲੈਂਡਲਾਈਨ ਤੋਂ ਮੋਬਾਇਲ ’ਤੇ ਇੰਝ ਕਰਨੀ ਹੋਵੇਗੀ ਕਾਲ: 15 ਜਨਵਰੀ ਤੋਂ ਲੈਂਡਲਾਈਨ ਤੋਂ ਮੋਬਾਈਲ ਫ਼ੋਨ ਉਤੇ ਕਾੱਲ ਕਰਨ ਲਈ ਮੁੱਖ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਸਰਵਿਸ ਪ੍ਰੋਵਾਈਡਰ ਕੰਪਨੀਆਂ ਵੱਧ ਨੰਬਰ ਤਿਆਰ ਕਰ ਸਕਣਗੀਆਂ।

7. ਜੀਵਨ ਬੀਮਾ ਲੈਣਾ ਹੋਵੇਗਾ ਆਸਾਨ: ਅੱਜ ਤੋਂ ਮਿਆਦੀ ਜੀਵਨ ਬੀਮਾ ਪਾਲਿਸੀ ਖ਼ਰੀਦਣਾ ਕਾਫ਼ੀ ਸੁਖਾਲਾ ਕਰ ਦਿੱਤਾ ਗਿਆ ਹੈ। IRDAI ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਸਰਲ ਜੀਵਨ ਬੀਮਾ ਦੀ ਸ਼ੁਰੂਆਤ ਕਰਨ ਦੀ ਹਦਾਇਤ ਕੀਤੀ ਹੈ।

8. ਵਿਕਰੀ ਰਿਟਰਨ ਨੀਤੀ ’ਚ ਤਬਦੀਲੀ: ਜੀਐਸਟੀ ਸਿਸਟਮ ਨੂੰ ਲੈ ਕੇ ਛੋਟੇ ਕਰਦਾਤਿਆਂ ਦੀ ਤਿਮਾਹੀ ਰਿਟਰਨ ਦਾਖ਼ਲ ਕਰਨ ਉੱਤੇ ਵੀ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਹੁਣ ਟੈਕਸ ਦੀ ਮਾਸਿਕ ਅਦਾਇਗੀ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਅਜਿਹੇ ਟੈਕਸਦਾਤਿਆਂ, ਜਿਨ੍ਹਾਂ ਦੀ ਪਿਛਲੇ ਵਿੱਤੀ ਵਰ੍ਹੇ ਦੌਰਾਨ 5 ਕਰੋੜ ਰੁਪਏ ਦੀ ਟਰਨਓਵਰ ਰਹੀ ਹੈ ਅਤੇ ਜੋ ਜੀਐਸਟੀਆਰ-3ਬੀ (ਵਿਕਰੀ) ਰਿਟਰਨ ਦਾਖ਼ਲ ਕਰ ਚੁੱਕੇ ਹਨ, ਉਹ ਸਭ ਇਸ ਪ੍ਰਣਾਲੀ ਦਾ ਫ਼ਾਇਦਾ ਲੈ ਸਕਣਗੇ। ਅੱਜ ਤੋਂ ਆਪਣੀ ਰਿਟਰਨ ਤਿਮਾਹੀ ਆਧਾਰ ਉੱਤੇ ਦਾਖ਼ਲ ਕਰਨ ਤੇ ਟੈਕਸਾਂ ਦਾ ਭੁਗਤਾਨ ਮਾਸਿਕ ਆਧਾਰ ਉੱਤੇ ਕਰਨ ਦੀ ਪ੍ਰਵਾਨਗਾ ਮਿਲੇਗੀ।

9. ਯੂਪੀਆਈ ਭੁਗਤਾਨ ਸੇਵਾ ’ਚ ਤਬਦੀਲੀ: ਨਵੇਂ ਸਾਲ ’ਚ ਥਰਡ-ਪਾਰਟੀ ਐਪ ਤੋਂ ਭੁਗਤਾਨ ਕਰਨਾ ਮਹਿੰਗਾ ਹੋ ਜਾਵੇਗਾ। UPI ਭੁਗਤਾਨ ਲਈ ਗਾਹਕਾਂ ਨੂੰ ਹੁਣ ਵੱਧ ਫ਼ੀਸ ਦੇਣੀ ਹੋਵੇਗੀ। NPCI ਨੇ ਥਰਡ ਪਾਰਟੀ ਐਪਲੀਕੇਸ਼ਨ ਉੱਤੇ 30% ਕੈਪ ਲਾਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904