ਨਵੀਂ ਦਿੱਲੀ: ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ 11 ਵਜੇ 6 ਸੂਬਿਆਂ 'ਚ 6 ਲਾਈਟ ਹਾਊਸ ਪ੍ਰੋਗਰਾਮ ਦਾ ਨੀਂਹ ਪੱਥਰ ਰੱਖਣਗੇ। ਜ਼ਿਕਰਯੋਗ ਹੈ ਕਿ ਕੌਮਾਂਤਰੀ ਆਵਾਸ ਨਿਰਮਾਣ ਤਕਨਾਲੋਜੀ ਪ੍ਰਤੀਯੋਗਤਾ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤ੍ਰਿਪੁਰਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੇ ਤਾਮਿਲਨਾਡੂ 'ਚ ਲਾਈਟ ਹਾਊਸ ਪ੍ਰੋਗਰਾਮ ਦਾ ਨੀਂਹ ਪੱਥਰ ਰੱਖਣਗੇ।
ਇਸ ਦੇ ਨਾਲ ਹੀ ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਪ੍ਰੋਗਰਾਮ ਦੌਰਾਨ ਆਸ਼ਾ ਇੰਡੀਆ ਕੰਪਨੀ ਯਾਨੀ ਅਫੋਰਡਏਬਲ ਸਸਟੇਨਏਬਲ ਹਾਊਸਿੰਗ ਐਕਸੇਲੇਰ ਦੇ ਵਿਜੇਤਾਵਾਂ ਦੇ ਨਾਂਅ ਦਾ ਵੀ ਐਲਾਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸਫਲਤਾਪੂਰਵਕ ਅਮਲ ਲਈ ਉੱਤਮਤਾ ਦਾ ਸਾਲਾਨਾ ਪੁਰਸਕਾਰ ਵੀ ਵੰਡਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ