ਨਵੀਂ ਦਿੱਲੀ: ਦੁਨੀਆਂ ਦੇ ਕਈ ਦੇਸ਼ਾਂ ਤੋਂ ਬਾਅਦ ਹੁਣ ਭਾਰਤ ਵੀ ਨਵੇਂ ਸਾਲ 2021 ਦਾ ਆਗਾਜ਼ ਹੋ ਗਿਆ ਹੈ। ਇਹ ਸਾਲ ਕੁਝ ਚੰਗੀਆਂ ਤੇ ਕੁਝ ਬੁਰੀਆਂ ਯਾਦਾਂ ਦੇ ਗਿਆ। ਪਰ ਜਦੋਂ ਇਹ ਗੁਜ਼ਰ ਗਿਆ ਤਾਂ ਲੋਕ ਇਸ ਦੇ ਲੰਘਣ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਭਾਰਤ 'ਚ ਕੋਰੋਨਾ ਕਾਰਨ ਕਈ ਸ਼ਹਿਰਾਂ 'ਚ ਨਾਈਟ ਕਰਫਿਊ ਲਾਇਆ ਗਿਆ ਹੈ। ਹਾਲਾਂਕਿ ਗੋਆ, ਪਟਨਾ ਤੇ ਭੋਪਾਲ ਜਿਹੀਆਂ ਥਾਵਾਂ 'ਤੇ ਲੋਕ ਜੰਮ ਕੇ ਪਾਰਟੀ ਕਰਦੇ ਵੀ ਨਜ਼ਰ ਆਏ।


ਆਮਤੌਰ 'ਤੇ ਹਰ ਵਾਰ ਨਵਾਂ ਸਾਲ ਮੌਕੇ ਲੋਕ ਅਕਸਰ ਜਸ਼ਨ ਮਨਾਇਆ ਕਰਦੇ ਸਨ। ਖਾਸ ਕਰ ਵੱਡੇ ਸ਼ਹਿਰਾਂ 'ਚ ਲੋਕ ਰਾਤਭਰ ਪਾਰਟੀ ਕਰਿਆ ਕਰਦੇ ਸਨ ਤੇ ਨਵੇਂ ਸਾਲ ਤੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਨਾਲ ਜਸ਼ਨ ਮਨਾਇਆ ਕਰਦੇ ਸਨ। ਪਰ ਇਸ ਵਾਰ ਅਜਿਹਾ ਦੇਸ਼ ਦੇ ਕੁਝ ਸ਼ਹਿਰਾਂ 'ਚ ਦੇਖਿਆ ਜਾ ਰਿਹਾ ਹੈ।


ਕੋਰੋਨਾ ਦੇ ਨਵੇਂ ਵੇਰੀਏਂਟ ਦੇ ਭਾਰਤ 'ਚ ਐਂਟਰੀ ਕਰਨ ਦੀ ਵਜ੍ਹਾ ਨਾਲ ਪ੍ਰਸ਼ਾਸਨ ਨੇ ਸਖ਼ਤੀ ਦਿਖਾਉਂਦੇ ਹੋਇਆਂ ਰਾਤ 11 ਵਜੇ ਤੋਂ ਸਵੇਰ 6 ਵਜੇ ਤਕ ਨਾਈਟ ਕਰਫਿਊ ਲਾਗੂ ਕਰ ਦਿੱਤਾ।


ਗੋਆ, ਪਟਨਾ, ਭੋਪਾਲ ਤੇ ਕੋਲੋਕਾਤਾ ਜਿਹੇ ਸ਼ਹਿਰਾਂ 'ਚ ਜਿੱਥੇ ਲੋਕ ਮੌਜ ਮਸਤੀ ਕਰਦੇ ਨਜ਼ਰ ਆ ਰਹੇ ਹਨ। ਉੱਥੇ ਦਿੱਲੀ, ਮੁੰਬਈ ਜਿਹੇ ਵੱਡੇ ਸ਼ਹਿਰਾਂ 'ਚ ਨਾਈਟ ਕਰਫਿਊ ਦੀ ਵਜ੍ਹਾ ਨਾਲ ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ। ਥਾਂ-ਥਾਂ ਪੁਲਿਸ ਬਲ ਤਾਇਨਾਤ ਹੈ ਤੇ ਭੀੜ ਇਕੱਠਾ ਹੋਣ ਨਹੀਂ ਦਿੱਤੀ ਜਾ ਰਹੀ।


ਨਿਊਜ਼ੀਲੈਂਡ ਤੋਂ ਹੋਈ ਨਵੇਂ ਸਾਲ ਦੀ ਸ਼ੁਰੂਆਤ


ਸਭ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਨਵੇਂ ਸਾਲ 2021 ਦਾ ਆਗਾਜ਼ ਹੋਇਆ। ਇਸ ਮੌਕੇ ਤੇ ਉੱਥੋਂ ਦੇ ਲੋਕਾਂ ਨੇ ਪਟਾਕੇ ਚਲਾ ਕੇ ਨਵੇਂ ਸਾਲ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਆਸਟਰੇਲੀਆ 'ਚ ਧੂਮ-ਧੜੱਕੇ ਨਾਲ ਨਵੇਂ ਸਾਲ 2021 ਦਾ ਸੁਆਗਤ ਕੀਤਾ ਗਿਆ।


ਇਨ੍ਹਾਂ ਸ਼ਹਿਰਾਂ 'ਚ ਕੋਰੋਨਾ ਨੇ ਫਿੱਕਾ ਕੀਤਾ ਜਸ਼ਨ


ਦਿੱਲੀ ਪੁਲਿਸ ਬੁਲਾਰੇ ਈਸ਼ਾ ਸਿੰਘਲ ਨੇ ਸਥਿਤੀ ਸਪਸ਼ਟ ਕਰਦਿਆਂ ਕਿਹਾ, ਲਾਇਸੰਸ ਪ੍ਰਾਪਤ ਨੂੰ ਛੋਟ ਦਿੱਤੀ ਗਈ ਸੀ। ਉਹ ਆਪਣੇ ਲਾਇਸੰਸ ਸ਼ਰਤਾਂ ਦੇ ਨਾਲ ਕੰਮ ਕਰਨਾ ਜਾਰੀ ਰੱਖ ਸਕਦੇ ਹਨ। ਜਿਸ 'ਚ ਬੈਠਣ ਦੀ ਅੱਧੀ ਸਮਰੱਥਾ ਦਾ ਇਸਤੇਮਾਲ ਕੋਵਿਡ-19 ਨਾ ਜੁੜੇ ਹੋਰ ਦਿਸ਼ਾ ਨਿਰਦੇਸ਼ ਸ਼ਾਮਲ ਹਨ। ਦਿੱਲੀ ਦਾ ਦਿਲ ਕਹੇ ਜਾਣ ਵਾਲੇ ਕਨੌਟ ਪਲੇਸ ਤੇ ਇੰਡੀਆ ਗੇਟ ਜਿਹੀਆਂ ਜਨਤਕ ਥਾਵਾਂ 'ਤੇ ਰਾਤ ਨੂੰ ਕਰਫਿਊ ਦੇ ਐਲਾਨ ਤੋਂ ਬਾਅਦ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਸੀ।


ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰਾਤ 11 ਵਜੇ ਤੋਂ ਸਵੇਰ ਛੇ ਵਜੇ ਤਕ ਨਾਈਟ ਕਰਫਿਊ ਲਾਇਆ ਹੈ। ਨਾਲ ਹੀ ਪੰਜ ਜਾਂ ਇਸ ਤੋਂ ਜ਼ਿਆਦਾ ਲੋਕਾਂ ਦੇ ਇਕ ਥਾਂ ਇਕੱਠੇ ਹੋਣ 'ਤੇ ਪਾਬੰਦੀ ਹੈ।


ਮੁੰਬਈ 'ਚ ਵੀ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਸੀ। ਰਾਤ 11 ਵਜੇ ਤੋਂ ਬਾਅਦ ਹੋਟਲ, ਬਾਰ, ਪੱਬ ਜਾਂ ਰੈਸਟੋਰੈਂਟ 'ਚ ਪਾਰਟੀ ਕਰਨ ਦੀ ਇਜਾਜ਼ਤ ਨਹੀਂ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ