Atal Pension Scheme: ਜੇਕਰ ਤੁਹਾਡਾ ਵੀ ਕਿਸੇ ਸਰਕਾਰੀ ਯੋਜਨਾ 'ਚ ਪੈਸਾ ਲਗਾਉਣ ਦਾ ਪਲਾਨ ਹੈ ਤਾਂ ਅੱਜ ਅਸੀਂ ਤੁਹਾਨੂੰ ਕੇਂਦਰ ਸਰਕਾਰ ਦੀ ਇੱਕ ਅਜਿਹੀ ਯੋਜਨਾ (Government Scheme) ਬਾਰੇ ਦੱਸਾਂਗੇ, ਜਿਸ ਰਾਹੀਂ ਪਤੀ-ਪਤਨੀ ਦੋਵੇਂ 10,000 ਰੁਪਏ ਦੀ ਮਹੀਨਾਵਾਰ ਆਮਦਨ ਕਮਾ ਸਕਦੇ ਹਨ। ਇਸ ਕਮਾਈ ਨਾਲ ਤੁਸੀਂ ਆਪਣੇ ਬੁਢਾਪੇ ਨੂੰ ਸੁਰੱਖਿਅਤ ਕਰ ਸਕਦੇ ਹੋ।


ਦੋਵਾਂ ਦੀ ਹੁੰਦੀ ਆਮਦਨ


ਦੱਸ ਦੇਈਏ ਕਿ ਇਸ ਸਰਕਾਰੀ ਯੋਜਨਾ ਦਾ ਨਾਂ ਅਟਲ ਪੈਨਸ਼ਨ ਯੋਜਨਾ (Atal Pension Yojana) ਹੈ। ਇਸ ਯੋਜਨਾ 'ਚ ਸਰਕਾਰ ਪਤੀ-ਪਤਨੀ ਦੋਵਾਂ ਨੂੰ ਮਹੀਨਾਵਾਰ ਆਮਦਨ ਦੀ ਸਹੂਲਤ ਪ੍ਰਦਾਨ ਕਰਦੀ ਹੈ।


ਸਰਕਾਰ ਦਿੰਦੀ ਪੈਨਸ਼ਨ


ਅਟਲ ਪੈਨਸ਼ਨ ਯੋਜਨਾ ਮੋਦੀ ਸਰਕਾਰ ਦੀ ਇੱਕ ਪ੍ਰਸਿੱਧ ਯੋਜਨਾ ਹੈ, ਜਿਸ 'ਚ ਹਰ ਮਹੀਨੇ ਨਾਗਰਿਕਾਂ ਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਂਦੀ ਹੈ। ਜੇਕਰ ਪਤੀ-ਪਤਨੀ ਦੋਵੇਂ ਇਸ ਸਕੀਮ 'ਚ ਅਪਲਾਈ ਕਰਦੇ ਹਨ ਤਾਂ ਉਨ੍ਹਾਂ ਨੂੰ 10,000 ਰੁਪਏ ਦਾ ਲਾਭ ਮਿਲੇਗਾ। ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਕਿਹਾ ਹੈ ਕਿ ਪਤੀ ਤੇ ਪਤਨੀ ਦੋਵੇਂ ਇਸ ਯੋਜਨਾ ਤਹਿਤ 5000 ਰੁਪਏ ਦੀ ਪੈਨਸ਼ਨ ਰਾਸ਼ੀ ਲਈ ਅਰਜ਼ੀ ਦੇ ਸਕਦੇ ਹਨ।


210 ਰੁਪਏ ਦੇਣੇ ਪੈਣਗੇ


ਇਸ ਸਕੀਮ 'ਚ ਨਾਗਰਿਕਾਂ ਨੂੰ ਹਰ ਮਹੀਨੇ ਪ੍ਰੀਮੀਅਮ ਦੀ ਰਕਮ ਅਦਾ ਕਰਨੀ ਪੈਂਦੀ ਹੈ। ਜੇਕਰ ਬਿਨੈਕਾਰ ਦੀ ਉਮਰ 18 ਸਾਲ ਹੈ ਤਾਂ ਉਸ ਨੂੰ ਹਰ ਮਹੀਨੇ 210 ਰੁਪਏ ਦਾ ਪ੍ਰੀਮੀਅਮ ਅਦਾ ਕਰਨਾ ਹੋਵੇਗਾ। ਦੂਜੇ ਪਾਸੇ ਜੇਕਰ ਇਹੀ ਪੈਸੇ ਹਰ ਤਿੰਨ ਮਹੀਨੇ ਬਾਅਦ ਦਿੱਤੇ ਜਾਣ ਤਾਂ 626 ਰੁਪਏ ਦੇਣੇ ਪੈਣਗੇ ਅਤੇ 1239 ਰੁਪਏ 6 ਮਹੀਨਿਆਂ 'ਚ ਦੇਣੇ ਪੈਣਗੇ। ਇਸ ਤੋਂ ਇਲਾਵਾ ਹਰ ਮਹੀਨੇ 1000 ਰੁਪਏ ਪੈਨਸ਼ਨ ਲੈਣ ਲਈ 18 ਸਾਲ ਦੀ ਉਮਰ 'ਚ ਸਿਰਫ਼ 42 ਰੁਪਏ ਦੇਣੇ ਪੈਣਗੇ।


ਮੌਤ ਹੋਣ 'ਤੇ 'ਤੇ ਪਤਨੀ ਨੂੰ ਮਿਲੇਗਾ ਪੈਸਾ


ਜੇਕਰ ਕਿਸੇ ਕਾਰਨ ਕਰਕੇ ਨਾਗਰਿਕ ਦੀ 60 ਸਾਲ ਦੀ ਉਮਰ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਇਸ ਅਟਲ ਪੈਨਸ਼ਨ ਯੋਜਨਾ ਦਾ ਪੈਸਾ ਨਾਗਰਿਕ ਦੀ ਪਤਨੀ ਨੂੰ ਦਿੱਤਾ ਜਾਵੇਗਾ। ਜੇਕਰ ਕਿਸੇ ਕਾਰਨ ਪਤੀ-ਪਤਨੀ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਪੈਨਸ਼ਨ ਦਾ ਪੈਸਾ ਨਾਮਜ਼ਦ ਸ਼ਖ਼ਸ ਨੂੰ ਦਿੱਤਾ ਜਾਵੇਗਾ।


ਅਟਲ ਪੈਨਸ਼ਨ ਯੋਜਨਾ ਦੀਆਂ ਖ਼ਾਸ ਗੱਲਾਂ


ਇਸ 'ਚ ਤੁਸੀਂ ਮਹੀਨਾਵਾਰ, ਤਿਮਾਹੀ ਅਤੇ ਛਿਮਾਹੀ ਨਿਵੇਸ਼ ਕਰ ਸਕਦੇ ਹੋ।


ਇਸ 'ਚ ਤੁਹਾਨੂੰ 42 ਸਾਲ ਦੀ ਉਮਰ ਤੱਕ ਨਿਵੇਸ਼ ਕਰਨਾ ਹੋਵੇਗਾ।


42 ਸਾਲਾਂ 'ਚ ਤੁਹਾਡਾ ਕੁੱਲ ਨਿਵੇਸ਼ 1.04 ਲੱਖ ਰੁਪਏ ਹੋਵੇਗਾ।


60 ਸਾਲ ਬਾਅਦ ਤੁਹਾਨੂੰ 5000 ਰੁਪਏ ਮਹੀਨਾਵਾਰ ਪੈਨਸ਼ਨ ਮਿਲੇਗੀ।


ਇਨਕਮ ਟੈਕਸ ਦੀ ਧਾਰਾ 80CCD ਦੇ ਤਹਿਤ ਇਸ 'ਚ ਟੈਕਸ ਛੋਟ ਦਾ ਲਾਭ ਮਿਲਦਾ ਹੈ।


ਮੈਂਬਰ ਦੇ ਨਾਂ 'ਤੇ ਸਿਰਫ਼ 1 ਹੀ ਖਾਤਾ ਖੋਲ੍ਹਿਆ ਜਾ ਸਕਦਾ ਹੈ।


ਤੁਸੀਂ ਬੈਂਕ ਰਾਹੀਂ ਇਸ ਸਕੀਮ 'ਚ ਖਾਤਾ ਖੁੱਲ੍ਹਵਾ ਸਕਦੇ ਹੋ।


ਸ਼ੁਰੂ ਦੇ 5 ਸਾਲ ਸਰਕਾਰ ਵੱਲੋਂ ਵੀ ਯੋਗਦਾਨ ਰਾਸ਼ੀ ਦਿੱਤੀ ਜਾਵੇਗੀ।