ਨਵੀਂ ਦਿੱਲੀ‍: ਰਿਜ਼ਰਵ ਬੈਂਕ ਨੇ 'ਡਰਾਈ ਏਟੀਐਮ' ਦੇ ਖਿਲਾਫ ਵੱਡਾ ਐਲਾਨ ਕੀਤਾ ਹੈ। ਇੱਥੇ ਡਰਾਈ ਏਟੀਐਮ ਦਾ ਅਰਥ ਹੈ ਉਹ ਏਟੀਐਮ ਜਿਸ ਵਿੱਚ ਪੈਸੇ ਖ਼ਤਮ ਹੋ ਗਏ ਹੋਣ। ਮੰਨ ਲਓ ਕਿ ਕਿਸੇ ਗਾਹਕ ਨੇ ਏਟੀਐਮ ਵਿੱਚ ਡੈਬਿਟ ਕਾਰਡ ਪਾਇਆ ਪਰ ਪੈਸੇ ਨਾਹ ਨਿਕਲੇ। ਏਟੀਐਮ ਤੋਂ ਸੁਨੇਹਾ ਮਿਲਿਆ ਕਿ ਪੈਸੇ ਖ਼ਤਮ ਹੋ ਗਏ ਹਨ। ਇਸ ਸਥਿਤੀ ਨੂੰ ਤਕਨੀਕੀ ਭਾਸ਼ਾ ਵਿੱਚ ਡਰਾਈ ਏਟੀਐਮ ਕਿਹਾ ਜਾਂਦਾ ਹੈ।


ਡਰਾਈ ਏਟੀਐਮ ਨੂੰ ਲੈ ਕੇ ਰਿਜ਼ਰਵ ਬੈਂਕ ਨੇ ਵੱਡਾ ਫੈਸਲਾ ਲਿਆ ਹੈ। ਦੇਸ਼ ਦੇ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਜਿਸ ਬੈਂਕ ਦਾ ਏਟੀਐਮ ਬਿਨਾਂ ਪੈਸਿਆਂ ਦੇ ਹੋਵੇਗਾ, ਉਸ ਬੈਂਕ ਦੇ ਵਿਰੁੱਧ 10000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਇਸ ਸਥਿਤੀ ਵਿੱਚ ਗਾਹਕ ਰਿਜ਼ਰਵ ਬੈਂਕ ਦੇ ਟਵਿੱਟਰ ਜਾਂ ਫੇਸਬੁੱਕ ਪੇਜ ਤੋਂ ਇਲਾਵਾ ਫੋਨ ਨੰਬਰ 011 23711333 'ਤੇ ਕਾਲ ਕਰ ਸਕਦੇ ਹਨ।


ਬੈਂਕਾਂ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਵ੍ਹਾਈਟ ਲੇਬਲ ਏਟੀਐਮ ਆਪਰੇਸ਼ਨ (WLAO) ਦੇ ਨਿਯਮ ਵੀ ਜਾਰੀ ਕੀਤੇ ਹਨ। WLAOs ਕੰਪਨੀਆਂ ਰਾਹੀਂ ਵੱਖ-ਵੱਖ ਬੈਂਕਾਂ ਦੇ ATM ਵਿੱਚ ਪੈਸੇ ਪਾਉਂਦੇ ਹਨ। ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਬੈਂਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਏਟੀਐਮ ਵਿੱਚ ਪੈਸੇ ਨਾ ਖਤਮ ਹੋਣ। ਜੋ ਬੈਂਕ ਇਸ ਨਿਯਮ ਦੀ ਪਾਲਣਾ ਨਹੀਂ ਕਰੇਗਾ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ। ਇਹ ਜੁਰਮਾਨਾ ਆਰਥਿਕ ਹੋਵੇਗਾ ਅਤੇ ਬੈਂਕਾਂ ਨੂੰ ਇਸ ਵਿੱਚ 10,000 ਰੁਪਏ ਅਦਾ ਕਰਨੇ ਪੈਣਗੇ।


ਦੱਸ ਦਈਏ ਕਿ ਇਹ ਨਿਯਮ 1 ਅਕਤੂਬਰ, 2021 ਤੋਂ ਲਾਗੂ ਹੈ। ਇਹ ਨਿਯਮ ਇਸ ਲਈ ਬਣਾਇਆ ਗਿਆ ਹੈ ਤਾਂ ਕਿ ਬੈਂਕ ਹਮੇਸ਼ਾ ਏਟੀਐਮ ਵਿੱਚ ਕੈਸ਼ ਰੱਖੇ ਅਤੇ ਗਾਹਕ ਨੂੰ ਪੈਸੇ ਲਏ ਬਿਨਾਂ ਵਾਪਸ ਨਾ ਆਉਣਾ ਪਵੇ।



ਇਹ ਵੀ ਪੜ੍ਹੋ: Hurun Global 500: ਦੁਨੀਆ ਦੀਆਂ 500 ਸਭ ਤੋਂ ਕੀਮਤੀ ਕੰਪਨੀਆਂ ਚੋਂ 12 ਭਾਰਤ ਦੀਆਂ, ਰਿਲਾਇੰਸ ਸਭ ਤੋਂ ਉੱਤੇ ਜਦੋਂਕਿ ITC ਲਿਸਟ ਚੋਂ ਬਾਹਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904