First Flight Leaves From Ahmedabad To Ayodhya :  ਰਾਮ ਮੰਦਰ (Ram Mandir) ਦਾ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਅਜਿਹੇ 'ਚ ਉੱਥੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ। ਇਸ ਦੌਰਾਨ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਤੋਂ ਰੇਲ ਸੇਵਾਵਾਂ ਤੇ ਹਵਾਈ ਸੇਵਾਵਾਂ ਸ਼ਰਧਾਲੂਆਂ ਲਈ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਯੁੱਧਿਆ ਰਾਮ ਮੰਦਰ ਲਈ ਵੀਰਵਾਰ (11 ਜਨਵਰੀ) ਨੂੰ ਉਦਘਾਟਨ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦਾ ਪਹਿਲਾਂ ਜਥਾ ਅਹਿਮਦਾਬਾਦ ਤੋਂ ਅਯੁੱਧਿਆ ਜਾਣ ਵਾਲੀ ਪਹਿਲੀ ਫਲਾਈਟ ਵਿੱਚ ਰਾਵਾਨਾ ਹੋਇਆ। ਜਿਸ ਦਾ ਵੀਡੀਆ ਸੋਸ਼ਲ ਮੀਡੀਆ ਉੱਤੇ ਕਾਫੀ ਤੇ਼ਜ਼ ਨਾਲ ਵਾਇਰਲ ਹੋ ਰਿਹਾ ਹੈ। 



ਵੇਖੋ ਵੀਡੀਓ


 






ਵੀਡੀਓ ਵਿੱਚ ਵੇਖ ਸਕਦੇ ਹੋ ਕਿ ਅਯੁੱਧਿਆ 'ਚ ਪਹੁੰਚੇ ਸ਼ਰਧਾਲੂਆਂ ਦੇ ਪਹਿਲੇ ਜਥੇ ਦਾ ਅਹਿਮਦਾਬਾਦ ਤੋਂ ਅਯੁੱਧਿਆ ਜਾਣ ਵਾਲੀ ਪਹਿਲੀ ਫਲਾਈਟ ਦਾ ਅਯੁੱਧਿਆ ਏਅਰਪੋਰਟ (Maharishi Valmiki International Airport Ayodhya Dham) 'ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।


ਦੱਸਣਯੋਗ ਹੈ ਕਿ ਰਾਮ ਮੰਦਰ (Ram Mandir) ਦੇ ਉਦਘਾਟਨ ਤੋਂ ਕਰੀਬ ਦੋ ਹਫਤੇ ਪਹਿਲਾਂ ਅਯੁੱਧਿਆ 'ਚ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਹੋਟਲ ਦੇ ਕਮਰਿਆਂ ਦੀ ਬੁਕਿੰਗ (Hotel Room Booking) 80 ਫੀਸਦੀ ਵਧ ਗਈ ਹੈ। ਇੱਥੇ ਹੋਟਲ ਵਿੱਚ ਇੱਕ ਦਿਨ ਦੇ ਕਮਰੇ ਦੀ ਕੀਮਤ ਹੁਣ ਤੱਕ ਦੀ ਉੱਚ ਦਰ 'ਤੇ ਪਹੁੰਚ ਗਈ ਹੈ, ਜੋ ਪੰਜ ਗੁਣਾ ਵਧ ਗਈ ਹੈ। ਖਾਸ ਗੱਲ ਇਹ ਹੈ ਕਿ ਕਿਰਾਏ 'ਚ ਇੰਨੇ ਵੱਡੇ ਵਾਧੇ ਦੇ ਬਾਵਜੂਦ ਹੋਟਲ ਬੁਕਿੰਗ ਰੋਜ਼ਾਨਾ ਵਧ ਰਹੀ ਹੈ।


22 ਜਨਵਰੀ ਨੂੰ ਇੰਨੇ ਲੋਕਾਂ ਦੇ ਪਹੁੰਚਣ ਦੀ ਉਮੀਂਦ 


ਜੇ ਅਸੀਂ ਅਨੁਮਾਨਾਂ 'ਤੇ ਨਜ਼ਰ ਮਾਰੀਏ ਤਾਂ ਰਾਮ ਮੰਦਰ ਦੀ ਪਵਿੱਤਰਤਾ ਵਾਲੇ ਦਿਨ ਦੇਸ਼ ਭਰ ਤੋਂ ਲਗਭਗ 3 ਤੋਂ 5 ਲੱਖ ਲੋਕਾਂ ਦੇ ਅਯੁੱਧਿਆ ਪਹੁੰਚਣ ਦੀ ਉਮੀਦ ਹੈ। ਹੁਣ ਤੱਕ ਅਯੁੱਧਿਆ ਦੇ ਜ਼ਿਆਦਾਤਰ ਹੋਟਲ ਪਹਿਲਾਂ ਹੀ ਭਰੇ ਹੋਏ ਹਨ ਅਤੇ ਜਿਨ੍ਹਾਂ ਹੋਟਲਾਂ ਵਿੱਚ ਇਨ੍ਹਾਂ ਤਰੀਕਾਂ ਲਈ ਕਮਰੇ ਉਪਲਬਧ ਹਨ, ਉਨ੍ਹਾਂ ਦੇ ਕਿਰਾਏ ਵਿੱਚ ਕਾਫ਼ੀ ਵਾਧਾ ਹੋਇਆ ਹੈ।