Chandigarh News: ਅੱਜ ਮੁਹਾਲੀ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਸਕਦੀ ਹੈ। ਇਸ ਲਈ ਸ਼ਾਮ ਵੇਲੇ ਘਰੋਂ ਬਾਹਰ ਨਿਕਲਣ ਵੇਲੇ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਸ਼ਾਮ 7 ਵਜੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਤੇ ਅਫਗਾਨਿਸਤਾਨ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਇਸ ਲਈ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਆਮ ਲੋਕਾਂ ਨੂੰ ਮੈਚ ਦੌਰਾਨ ਸਟੇਡੀਅਮ ਵੱਲ ਨਾ ਆਉਣ ਦੀ ਸਲਾਹ ਦਿੱਤੀ ਹੈ।


ਹਾਸਲ ਜਾਣਕਾਰੀ ਮੁਤਾਬਕ ਇਸ ਮੈਚ ਕਰਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕਰੀਬ 2000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਆਲੇ-ਦੁਆਲੇ ਦੇ ਇਲਾਕੇ ਵਿੱਚ 2000 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ। ਮੈਚ ਦੌਰਾਨ ਸ਼ਾਮ 4:30 ਵਜੇ ਸਟੇਡੀਅਮ ਦੇ ਗੇਟ ਖੋਲ੍ਹੇ ਜਾਣਗੇ। 


ਇਸ ਦੌਰਾਨ ਕੁਝ ਰੂਟ ਡਾਈਵਰਟ ਕੀਤੇ ਜਾਣਗੇ। ਇਸ ਵਿੱਚ ਲਾਈਟ ਪੁਆਇੰਟ ਫੇਸ 10 ਤੇ 11, ਲਾਈਟ ਪੁਆਇੰਟ ਸੈਕਟਰ 49 ਤੇ 50, ਲਾਈਟ ਪੁਆਇੰਟ ਫੇਸ 8 ਤੇ 9, ਲਾਈਟ ਪੁਆਇੰਟ ਨੇੜੇ ਨਾਈਪਰ ਬ੍ਰਿਜ, ਲਾਈਟ ਪੁਆਇੰਟ ਨੇੜੇ ਗੋਗਾਮੇੜੀ ਸੈਕਟਰ 68 ਦੇ ਰੂਟਾਂ ਤੋਂ ਆਵਾਜਾਈ ਨੂੰ ਮੋੜਿਆ ਜਾਵੇਗਾ। ਇਸ ਲਈ ਪੁਲਿਸ ਵੱਲੋਂ ਬੈਰੀਕੇਡ ਲਾਏ ਜਾਣਗੇ।


IND vs AFG: ਵਿਰਾਟ ਕੋਹਲੀ ਤੋਂ ਬਿਨਾਂ ਮੈਦਾਨ 'ਚ ਉਤਰੇਗੀ ਟੀਮ ਇੰਡੀਆ, ਮੋਹਾਲੀ 'ਚ ਅਫਗਾਨਿਸਤਾਨ ਖਿਲਾਫ ਪਲੇਇੰਗ ਇਲੈਵਨ 'ਚ ਸ਼ਾਮਲ ਹੋਣਗੇ ਇਹ ਖਿਡਾਰੀ


ਇਸ ਦੇ ਨਾਲ ਹੀ ਮੈਚ ਦੌਰਾਨ ਚੰਡੀਗੜ੍ਹ ਸਟੇਡੀਅਮ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲੈਕਟ੍ਰਾਨਿਕ ਸਾਮਾਨ, ਬੈਗ, ਹਥਿਆਰ, ਖਾਣ-ਪੀਣ ਦੀਆਂ ਵਸਤੂਆਂ, ਪਾਣੀ ਦੀਆਂ ਬੋਤਲਾਂ, ਕੋਲਡ ਡਰਿੰਕ ਦੇ ਡੱਬੇ, ਪਟਾਕੇ, ਪੈਨ, ਪੈਨਸਿਲ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਲਣਸ਼ੀਲ ਪਦਾਰਥ ਲੈ ਕੇ ਜਾਣ ਦੀ ਮਨਾਹੀ ਹੈ ਪਰ ਔਰਤਾਂ ਨੂੰ ਛੋਟਾ ਪਰਸ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਸਟੇਡੀਅਮ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਿੱਖਾ ਯੰਤਰ ਨਹੀਂ ਲਿਆ ਜਾਵੇਗਾ।


ਇਸ ਦੌਰਾਨ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਵਿਰਾਟ ਕੋਹਲੀ ਕੁਝ ਨਿੱਜੀ ਕਾਰਨਾਂ ਕਰਕੇ ਇਹ ਮੈਚ ਨਹੀਂ ਖੇਡ ਰਹੇ ਹਨ। ਜਦਕਿ ਰੋਹਿਤ ਸ਼ਰਮਾ ਨੇ ਕੱਲ ਸ਼ਾਮ 5 ਵਜੇ ਪਹੁੰਚਣਾ ਸੀ। ਕਿਉਂਕਿ ਭਾਰਤੀ ਕ੍ਰਿਕਟ ਟੀਮ ਦਾ ਅਭਿਆਸ ਸੈਸ਼ਨ ਸ਼ਾਮ 5 ਵਜੇ ਸੀ। ਖ਼ਰਾਬ ਮੌਸਮ ਕਾਰਨ ਉਹ ਚੰਡੀਗੜ੍ਹ ਹਵਾਈ ਅੱਡੇ ’ਤੇ ਦੇਰੀ ਨਾਲ ਪੁੱਜੇ। ਉਹ ਹਵਾਈ ਅੱਡੇ ਤੋਂ ਸਿੱਧਾ ਅਭਿਆਸ ਲਈ ਪਹੁੰਚ ਗਿਆ। ਫਿਰ ਉਸ ਨੇ ਇੱਥੇ ਟੀਮ ਨਾਲ ਅਭਿਆਸ ਕੀਤਾ।