Bank holidays 14 to 17 april 2022 bank ki chhutti hai kya aaj bank band hai kya bank holidays list


Bank Holidays: ਇਸ ਹਫ਼ਤੇ ਜੇਕਰ ਤੁਹਾਡਾ ਵੀ ਬੈਂਕ ਜਾਣ ਦਾ ਪਲਾਨ ਹੈ ਜਾਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਹਫਤੇ ਲਗਾਤਾਰ 4 ਦਿਨ ਬੈਂਕਾਂ 'ਚ ਕੋਈ ਕੰਮ ਨਹੀਂ ਹੋਵੇਗਾ। ਇਸ ਲਈ ਬੈਂਕ ਜਾਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ, ਹਮੇਸ਼ਾ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦੇਈਏ ਕਿ ਇਹ ਛੁੱਟੀਆਂ ਸੂਬਿਆਂ ਦੇ ਮੁਤਾਬਕ ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਹਨ।


ਜਾਣੋ ਕਿਹੜੇ ਦਿਨ ਬੈਂਕ ਬੰਦ ਰਹਿਣਗੇ


ਦੱਸ ਦੇਈਏ ਕਿ ਇਸ ਹਫ਼ਤੇ 14, 15, 16 ਅਤੇ 17 ਅਪ੍ਰੈਲ ਨੂੰ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਇਨ੍ਹਾਂ ਛੁੱਟੀਆਂ ਦੀ ਸੂਚੀ ਵਿੱਚ ਐਤਵਾਰ ਦੀ ਛੁੱਟੀ ਵੀ ਸ਼ਾਮਲ ਹੈ। 14, 15, 16 ਅਪ੍ਰੈਲ ਨੂੰ ਕੁਝ ਹੀ ਸ਼ਹਿਰਾਂ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ। ਇਸ ਲਈ ਤੁਸੀਂ ਇਸ ਸੂਚੀ ਵਿੱਚ ਆਪਣੇ ਸ਼ਹਿਰ ਦਾ ਨਾਂ ਚੈੱਕ ਕਰੋ।


ਆਰਬੀਆਈ ਨੇ ਜਾਰੀ ਕੀਤੀ ਲਿਸਟ


ਬੈਂਕ ਛੁੱਟੀਆਂ ਦੀ ਸੂਚੀ ਭਾਰਤੀ ਰਿਜ਼ਰਵ ਬੈਂਕ ਵਲੋਂ ਜਾਰੀ ਕੀਤੀ ਜਾਂਦੀ ਹੈ। ਆਰਬੀਆਈ ਸਾਲ ਦੀ ਸ਼ੁਰੂਆਤ ਵਿੱਚ ਬੈਂਕਿੰਗ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ, ਤਾਂ ਜੋ ਕਰਮਚਾਰੀਆਂ ਅਤੇ ਗਾਹਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।


ਜਾਣੋ ਬੈਂਕ ਕਦੋਂ ਅਤੇ ਕਿਉਂ ਬੰਦ ਰਹਿਣਗੇ (Bank Holidays List April 2022)



  1. 14 ਅਪ੍ਰੈਲ - ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ/ਮਹਾਵੀਰ ਜਯੰਤੀ/ਵਿਸਾਖੀ/ਤਾਮਿਲ ਨਵਾਂ ਸਾਲ/ਚੈਰੋਬਾ, ਬੀਜੂ ਤਿਉਹਾਰ/ਬੋਹਰ ਬਿਹੂ ਤਿਉਹਾਰ ਕਾਰਨ ਸ਼ਿਲਾਂਗ ਅਤੇ ਸ਼ਿਮਲਾ ਨੂੰ ਛੱਡ ਕੇ ਹੋਰ ਥਾਵਾਂ 'ਤੇ ਬੈਂਕ ਬੰਦ ਰਹਿਣਗੇ।

  2. 15 ਅਪ੍ਰੈਲ – ਗੁੱਡ ਫਰਾਈਡੇ/ਬੰਗਾਲੀ ਨਵੇਂ ਸਾਲ/ਹਿਮਾਚਲ ਦਿਵਸ/ਵਿਸ਼ੂ/ਬੋਹਾਗ ਬਿਹੂ ਦੇ ਕਾਰਨ ਜੈਪੁਰ, ਜੰਮੂ ਅਤੇ ਸ਼੍ਰੀਨਗਰ ਨੂੰ ਛੱਡ ਕੇ ਹੋਰ ਥਾਵਾਂ 'ਤੇ ਬੈਂਕ ਬੰਦ ਰਹਿਣਗੇ।

  3. 16 ਅਪ੍ਰੈਲ - ਬੋਹਾਗ ਬਿਹੂ ਕਰਕੇ ਗੁਹਾਟੀ ਵਿੱਚ ਬੈਂਕ ਬੰਦ ਰਹਿਣਗੇ।

  4. 17 ਅਪ੍ਰੈਲ - ਐਤਵਾਰ ਦੀ ਹਫਤਾਵਾਰੀ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ


ਕੁੱਲ 15 ਦਿਨ ਦੀ ਸੀ ਬੈਂਕਾਂ 'ਚ ਛੁੱਟੀ


ਦੱਸ ਦਈਏ ਕਿ ਅਪ੍ਰੈਲ ਦੇ ਪੂਰੇ ਮਹੀਨੇ 'ਚ ਕੁੱਲ 15 ਦਿਨ ਬੈਂਕ ਬੰਦ ਰਹਿਣ ਵਾਲੇ ਹਨ, ਜਿਨ੍ਹਾਂ 'ਚੋਂ ਕੁਝ ਛੁੱਟੀਆਂ ਹੋ ਚੁੱਕੀਆਂ ਹਨ ਅਤੇ ਕੁਝ ਛੁੱਟੀਆਂ ਆਉਣ ਵਾਲੇ ਹਫ਼ਤੇ 'ਚ ਹੋਣਗੀਆਂ। ਦੱਸ ਦੇਈਏ ਕਿ ਹਰ ਸੂਬੇ ਵਿੱਚ ਛੁੱਟੀਆਂ ਦੀ ਸੂਚੀ ਵੱਖਰੀ ਹੁੰਦੀ ਹੈ। ਹਰ ਸੂਬੇ ਵਿੱਚ ਛੁੱਟੀਆਂ ਦੀ ਸੂਚੀ ਉਸ ਸੂਬੇ ਦੇ ਤਿਉਹਾਰਾਂ ਦੇ ਅਨੁਸਾਰ ਨਿਰਧਾਰਤ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: ਰਾਮਨੌਮੀ ਦੇ ਜਲੂਸ ਦੌਰਾਨ ਗੁਜਰਾਤ ਤੋਂ ਬੰਗਾਲ ਤੱਕ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ, ਕਿਤੇ ਅੱਗਜ਼ਨੀ ਤਾਂ ਕਿਤੇ ਜਲੂਸ 'ਤੇ ਪਥਰਾਅ