ਮੁੰਬਈ: 23 ਅਕਤੂਬਰ ਨੂੰ ਖ਼ਤਮ ਹੋਣ ਵਾਲੇ ਹਫਤੇ 'ਚ ਬੈਂਕਾਂ ਦੇ ਕਰਜ਼ੇ 5.06 ਪ੍ਰਤੀਸ਼ਤ ਵਧੇ ਅਤੇ 103.39 ਲੱਖ ਕਰੋੜ ਰੁਪਏ 'ਤੇ ਪਹੁੰਚ ਗਏ। ਇਸ ਦੌਰਾਨ ਬੈਂਕਾਂ ਦੀਆਂ ਜਮ੍ਹਾਂ ਰਕਮਾਂ ਵੀ 10.12 ਪ੍ਰਤੀਸ਼ਤ ਦੇ ਵਾਧੇ ਨਾਲ 142.92 ਕਰੋੜ ਰੁਪਏ ਹੋ ਗਈਆਂ। ਇਹ ਜਾਣਕਾਰੀ ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਦਿੱਤੀ ਗਈ ਹੈ।
ਅੰਕੜਿਆਂ ਅਨੁਸਾਰ ਇੱਕ ਸਾਲ ਪਹਿਲਾਂ 25 ਅਕਤੂਬਰ ਨੂੰ ਖ਼ਤਮ ਹੋਏ ਪੰਦਰਵਾੜੇ ਵਿੱਚ, ਬੈਂਕਾਂ ਦਾ ਕਰਜ਼ਾ 98.40 ਲੱਖ ਕਰੋੜ ਰੁਪਏ ਸੀ ਅਤੇ ਜਮ੍ਹਾਂ ਰਕਮ 129.73 ਲੱਖ ਕਰੋੜ ਰੁਪਏ ਸੀ। ਅੰਕੜਿਆਂ ਅਨੁਸਾਰ 9 ਅਕਤੂਬਰ, 2020 ਨੂੰ ਖ਼ਤਮ ਹੋਏ ਪਿਛਲੇ ਪੰਦਰਵਾੜੇ 'ਚ ਬੈਂਕ ਕਰਜ਼ਿਆਂ 'ਚ 5.66 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ 10.55 ਪ੍ਰਤੀਸ਼ਤ ਜਮ੍ਹਾ ਹੋਇਆ ਹੈ।
ਅੰਕੜਿਆਂ ਅਨੁਸਾਰ, ਗੈਰ-ਫੂਡ ਬੈਂਕ ਕਰਜ਼ਿਆਂ ਦੀ ਵਿਕਾਸ ਦਰ ਸਤੰਬਰ 2020 ਵਿੱਚ ਘਟ ਕੇ 5.8 ਪ੍ਰਤੀਸ਼ਤ ਰਹਿ ਗਈ, ਜਦਕਿ ਪਿਛਲੇ ਸਾਲ ਇਸ ਮਹੀਨੇ ਵਿੱਚ ਇਹ 8.1 ਪ੍ਰਤੀਸ਼ਤ ਸੀ। ਉਦਯੋਗ ਨੂੰ ਕ੍ਰੈਡਿਟ 'ਚ ਸਤੰਬਰ 2020 'ਚ 'ਜ਼ੀਰੋ' ਵਾਧਾ ਦਰਜ ਕੀਤਾ, ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 2.7 ਪ੍ਰਤੀਸ਼ਤ ਸੀ।
ਸੇਵਾਵਾਂ ਦੇ ਖੇਤਰ 'ਚ ਕਰਜ਼ੇ ਦੀ ਵਾਧਾ ਦਰ ਸਤੰਬਰ 2020 'ਚ 9.1 ਪ੍ਰਤੀਸ਼ਤ ਸੀ ਜੋ ਪਿਛਲੇ ਸਾਲ ਇਸ ਮਹੀਨੇ 'ਚ 7.3 ਪ੍ਰਤੀਸ਼ਤ ਸੀ। ਸਤੰਬਰ 2019 'ਚ ਇਹ 16.6 ਪ੍ਰਤੀਸ਼ਤ ਵਾਧੇ ਦੀ ਤੁਲਨਾ ਇਸ ਸਾਲ ਸਤੰਬਰ 'ਚ ਨਿੱਜੀ ਕਰਜ਼ਿਆਂ 'ਚ 9.2 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।