ਨਵੀਂ ਦਿੱਲੀ: ਟਾਟਾ ਮੋਟਰਜ਼ (Tata Motors) ਨੇ ਸ਼ੁੱਕਰਵਾਰ ਨੂੰ ਟਾਟਾ ਹੈਰੀਅਰ (Tata Harrier) ਦਾ ਸਪੈਸ਼ਨ ਵਰਜ਼ਨ 'Camo' ਲਾਂਚ ਕੀਤਾ। ਇਸਦੀ ਕੀਮਤ 16.50 ਲੱਖ ਰੁਪਏ ਹੈ। ਟਾਟਾ ਮੋਟਰਜ਼ ਦਾ ਕਹਿਣਾ ਹੈ ਕਿ ਆਲ-ਨਿਊ ਕੈਮੋ ਗ੍ਰੀਨ ਸਟੀਲ ਅਤੇ ਗ੍ਰੇ 'ਚ ਬਲੇਂਡ ਕਰਕੇ ਬਣਾਇਆ ਗਿਆ ਹੈ, ਇਹ OMEGARC ਦੀ ਇੰਟਰਲ ਪਾਵਰ ਨੂੰ ਦਰਸਾਉਂਦਾ ਹੈ। ਇਹ ਇੱਕ ਪਾਵਰਫੁਲ ਐਸਯੂਵੀ ਹੈ। ਕੈਮੋ ਐਡੀਸ਼ਨ ਐਕਸਟੀ ਵੇਰੀਐਂਟ ਤੋਂ ਮੈਨੂਅਲ ਟ੍ਰਾਂਸਮਿਸ਼ਨ ਅਤੇ ਐਕਸ ਜ਼ੈਡ ਵੇਰੀਐਂਟ ਤੋਂ ਆਟੋਮੈਟਿਕ ਟ੍ਰਾਂਸਮਿਸ਼ਨ ਵਿਚ ਉਪਲਬਧ ਹੋਵੇਗੀ।

ਹੈਰੀਅਰ ਕੈਮੋ ਵਿਚ ਗ੍ਰੀਨ ਸ਼ੇਡ ਸਿਰਫ ਇਸ ਦੀ ਬਾਡੀ ਦੇ ਨਾਲ-ਨਾਲ ਇਸ ਦੇ 17 ਇੰਚ ਦੇ ਐਲਾਏ ਟਾਇਰ 'ਤੇ ਵੇਖਣ ਨੂੰ ਮਿਲੇਗਾ ਅਤੇ ਇਸ ਵਿਚ ਕੈਮੋ ਬੈਜ ਵੀ ਮਿਲੇਗਾ। ਇਸ ਵਿਚ ਪਾਰਕਿੰਗ ਸੈਂਸਰ ਅਤੇ ਰੂਪ ਰੇਲ ਦਿੱਤੇ ਗਏ ਹਨ।



ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ਮਾਡਲ 'ਚ ਬਲੈਕ ਸਟੋਨ ਕਲਰ ਦਾ ਮੈਟ੍ਰਿਕਸ ਡੈਸ਼ਬੋਰਡ, ਬੀਨੈਕ-ਕੈਲੀਕੋ ਬਲੈਕ ਸਟੋਨ ਲੈਦਰ ਸੀਟਸ ਦੇ ਨਾਲ ਕੈਮੋ ਗ੍ਰੀਨ ਕੰਟਰਾਸਟ ਅਤੇ ਇੰਟੀਰੀਅਰ 'ਤੇ ਗਨੋਮੈਟਲ ਗ੍ਰੇ ਲੁੱਕ ਦਿੱਤਾ ਗਿਆ ਹੈ।

6 ਸਪੀਡ ਮੈਨੁਅਲ / ਆਟੋਮੈਟਿਕ ਟ੍ਰਾਂਸਮਿਸ਼ਨ:

ਇਸ ਵਿੱਚ 3 ਡੀ ਮੁਲਡ ਮੈਟ, ਟਰੰਕ ਮੈਟ ਅਤੇ ਐਂਟੀ ਸਕਿੱਡ ਡੈਸ਼ ਮੈਟ ਹੋਣਗੇ। ਇਹ ਅਕਸੇਸੀਰੀਜ਼ ਦੋ ਆਪਸ਼ਨਾਂ ਵਿੱਚ ਉਪਲਬਧ ਹੋਣਗੇ। ਕੈਮੋ ਸਟੀਲਥ ਅਤੇ ਕੈਮ ਸਟੀਲਥ ਪਲੱਸ ਜਿਸ ਦੀ ਕੀਮਤ 26,999 ਰੁਪਏ ਹੋਵੇਗੀ। ਹੈਰੀਅਰ OMEGARC 'ਤੇ ਬਣਾਇਆ ਗਿਆ ਹੈ ਅਤੇ ਲੈਂਡ ਰੋਵਰ ਦੇ ਸਪੈਸ਼ਨ ਡੀ 8 ਪਲੇਟਫਾਰਮ ਤੋਂ ਲਿਆ ਗਿਆ ਹੈ। ਹੈਰੀਅਰ ਇਮਪੈਕਟ 2.0 ਲੌਜਿਕ 'ਤੇ ਅਧਾਰਤ ਹੈ ਅਤੇ ਇਸ ਵਿਚ 6-ਸਪੀਡ ਮੈਨੁਅਲ / ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਐਡਵਾਂਸਡ ਟੈਰੇਨ ਰਿਸਪਾਂਸ ਮੋਡਸ ਵਾਲਾ ਕ੍ਰਿਓਟੈਕ 170 ਪੀਐਸ 2.0 ਐਲ ਡੀਜ਼ਲ ਇੰਜਣ ਦਿੱਤਾ ਗਿਆ ਹੈ।



ਵੋਲਕਸਵੈਗਨ ਸਮੇਤ ਇਨ੍ਹਾਂ ਐਸਯੂਵੀਜ਼ ਨਾਲ ਮੁਕਾਬਲਾ:

ਟਾਟਾ ਹੈਰੀਅਰ ਦਾ ਕੈਮੋ ਕਈ ਵਾਹਨਾਂ ਨਾਲ ਮੁਕਾਬਲਾ ਕਰੇਗਾ ਜਿਸ ਵਿਚ ਹੁੰਡਈ ਕ੍ਰੇਟਾ, ਰੇਨਾਲਟ ਡਸਟਰ, ਜੀਪ ਕੰਪਾਸ ਅਤੇ ਮਹਿੰਦਰਾ ਐਕਸਯੂਵੀ 500 ਸ਼ਾਮਲ ਹਨ। ਕੈਮੋ ਐਡੀਸ਼ਨ ਵੋਲਕਸਵੈਗ ਟੀ-ਆਰਓਸੀ ਨਾਲ ਮੁਕਾਬਲਾ ਕਰ ਸਕਦੀ ਹੈ। ਵੋਲਕਸਵੈਗ ਟੀ-ਆਰਓਸੀ ਦੀ ਕੀਮਤ 19.99 ਲੱਖ ਹੈ। ਇਸ ਦੀ ਭਾਰਤੀ ਬਾਜ਼ਾਰ 'ਚ ਭਾਰੀ ਮੰਗ ਹੈ। ਇਸ ਵਿੱਚ 7 ਸਪੀਡ ਆਟੋਮੈਟਿਕ ਡੀਐਸਜੀ ਟ੍ਰਾਂਸਮਿਸ਼ਨ ਹਨ ਤੇ 6 ਏਅਰਬੇਗ ਹਨ। ਇਸ ਵਿਚ ਪਾਰਕਿੰਗ ਸੈਂਸਰ ਵੀ ਦਿੱਤਾ ਗਿਆ ਹੈ।

ਪ੍ਰੇਮਿਕਾ ਨਾਲ ਝਗੜੇ ਤੋਂ ਬਾਅਦ ਟੁੱਟਿਆ ਰਿਸ਼ਤਾ ਤਾਂ ਆਦਮੀ ਨੇ ਕੀਤਾ ਅਨੌਖਾ ਵਿਆਹ, ਜਾਣੋ ਪੂਰਾ ਮਾਮਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI