ਮੰਬਈ: ਪੂਨਮ ਪਾਂਡੇ ਮਗਰੋਂ ਨਿਊਡ ਫੋਟੋਸ਼ੂਟ ਕਰਨ ਕਰਕੇ ਬਾਲੀਵੁੱਡ ਐਕਟਰ ਤੇ ਮਾਡਲ ਮਿਲਿੰਦ ਸੋਮਨ (Milind Soman) ਵਿਵਾਦਾਂ 'ਚ ਘਿਰ ਗਏ ਹਨ। ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਅਤੇ ਮਾਡਲ ਮਿਲਿੰਦ ਸੋਮਨ ਖ਼ਿਲਾਫ਼ ਨਿਊਡ ਫੋਟੋਸ਼ੂਟ ਲਈ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਗੋਆ (Goa) ਦੇ ਵਾਸਕੋ ਥਾਣੇ ਵਿਚ ਦਰਜ ਕੀਤਾ ਗਿਆ ਹੈ। ਸੋਮਨ 'ਤੇ ਸੋਸ਼ਲ ਮੀਡੀਆ ਪੋਸਟਾਂ ਲਈ ਆਈਟੀ ਐਕਟ ਦੇ ਤਹਿਤ IPC ਦੀ ਧਾਰਾ 294 ਅਤੇ 7 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਦਰਅਸਲ, 4 ਨਵੰਬਰ ਨੂੰ ਆਪਣੇ 55ਵੇਂ ਜਨਮਦਿਨ ਮੌਕੇ ਸੋਮਨ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਹ ਨਗਨ (ਨਿਊਡ) ਭੱਜਦੇ ਨਜ਼ਰ ਆਏ ਸੀ। ਸੋਮਨ ਨੇ ਇਸ ਫੋਟੋ ਦੇ ਨਾਲ 'ਹੈਪੀ ਬਰਥਡੇ ਟੂ ਮੀ' ਦਾ ਕੈਪਸ਼ਨ ਲਿਖਿਆ। ਇਸ ਤੋਂ ਬਾਅਦ ਉਸਦੇ ਖਿਲਾਫ ਸ਼ਿਕਾਇਤ ਆਈ ਸੀ।


ਗੋਆ ਸੇਫਟੀ ਫੋਰਮ ਨੇ ਦਿੱਤੀ ਸ਼ਿਕਾਇਤ:

ਮਿਲਿੰਦ ਸੋਮਨ ਦੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਗੋਆ ਦੀ ਇੱਕ ਰਾਜਨੀਤਿਕ ਪਾਰਟੀ 'ਗੋਆ ਸੁਰੱਖਿਆ ਮੰਚ' ਨੇ ਵਾਸਕੋ ਥਾਣੇ 'ਚ ਐਕਟਰ ਖਿਲਾਫ ਸ਼ਿਕਾਇਤ ਦਰਜ ਕਰਵਾਈ। ਆਪਣੀ ਸ਼ਿਕਾਇਤ ਵਿਚ ਗੋਆ ਸੁਰੱਖਿਆ ਮੰਚ ਨੇ ਦੋਸ਼ ਲਗਾਇਆ ਸੀ ਕਿ ਸੋਮਨ ਦੀਆਂ ਨਗਨ ਫੋਟੋਆਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਨਾਲ ਗੋਆ ਦੇ ਅਕਸ ਅਤੇ ਸੰਸਕ੍ਰਿਤੀ ਦਾ ਅਪਮਾਨ ਹੋਇਆ ਹੈ। ਇਸ ਸ਼ਿਕਾਇਤ ਦੇ ਅਧਾਰ 'ਤੇ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ।

Tesla ਦੀ ਸ਼ਰਾਬ ਕਾਰੋਬਾਰ 'ਚ ਐਂਟਰੀ, Tesla Tequila ਲਾਂਚ ਹੁੰਦੇ ਹੀ ਹੋਈ ਆਊਟ ਆਫ਼ ਸਟਾਕ, ਜਾਣੋ ਕੀਮਤ ਅਤੇ ਖਾਸੀਅਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904