ਕਿਸ ਨੇ ਬੁਲਾਈ ਹੜਤਾਲ:
ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਤੇ ਆਲ ਇੰਡੀਆ ਬੈਂਕ ਆਫਸਰਜ਼ ਐਸੋਸੀਏਸ਼ਨ ਸਣੇ ਬੈਂਕਿੰਗ ਸੈਕਟਰ ਦੀਆਂ ਦੋ ਵੱਡੀਆਂ ਯੂਨੀਅਨਾਂ ਨੇ 27 ਮਾਰਚ ਨੂੰ ਹੜਤਾਲ ਦਾ ਐਲਾਨ ਕੀਤਾ ਹੈ।
ਇਸ ਕਾਰਨ ਦੇਸ਼ ਦੇ ਕਈ ਬੈਂਕ ਬੰਦ ਰਹਿਣਗੇ। ਬੈਂਕਾਂ ਦੀ ਹੜਤਾਲ ਦੇ ਪਿੱਛੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਬੈਂਕਾਂ ਦੇ ਰਲੇਵੇਂ ਦੇ ਵਿਰੋਧ ਵਿੱਚ ਇਹ ਹੜਤਾਲ ਕੀਤੀ ਗਈ ਹੈ।
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ 10 ਵੱਡੇ ਸਰਕਾਰੀ-ਮਲਕੀਅਤ ਬੈਂਕਾਂ ਨੂੰ ਜੋੜ ਕੇ ਚਾਰ ਵੱਡੇ ਬੈਂਕ ਬਣਾਉਣ ਦੇ ਆਪਣੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਰੋਧ ਵਿੱਚ ਇਨ੍ਹਾਂ ਦੋਵਾਂ ਬੈਂਕ ਯੂਨੀਅਨਾਂ ਨੇ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ।
27 ਮਾਰਚ ਤੋਂ ਪਹਿਲਾਂ ਬੈਂਕਾਂ ਦਾ ਕੰਮ ਖ਼ਤਮ ਕਰ ਲਓ:
ਬੈਂਕਾਂ ਦਾ ਕੰਮ ਇਸ ਹੜਤਾਲ ਨਾਲ ਪ੍ਰਭਾਵਤ ਹੋਏਗਾ ਤੇ ਜੇ ਤੁਹਾਨੂੰ ਕੁਝ ਕੰਮ ਕਰਨ ਵਾਲੇ ਹਨ ਤਾਂ ਉਨ੍ਹਾਂ ਨੂੰ 27 ਮਾਰਚ ਤੋਂ ਪਹਿਲਾਂ ਪੂਰਾ ਕਰੋ ਨਹੀਂ ਤਾਂ ਤੁਹਾਨੂੰ ਤਿੰਨ ਦਿਨਾਂ ਦਾ ਇੰਤਜ਼ਾਰ ਕਰਨਾ ਪਏਗਾ।