Punjab Election 2022: ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਨੇ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰੀ ਦੇ ਅੰਕੜੇ ਪੇਸ਼ ਕੀਤੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਦਸੰਬਰ ਮਹੀਨੇ 'ਚ ਬੇਰੁਜ਼ਗਾਰੀ ਦੀ ਦਰ ਪਿਛਲੇ 4 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਦਸੰਬਰ ਮਹੀਨੇ ਵਿੱਚ ਬੇਰੁਜ਼ਗਾਰੀ ਦੀ ਇਹ ਦਰ 7.91 ਫੀਸਦੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਪਿਛਲੇ 5 ਸਾਲਾਂ ਤੋਂ ਨੌਕਰੀਆਂ ਘਟੀਆਂ ਹਨ।


ਪੰਜਾਬ ਵਿੱਚ ਘਟੀਆਂ ਨੌਕਰੀਆਂ


ਪੰਜਾਬ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ CMIE ਵੱਲੋਂ ਜਾਰੀ ਬੇਰੁਜ਼ਗਾਰੀ ਦੇ ਅੰਕੜਿਆਂ ਦਾ ਚੋਣਾਂ ਵਿੱਚ ਅਸਰ ਪੈ ਸਕਦਾ ਹੈ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਨੌਕਰੀਆਂ ਖੁੱਸਣ ਦੇ ਮਾਮਲੇ ਹਨ।


CMIE ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸਾਲ 2016 ਦੇ ਮੁਕਾਬਲੇ ਸਾਲ 2021 ਤੱਕ ਬੇਰੁਜ਼ਗਾਰੀ ਦੀ ਦਰ 5.42 ਫੀਸਦੀ ਤੱਕ ਹੇਠਾਂ ਆ ਗਈ ਹੈ। ਰਿਪੋਰਟ ਮੁਤਾਬਕ ਸਤੰਬਰ-ਦਸੰਬਰ 2016 ਵਿੱਚ ਪੰਜਾਬ ਵਿੱਚ 42.28 ਫੀਸਦੀ ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ, ਜੋ ਸਤੰਬਰ-ਦਸੰਬਰ 2021 ਵਿੱਚ ਘਟ ਕੇ ਮਹਿਜ਼ 36.86 ਫੀਸਦੀ ਰਹਿ ਗਿਆ ਹੈ।


ਦੂਜੇ ਪਾਸੇ ਜੇਕਰ ਕੰਮ ਕਰਨ ਦੀ ਉਮਰ (15 ਸਾਲ ਜਾਂ ਇਸ ਤੋਂ ਵੱਧ) ਦੀ ਆਬਾਦੀ ਦੇ ਹਿਸਾਬ ਨਾਲ ਸਮਝੀਏ ਤਾਂ ਪੰਜਾਬ ਵਿੱਚ ਪੰਜ ਸਾਲ ਪਹਿਲਾਂ 2.33 ਕਰੋੜ ਕੰਮਕਾਜੀ ਉਮਰ ਦੀ ਆਬਾਦੀ ਚੋਂ 98.37 ਲੱਖ ਤੋਂ ਵੱਧ ਲੋਕ ਰੁਜ਼ਗਾਰ ਪ੍ਰਾਪਤ ਕਰਦੇ ਸੀ। ਇਸ ਦੇ ਨਾਲ ਹੀ ਪਿਛਲੇ ਪੰਜ ਸਾਲਾਂ ਵਿੱਚ ਕੰਮਕਾਜੀ ਉਮਰ ਦੀ ਆਬਾਦੀ ਵਿੱਚ ਕਰੀਬ 11 ਫੀਸਦੀ ਦਾ ਵਾਧਾ ਹੋਇਆ ਹੈ ਤੇ ਇਹ 2.58 ਕਰੋੜ ਤੱਕ ਪਹੁੰਚ ਗਈ ਹੈ, ਪਰ ਕੰਮਕਾਜੀ ਲੋਕਾਂ ਦੀ ਗਿਣਤੀ ਵਧਣ ਦੀ ਬਜਾਏ ਘਟੀ ਹੈ।


ਦਰਅਸਲ, ਰਿਪੋਰਟ ਮੁਤਾਬਕ ਦਸੰਬਰ 2021 ਤੱਕ ਕੁੱਲ 2.58 ਕਰੋੜ ਕੰਮਕਾਜੀ ਆਬਾਦੀ ਵਿੱਚੋਂ ਸਿਰਫ਼ 95.16 ਲੱਖ ਲੋਕ ਹੀ ਰੁਜ਼ਗਾਰ 'ਤੇ ਹਨ, ਜੋ ਸਾਲ 2016 ਦੇ ਮੁਕਾਬਲੇ 3.21 ਲੱਖ ਘੱਟ ਹਨ। ਇਹ ਪੰਜਾਬ ਸਰਕਾਰ ਤੇ ਸਮੁੱਚੇ ਸੂਬੇ ਲਈ ਵੱਡੀ ਚਿੰਤਾ ਦਾ ਕਾਰਨ ਹੈ।


ਵਿਰੋਧੀ ਪਾਰਟੀਆਂ ਬਣਾ ਰਹੀਆਂ ਮੁੱਦਾ


ਚੋਣਾਂ ਦੇ ਮੌਸਮ 'ਚ ਇਨ੍ਹਾਂ ਅੰਕੜਿਆਂ ਦੇ ਸਾਹਮਣੇ ਆਉਣ ਨਾਲ ਇੱਕ ਵਾਰ ਫਿਰ ਵਿਰੋਧੀ ਪਾਰਟੀਆਂ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਤੇ ਸੱਤਾਧਾਰੀ ਪਾਰਟੀ ਨਾਲ ਜੁੜੇ ਨੇਤਾ ਲਗਾਤਾਰ ਕੋਰੋਨਾ ਦੇ ਮਾਹੌਲ ਵਿਚ ਵਿਸ਼ਵ ਪੱਧਰ 'ਤੇ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਹਵਾਲਾ ਦੇ ਕੇ ਵਿਸ਼ਵ ਪੱਧਰ 'ਤੇ ਭਾਰਤ ਦੇ ਪ੍ਰਦਰਸ਼ਨ ਦੀ ਗੱਲ ਕਰ ਰਹੇ ਹਨ।



ਇਹ ਵੀ ਪੜ੍ਹੋ: Trending News: ਕਤਲ ਦੇ ਦੋਸ਼ੀ ਦੇ ਪਿਆਰ 'ਚ ਪਾਗਲ ਹੋਈ ਜੱਜ, ਕਿੱਸ ਕਰਨ ਦੀ ਵੀਡੀਓ ਵਾਇਰਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904