Judge kisses murderer: ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਕਦੋਂ, ਕਿਸ ਨਾਲ ਤੇ ਕਿੱਥੇ ਪਿਆਰ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਇੱਕ ਅਜੀਬੋ-ਗਰੀਬ ਮਾਮਲਾ ਅਰਜਨਟੀਨਾ ਦਾ ਹੈ ਜਿੱਥੇ ਇੱਕ ਔਰਤ ਦੀ ਜੇਲ੍ਹ ਵਿੱਚ ਕਾਤਲ ਨੂੰ ਚੁੰਮਣ ਦਾ ਵੀਡੀਓ ਵਾਇਰਲ (Viral Video) ਹੋਇਆ ਹੈ। ਔਰਤ ਕੋਈ ਆਮ ਆਦਮੀ ਨਹੀਂ ਸਗੋਂ ਜੱਜ ਹੈ। ਦੱਸ ਦਈਏ ਕਿ ਕਤਲ ਦੇ ਜੁਰਮ 'ਚ ਜੇਲ 'ਚ ਬੰਦ ਕ੍ਰਿਸਟੀਅਨ ਬੁਸਟੋਸ (Cristian Bustos) ਨਾਲ ਕ੍ਰਿਮੀਨਲ ਜੱਜ ਮਾਰੀਏਲ ਸੁਆਰੇਜ਼ ਦੀ ਲਿਪ-ਲੌਕ ਦੀ ਵੀਡੀਓ ਸੀਸੀਟੀਵੀ 'ਚ ਕੈਦ ਹੋ ਗਈ ਹੈ ਜੋ ਹੁਣ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।


ਔਰਤ ਸਜ਼ਾ ਸੁਣਾਉਣ ਵਾਲੇ ਪੈਨਲ ਦਾ ਹਿੱਸਾ ਸੀ


ਅਪਰਾਧਿਕ ਜੱਜ ਮਾਰੀਏਲ ਸੁਆਰੇਜ਼ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਕ੍ਰਿਸਟੀਅਨ ਬੁਸਟੋਸ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰੀਏਲ ਉਸੇ ਪੈਨਲ ਦਾ ਹਿੱਸਾ ਸੀ ਜਿਸ ਨੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸੁਣਵਾਈ ਦੌਰਾਨ ਜੱਜ ਨੇ ਕਾਤਲ ਨੂੰ ਸਜ਼ਾ ਦੇਣ ਦਾ ਵਿਰੋਧ ਕੀਤਾ। ਕ੍ਰਿਸ਼ਚੀਅਨ ਬੁਸਟੋਸ ਆਪਣੇ ਬੇਟੇ ਤੇ ਇੱਕ ਪੁਲਿਸ ਅਧਿਕਾਰੀ ਦੇ ਕਤਲ ਲਈ ਸਜ਼ਾ ਕੱਟ ਰਿਹਾ ਹੈ।


ਹਾਲ ਹੀ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਆਪਣੇ ਸੌਤੇਲੇ ਪੁੱਤਰ ਦੇ ਕਤਲ ਵਿੱਚ ਲੋੜੀਂਦਾ ਸੀ। ਜਦੋਂ ਪੁਲਿਸ ਉਸ ਨੂੰ ਫੜਨ ਗਈ ਤਾਂ ਕ੍ਰਿਸਚੀਅਨ ਨੇ ਪੁਲਿਸ ਵਾਲੇ ਨੂੰ ਗੋਲੀ ਮਾਰ ਦਿੱਤੀ। ਰਿਪੋਰਟ ਮੁਤਾਬਕ ਮੈਰਿਅਲ ਕ੍ਰਿਸਚੀਅਨ ਨੂੰ ਮਿਲਣ ਲਈ ਜੇਲ੍ਹ ਪਹੁੰਚੀ ਸੀ, ਜਿੱਥੇ ਦੋਵਾਂ ਨੂੰ ਇੱਕ-ਦੂਜੇ ਨੂੰ ਕਿੱਸ ਕਰਦੇ ਦੇਖਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।


ਦੱਸ ਦਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਰਿਅਲ ਨੇ ਸਪੱਸ਼ਟੀਕਰਨ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ 'ਉਹ ਕ੍ਰਿਸਚੀਅਨ 'ਤੇ ਇੱਕ ਕਿਤਾਬ ਲਿਖ ਰਹੀ ਹੈ, ਜਿਸ 'ਤੇ ਗੱਲ ਕਰਨ ਲਈ ਉਹ ਜੇਲ੍ਹ ਗਈ ਸੀ। ਵੀਡੀਓ ਉਸ ਮੁਲਾਕਾਤ ਦਾ ਹੈ।'' ਜੱਜ ਨੇ ਚੁੰਮਣ ਨੂੰ ਲੈ ਕੇ ਵੀਡੀਓ 'ਚ ਕੈਮਰੇ ਦੇ ਗਲਤ ਐਂਗਲ ਦਾ ਹਵਾਲਾ ਦਿੱਤਾ। ਸੀਸੀਟੀਵੀ 'ਚ ਕੈਦ ਵੀਡੀਓ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਵੀਡੀਓ ਵਿੱਚ ਜੱਜ ਮਾਰੀਏਲ ਕੈਮਰੇ ਵੱਲ ਪਿੱਠ ਕਰਕੇ ਅਪਰਾਧੀ ਕ੍ਰਿਸ਼ਚੀਅਨ ਵੱਲ ਝੁਕਦੀ ਦਿਖਾਈ ਦੇ ਰਹੀ ਹੈ। ਆਪਣੇ ਸਪੱਸ਼ਟੀਕਰਨ ਵਿੱਚ ਉਸਨੇ ਅੱਗੇ ਕਿਹਾ ਕਿ "ਆਪਣੀ ਗੱਲਬਾਤ ਦੀ ਗੁਪਤਤਾ ਬਣਾਈ ਰੱਖਣ ਲਈ, ਉਹ ਕ੍ਰਿਸਚੀਅਨ ਦੇ ਇੰਨੀ ਨੇੜੇ ਗਈ ਸੀ ਕਿ ਉ੍ਰਥੇ ਮੌਜੂਦ ਲੋਕ ਉਸਦੀ ਗੱਲ ਨਹੀਂ ਸੁਣ ਸਕਣ।"



 ਇਹ ਵੀ ਪੜ੍ਹੋ: ਮਾਸਕ ਨਾ ਪਾਉਣ 'ਤੇ ਮੰਤਰੀ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ, ਆਪਣੇ ਗਮਛੇ ਨੂੰ ਦੱਸਿਆ ਵਧੇਰੇ ਮਜਬੂਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904