ਨਵੀਂ ਦਿੱਲੀ : ਡਾਕਘਰ ਬਚਤ ਯੋਜਨਾਵਾਂ ਤੁਹਾਡੇ  ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਹ ਤੁਹਾਨੂੰ ਸੁਰੱਖਿਅਤ ਰਿਟਰਨ ਮੁਹੱਈਆ ਕਰਵਾਉਂਦੀ ਹੈ। ਪਰ ਜੇਕਰ ਤੁਸੀਂ ਡਾਕਘਰ ਬਚਤ ਯੋਜਨਾਵਾਂ ਬਾਰੇ ਨਹੀਂ ਜਾਣਦੇ ਤਾਂ ਤੁਹਾਨੂੰ ਜਾਣਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ। ਇਹ ਖਬਰ ਪੜ੍ਹ ਕੇ ਤੁਸੀਂ ਜਾਣੋਗੇ ਕਿ ਆਖਰੀ ਡਾਕਘਰ ਬਚਤ ਯੋਜਨਾਵਾਂ ਕੀ-ਕੀ ਹਨ ਤੇ ਇਹ ਯੋਜਨਾਵਾਂ ਤੁਹਾਨੂੰ ਕਿੰਨੇ ਵਿਆਜ ਦਰ ਤੋਂ ਰਿਟਰਨ ਦਿੰਦੀ ਹੈ। 



ਪੋਸਟ ਆਫਿਸ ਬਚਤ ਖਾਤਾ (SB)

5-ਸਾਲ ਦਾ ਪੋਸਟ ਆਫਿਸ ਆਵਰਤੀ ਜਮ੍ਹਾ ਖਾਤਾ (RD)

ਪੋਸਟ ਆਫਿਸ ਫਿਕਸਡ ਡਿਪਾਜ਼ਿਟ ਖਾਤਾ (TD)

ਪੋਸਟ ਆਫਿਸ ਮਹੀਨਾਵਾਰ ਆਮਦਨ ਯੋਜਨਾ ਖਾਤਾ (MIS)


ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS)

ਪਬਲਿਕ ਪ੍ਰੋਵੀਡੈਂਟ ਫੰਡ ਖਾਤਾ (PPF)

ਸੁਕੰਨਿਆ ਸਮ੍ਰਿਧੀ ਖਾਤਾ (SSA)

ਨੈਸ਼ਨਲ ਸੇਵਿੰਗ ਸਰਟੀਫਿਕੇਟ (NSC)

ਕਿਸਾਨ ਵਿਕਾਸ ਪੱਤਰ (KVP)

ਡਾਕਘਰ ਬਚਤ ਯੋਜਨਾਵਾਂ 'ਤੇ ਵਿਆਜ ਦਰ
ਡਾਕਘਰ ਬਚਤ ਖਾਤਾ 'ਤੇ 4.0 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ। ਖਾਤਾ ਖੋਲ੍ਹਣ ਲਈ ਨਿਊਨਤਮ ਰਾਸ਼ੀ 500 ਰੁਪਏ ਹੈ। ਦੂਜੇ ਪਾਸੇ 5 ਸਾਲਾ ਡਾਕਘਰ ਆਵਰਤੀ ਜਮ੍ਹਾ ਖਾਤਾ 'ਤੇ 5.8 ਫੀਸਦੀ ਪ੍ਰਤੀ ਸਾਲ ਦਾ ਵਿਆਜ ਮਿਲਦਾ ਹੈ। ਇਹ ਨਿਊਨਤਮ 100 ਰੁਪਏ ਪ੍ਰਤੀ ਮਹੀਨਾ ਜਾਂ ਇਸ ਤੋਂ ਜ਼ਿਆਦਾ 10 ਰੁਪਏ ਦੇ ਗੁਣਾਂ 'ਚ ਕਿਸੇ ਵੀ ਰਾਸ਼ੀ ਨਾਲ ਖੋਲ੍ਹ ਸਕਦੇ ਹਨ। ਕੋਈ ਜ਼ਿਆਦਾ  ਮਿਆਦ ਨਹੀਂ ਹੈ। 
ਪੋਸਟ ਆਫਿਸ ਫਿਕਸਡ ਡਿਪਾਜ਼ਿਟ ਅਕਾਉਂਟ (TD) ਇਕ ਸਾਲ ਦੇ ਖਾਤਿਆਂ, ਦੋ-ਸਾਲ ਦੇ ਖਾਤਿਆਂ, ਤਿੰਨ-ਸਾਲ ਦੇ ਖਾਤਿਆਂ, ਅਤੇ ਪੰਜ ਸਾਲਾਂ ਦੇ ਖਾਤਿਆਂ 'ਤੇ 6.7 ਪ੍ਰਤੀਸ਼ਤ ਸਲਾਨਾ ਦੀ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਇਹ ਸਾਲਾਨਾ ਵਿਆਜ ਤਿਮਾਹੀ ਆਧਾਰ 'ਤੇ ਭੁਗਤਾਨ ਯੋਗ ਹੈ। ਕੋਈ ਵੀ ਇਸ ਸਕੀਮ ਨੂੰ ਘੱਟੋ-ਘੱਟ 1000 ਰੁਪਏ ਜਾਂ 100 ਰੁਪਏ ਦੇ ਗੁਣਜ 'ਚ ਕਿਸੇ ਵੀ ਰਕਮ ਨਾਲ ਸ਼ੁਰੂ ਕਰ ਸਕਦਾ ਹੈ। ਕੋਈ ਅਧਿਕਤਮ ਸੀਮਾ ਨਹੀਂ ਹੈ।
ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਖਾਤੇ (MIS) ਦੀ ਵਿਆਜ ਦਰ 6.6% ਪ੍ਰਤੀ ਸਾਲ ਹੈ ਜੋ ਮਹੀਨਾਵਾਰ ਆਧਾਰ 'ਤੇ ਭੁਗਤਾਨ ਯੋਗ ਹੈ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ (SCSS) 7.4 ਪ੍ਰਤੀਸ਼ਤ ਪ੍ਰਤੀ ਸਾਲ ਦੀ ਵਿਆਜ ਦਰ ਦੀ ਪੇਸ਼ਕਸ਼ ਕਰਦੀ ਹੈ। ਦੂਜੇ ਪਾਸੇ ਪਬਲਿਕ ਪ੍ਰੋਵੀਡੈਂਟ ਫੰਡ ਅਕਾਉਂਟ (PPF) 'ਚ ਪੈਸਾ ਲਗਾਉਣ ਨਾਲ ਤੁਹਾਨੂੰ 7.1 ਪ੍ਰਤੀਸ਼ਤ ਪ੍ਰਤੀ ਸਾਲ (ਸਲਾਨਾ ਮਿਸ਼ਰਿਤ) ਦੀ ਵਿਆਜ ਦਰ ਮਿਲਦੀ ਹੈ।


ਸੁਕੰਨਿਆ ਸਮ੍ਰਿਧੀ ਖਾਤਾ (SSA) ਸਕੀਮ ਵਿਚ ਨਿਵੇਸ਼ ਕਰਨ 'ਤੇ 7.6 ਪ੍ਰਤੀਸ਼ਤ ਪ੍ਰਤੀ ਸਾਲ (ਕੰਪਾਊਂਡਡ) ਦੀ ਵਿਆਜ ਦਰ ਮਿਲਦੀ ਹੈ। ਇਸ ਨਾਲ ਹੀ ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) 5 ਸਾਲ ਦੀ ਮਿਆਦ ਪੂਰੀ ਹੋਣ 'ਤੇ 6.8 ਫੀਸਦੀ ਦੀ ਮਿਸ਼ਰਿਤ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਇਸ 'ਚ 5 ਸਾਲਾਂ 'ਚ 1000 ਰੁਪਏ ਵਧ ਕੇ 1389.49 ਰੁਪਏ ਹੋ ਜਾਂਦੇ ਹਨ। ਕਿਸਾਨ ਵਿਕਾਸ ਪੱਤਰ (KVP) 6.9 ਪ੍ਰਤੀਸ਼ਤ ਦੀ ਮਿਸ਼ਰਿਤ ਸਾਲਾਨਾ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904