Vidhan Sabha Chunav 2022: ਅਗਲੇ ਮਹੀਨੇ ਯੂਪੀ, ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਰਾਜਾਂ 'ਚ ਕੇਂਦਰੀ ਸਿਹਤ ਮੰਤਰਾਲੇ ਨੇ ਆਦਰਸ਼ ਚੋਣ ਜ਼ਾਬਤੇ ਦੀ (Model Code of Conduct) ਪਾਲਣਾ ਕਰਨ ਲਈ ਕੋਵਿਡ -19 ਵੈਕਸੀਨ ਸਰਟੀਫਿਕੇਟ (Covid-19 Vaccine Certificate) ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾ ਦਿੱਤੀ ਹੈ। ਨਾ ਹੀ ਪੀਐਮ ਮੋਦੀ ਦਾ ਨਾਂ ਲਿਖਿਆ ਹੈ। ਸਿਹਤ ਮੰਤਰਾਲੇ ਨੇ ਪੀਐਮ ਮੋਦੀ ਦੀ ਤਸਵੀਰ ਹਟਾਉਣ ਲਈ ਕੋਵਿਨ ਪਲੇਟਫਾਰਮ 'ਤੇ ਜ਼ਰੂਰੀ ਫਿਲਟਰ ਲਗਾਏ ਹਨ।
ਸਿਹਤ ਮੰਤਰਾਲੇ ਨੇ ਪੰਜ ਚੋਣ ਰਾਜਾਂ 'ਚ ਲਾਗੂ ਚੋਣ ਜ਼ਾਬਤੇ ਕਾਰਨ ਕੋਵਿਡ-19 ਟੀਕਾਕਰਨ ਸਰਟੀਫਿਕੇਟਾਂ ਤੋਂ ਪ੍ਰਧਾਨ ਮੰਤਰੀ ਦੀ ਤਸਵੀਰ ਹਟਾਉਣ ਲਈ ਕੋਵਿਨ ਪਲੇਟਫਾਰਮ 'ਤੇ ਇਕ ਫਿਲਟਰ ਲਗਾਇਆ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਨੇਤਾ ਅਤੇ ਰਾਜ ਸਰਕਾਰਾਂ ਸਿਰਫ ਦੇਖਭਾਲ ਕਰਨ ਵਾਲੇ ਵਜੋਂ ਕੰਮ ਕਰਦੀਆਂ ਹਨ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਰਾਜ ਸਰਕਾਰ ਨਾਲ ਸਬੰਧਤ ਕੋਈ ਵੀ ਮੰਤਰੀ ਜਾਂ ਕੋਈ ਆਗੂ ਕੋਈ ਐਲਾਨ ਨਹੀਂ ਕਰ ਸਕਦਾ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੈ।
ਚੋਣ ਜ਼ਾਬਤਾ ਕਿਉਂ ਲਾਗੂ ਹੁੰਦਾ ਹੈ
ਦੇਸ਼ ਜਾਂ ਸੂਬੇ ਵਿਚ ਪੂਰੀ ਤਰ੍ਹਾਂ ਨਿਰਪੱਖ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਕੁਝ ਨਿਯਮ ਲਾਗੂ ਕਰਦਾ ਹੈ, ਜਿਸ ਨੂੰ ਚੋਣ ਜ਼ਾਬਤਾ ਕਿਹਾ ਜਾਂਦਾ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸਾਰੇ ਨੇਤਾਵਾਂ ਮੰਤਰੀਆਂ ਅਤੇ ਸਿਆਸੀ ਪਾਰਟੀਆਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਸਭ ਤੋਂ ਜ਼ਰੂਰੀ ਹੈ। ਜਿਸ ਨੂੰ ਤੋੜਨ 'ਤੇ ਚੋਣ ਕਮਿਸ਼ਨ ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦਾ ਹੈ। ਫਿਲਹਾਲ ਚੋਣ ਜ਼ਾਬਤਾ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਣ ਤਕ ਲਾਗੂ ਰਹੇਗਾ।
ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਨੀਪੁਰ ਤੇ ਗੋਆ ਵਿਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ 7 ਮਾਰਚ ਤਕ ਸੱਤ ਪੜਾਵਾਂ ਵਿੱਚ ਹੋਣਗੀਆਂ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਸਰਕਾਰਾਂ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਲਈ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904