ED Probe Against Paytm Payments Bank: ਪੇਟੀਐਮ (Paytm) ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਭਾਵ ਈਡੀ ਨੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) 'ਤੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ਼ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਇਹ ਖਬਰ ਆਉਣ ਤੋਂ ਪਹਿਲਾਂ ਪੇਟੀਐਮ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ।


ਅੱਜ ਫਿਰ 10 ਫੀਸਦੀ ਫਿਸਲਿਆ ਪੇਟੀਐਮ ਦਾ ਸ਼ੇਅਰ 


Paytm ਬ੍ਰਾਂਡ ਦੀ ਮੂਲ ਕੰਪਨੀ One97 Communications Limited ਦੇ ਸ਼ੇਅਰਾਂ 'ਚ ਫਿਰ 10 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ ਹੇਠਲੇ ਸਰਕਟ 'ਤੇ ਪਹੁੰਚ ਗਿਆ। ਇਸ ਗਿਰਾਵਟ ਤੋਂ ਬਾਅਦ, ਅੱਜ ਪੇਟੀਐਮ ਦੇ ਸ਼ੇਅਰ ਇੱਕ ਵਾਰ ਫਿਰ ਸਭ ਤੋਂ ਹੇਠਲੇ ਪੱਧਰ 'ਤੇ ਡਿੱਗ ਗਏ। ਸ਼ੇਅਰਾਂ ਨੇ ਅੱਜ 342.15 ਰੁਪਏ ਪ੍ਰਤੀ ਸ਼ੇਅਰ ਦਾ ਨੀਵਾਂ ਪੱਧਰ ਬਣਾਇਆ, ਜੋ ਪਿਛਲੇ 52 ਹਫਤਿਆਂ ਦਾ ਸਭ ਤੋਂ ਹੇਠਲਾ ਪੱਧਰ ਵੀ ਹੈ।


Adani Enterprises: ਅਡਾਨੀ ਐਂਟਰਪ੍ਰਾਈਜ਼ਿਜ਼ ਵਿੱਚ 20 ਫ਼ੀਸਦੀ ਵਾਧੇ ਦਾ ਅਨੁਮਾਨ, ਸਭ ਤੋਂ ਵੱਧ ਫਾਇਦਾ ਹੋਵੇਗਾ ਇਸ ਕਾਰੋਬਾਰ ਨੂੰ - ਜੈਫਰੀਜ਼


Paytm ਦੇ ਸ਼ੇਅਰ ਇਕ ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ


One97 Communications ਦੇ ਸ਼ੇਅਰ ਦੋਵਾਂ ਪ੍ਰਮੁੱਖ ਬਾਜ਼ਾਰਾਂ 'ਤੇ ਪਹਿਲੀ ਵਾਰ 350 ਰੁਪਏ ਤੋਂ ਹੇਠਾਂ ਡਿੱਗੇ ਹਨ ਅਤੇ ਇਹ ਇਸ ਦੇ 52-ਹਫਤੇ ਦੇ ਉੱਚ ਪੱਧਰ ਤੋਂ 55 ਫੀਸਦੀ ਤੋਂ ਵੱਧ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਅਕਤੂਬਰ ਵਿੱਚ ਪੇਟੀਐਮ ਦੇ ਸ਼ੇਅਰਾਂ ਦਾ ਪੱਧਰ 761.20 ਰੁਪਏ ਸੀ ਅਤੇ ਅੱਜ ਪੇਟੀਐਮ ਦਾ ਸਭ ਤੋਂ ਹੇਠਲਾ ਪੱਧਰ 342.15 ਰੁਪਏ ਹੈ, ਯਾਨੀ ਪੇਟੀਐਮ ਦੇ ਸ਼ੇਅਰਾਂ ਦੀ ਕੀਮਤ ਵਿੱਚ ਸਿੱਧੀ 55 ਫੀਸਦੀ ਦੀ ਕਮੀ ਆਈ ਹੈ।


RBI ਨੇ Paytm ਪੇਮੈਂਟਸ ਬੈਂਕ ਦੇ ਖਿਲਾਫ ਕਾਰਵਾਈ ਦੀ ਸਮੀਖਿਆ ਕਰਨ ਤੋਂ ਕਰ ਦਿੱਤਾ ਹੈ ਇਨਕਾਰ 


ਪੇਟੀਐੱਮ ਦੇ ਸ਼ੇਅਰ ਮੰਗਲਵਾਰ ਨੂੰ ਪਹਿਲੀ ਵਾਰ 400 ਰੁਪਏ ਤੋਂ ਹੇਠਾਂ ਦੇ ਪੱਧਰ 'ਤੇ ਦੇਖੇ ਗਏ ਸਨ ਅਤੇ ਅੱਜ ਇਹ 350 ਰੁਪਏ ਤੋਂ ਹੇਠਾਂ ਚਲੇ ਗਏ ਹਨ। ਫਿਲਹਾਲ, ਪੇਟੀਐਮ ਲਈ ਹਰ ਪਾਸੇ ਮੁਸ਼ਕਲਾਂ ਦਾ ਦੌਰ ਜਾਪਦਾ ਹੈ ਕਿਉਂਕਿ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਖੁਦ ਪੇਟੀਐਮ ਪੇਮੈਂਟਸ ਬੈਂਕ ਦੇ ਖਿਲਾਫ ਕੀਤੀ ਗਈ ਕਿਸੇ ਵੀ ਕਾਰਵਾਈ ਦੀ ਸਮੀਖਿਆ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤਰ੍ਹਾਂ, ਪੇਟੀਐਮ ਲਈ ਉਮੀਦ ਹੈ ਕਿ ਸ਼ਾਇਦ ਆਰਬੀਆਈ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇਗਾ।


ਜਾਣੋ RBI ਨੇ ਕੀ ਕੀਤੀ ਕਾਰਵਾਈ 


31 ਜਨਵਰੀ ਦੀ ਸ਼ਾਮ ਪੇਟੀਐਮ ਲਈ ਇੱਕ ਡਰਾਉਣਾ ਸੁਪਨਾ ਬਣ ਗਈ ਜਦੋਂ ਭਾਰਤੀ ਰਿਜ਼ਰਵ ਬੈਂਕ ਨੇ 29 ਫਰਵਰੀ ਤੋਂ ਪੇਟੀਐਮ ਪੇਮੈਂਟਸ ਬੈਂਕ ਦੀਆਂ ਜ਼ਿਆਦਾਤਰ ਸੇਵਾਵਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ। ਇਸ ਦੇ ਤਹਿਤ RBI ਨੇ Paytm ਦੀ ਯੂਨਿਟ Paytm Payments Bank Limited (PPBL) ਨੂੰ 29 ਫਰਵਰੀ 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦ, ਵਾਲਿਟ ਅਤੇ ਫਾਸਟੈਗ ਵਿੱਚ ਜਮ੍ਹਾ ਜਾਂ ਟਾਪ-ਅੱਪ ਸਵੀਕਾਰ ਨਾ ਕਰਨ ਦਾ ਨਿਰਦੇਸ਼ ਦਿੱਤਾ ਸੀ।