ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ(BSNL) ਨੇ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਖਰਚਿਆਂ ਨੂੰ ਘਟਾਉਣ ਲਈ ਕਿਹਾ ਹੈ। ਇਸ ਕਾਰਨ ਕੰਪਨੀ ਦੇ ਠੇਕੇਦਾਰ ਰਾਹੀਂ ਕੰਮ ਕਰ ਰਹੇ 20 ਹਜ਼ਾਰ ਵਰਕਰਾਂ 'ਤੇ ਛਟਣੀ ਦੀ ਤਲਵਾਰ ਲਟਕ ਰਹੀ ਹੈ। ਬੀਐਸਐਨਐਲ ਕਰਮਚਾਰੀ ਸੰਗਠਨ ਅਨੁਸਾਰ ਕੰਪਨੀ ਪਹਿਲਾਂ ਹੀ 30 ਹਜ਼ਾਰ ਠੇਕਾ ਮੁਲਾਜ਼ਮਾਂ ਨੂੰ ਬਰਖਾਸਤ ਕਰ ਚੁੱਕੀ ਹੈ। ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਇੱਕ ਸਾਲ ਤੋਂ ਵੱਧ ਸਮੇਂ ਲਈ ਬਕਾਇਆ ਹਨ।
ਕਰਮਚਾਰੀ ਸੰਗਠਨ ਨੇ ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀ ਕੇ ਪੁਰਵਾਰ ਨੂੰ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਕੰਪਨੀ ਦੀ ਵਿੱਤੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਵੀਆਰਐਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਇਸ ਸਰਕਾਰੀ ਕੰਪਨੀ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਵੱਖ-ਵੱਖ ਸ਼ਹਿਰਾਂ 'ਚ ਜਨ-ਸ਼ਕਤੀ ਦੀ ਘਾਟ ਕਾਰਨ ਨੈਟਵਰਕ 'ਚ ਲਗਾਤਾਰ ਸਮੱਸਿਆ ਹੈ।
ਕੰਮ ਦੀ ਗੱਲ: ਤਣਾਅ ਦੂਰ ਕਰਨ ਲਈ ਰੋਜ਼ਾਨਾ ਲੰਮੇ ਪੈ ਕੇ ਕਰੋ ਇਹ ਕੰਮ, ਸਰੀਰ ਦਰਦ ਤੋਂ ਵੀ ਮਿਲੇਗਾ ਛੁਟਕਾਰਾ
ਯੂਨੀਅਨ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਕਰਮਚਾਰੀ ਵੀਆਰਐਸ ਸਕੀਮ ਅਧੀਨ ਚਲੇ ਜਾਣ ਤੋਂ ਬਾਅਦ ਵੀ ਮੌਜੂਦਾ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ। ਪਿਛਲੇ 14 ਮਹੀਨਿਆਂ ਵਿੱਚ 13 ਠੇਕਾ ਕਰਮਚਾਰੀਆਂ ਨੇ ਤਨਖਾਹ ਨਾ ਮਿਲਣ ਕਾਰਨ ਖੁਦਕੁਸ਼ੀ ਕੀਤੀ ਹੈ। 1 ਸਤੰਬਰ ਨੂੰ ਬੀਐਸਐਨਐਲ ਨੇ ਸਾਰੇ ਜਨਰਲ ਮੈਨੇਜਰਾਂ ਨੂੰ ਇੱਕ ਪੱਤਰ ਲਿਖਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਠੇਕਾ ਮੁਲਾਜ਼ਮਾਂ ਦੇ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਇਕਰਾਰਨਾਮੇ ਤਹਿਤ ਕੰਮ ਕਰਨ ਵਾਲੇ ਕਾਮਿਆਂ ਨੂੰ ਘੱਟੋ ਘੱਟ ਕੰਮ ‘ਤੇ ਲਗਾਇਆ ਜਾਵੇ ਤਾਂ ਜੋ ਖਰਚੇ ਘੱਟ ਹੋਣ। ਸੀਐਮਡੀ ਨੇ ਕਿਹਾ ਹੈ ਕਿ ਸਾਰੇ ਜਨਰਲ ਮੈਨੇਜਰਾਂ ਨੂੰ ਆਪਣੇ-ਆਪਣੇ ਜ਼ੋਨਾਂ 'ਚ ਖਰਚਿਆਂ ਨੂੰ ਘਟਾਉਣ ਲਈ ਇਕ ਰੋਡ ਮੈਪ ਤਿਆਰ ਕਰਨਾ ਚਾਹੀਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
BSNL ਕਰਮਚਾਰੀਆਂ ਨੂੰ ਵੱਡਾ ਝੱਟਕਾ! ਕੰਪਨੀ ਕੋਲ ਨਹੀਂ ਪੈਸਾ
ਏਬੀਪੀ ਸਾਂਝਾ
Updated at:
05 Sep 2020 04:30 PM (IST)
ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ(BSNL) ਨੇ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਖਰਚਿਆਂ ਨੂੰ ਘਟਾਉਣ ਲਈ ਕਿਹਾ ਹੈ। ਇਸ ਕਾਰਨ ਕੰਪਨੀ ਦੇ ਠੇਕੇਦਾਰ ਰਾਹੀਂ ਕੰਮ ਕਰ ਰਹੇ 20 ਹਜ਼ਾਰ ਵਰਕਰਾਂ 'ਤੇ ਛਟਣੀ ਦੀ ਤਲਵਾਰ ਲਟਕ ਰਹੀ ਹੈ।
- - - - - - - - - Advertisement - - - - - - - - -