ਮਾਸਕੋ: ਰੂਸ 'ਚ ਹਰ ਮੰਚ 'ਤੇ ਚੀਨੀ ਰੱਖਿਆ ਮੰਤਰੀ ਵੇਈ ਫੇਂਗਹੀ ਦੇ ਮੁਕਾਬਲੇ ਰਾਜਨਾਥ ਸਿੰਘ ਨੂੰ ਤਵੱਜੋਂ ਮਿਲੀ ਹੈ। ਜਿਸ ਤਰੀਕੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸੁਆਗਤ ਕੀਤਾ। ਇਸ ਨਾਲ ਇਹ ਸਪਸ਼ਟ ਹੋ ਗਿਆ ਕਿ ਰੂਸ ਨੇ ਚੀਨ ਦੇ ਮੁਕਾਬਲੇ ਭਾਰਤ ਦੀ ਦੋਸਤੀ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ।


ਰੂਸ 'ਚ ਹਰ ਥਾਂ ਚੀਨੀ ਰੱਖਿਆ ਮੰਤਰੀ ਵੇਈ ਫੇਂਗਹੀ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪਿੱਛੇ-ਪਿੱਛੇ ਚੱਲਦਿਆਂ ਦਿਖਾਈ ਦਿੱਤੇ। ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗਹੇ ਇਕੱਠੇ ਰੂਸ ਦੇ ਫੌਜੀ ਸਮਾਰਕ 'ਤੇ ਫੁੱਲ ਚੜ੍ਹਾਉਣ ਪਹੁੰਚੇ ਤਾਂ ਰੂਸ ਦੇ ਫੌਜੀ ਅਧਿਕਾਰੀ ਰਾਜਨਾਥ ਦੇ ਆਲੇ-ਦੁਆਲੇ ਸਨ ਪਰ ਚੀਨੀ ਰੱਖਿਆ ਮੰਤਰੀ ਨੂੰ ਕੋਈ ਖਾਸ ਤਵੱਜੋਂ ਨਹੀਂ ਮਿਲੀ। ਵੇਈ ਦੇ ਨਾਲ ਪਾਕਿਸਤਾਨੀ ਜਨਰਲ ਵੀ ਚੱਲ ਰਹੇ ਸਨ। ਪਰ ਉਨਾਂ 'ਤੇ ਵੀ ਰੂਸੀ ਅਧਿਕਾਰੀਆਂ ਦੀ ਨਜ਼ਰਾਂ ਨਹੀਂ ਸਨ। ਰੂਸੀ ਫੌਜ ਦਾ ਸਾਰਾ ਫੋਕਸ ਰਾਜਨਾਥ ਸਿੰਘ 'ਤੇ ਸੀ।


ਰੂਸ 'ਚ ਰਾਜਨਾਥ ਸਿੰਘ ਦਾ ਜਦੋਂ ਵੀ ਚੀਨੀ ਰੱਖਿਆ ਮੰਤਰੀ ਨਾਲ ਸਾਹਮਣਾ ਹੋਇਆ, ਭਾਰਤ ਦਾ ਪਲੜਾ ਹੀ ਭਾਰੀ ਰਿਹਾ। ਇਸ ਦਾ ਇਕ ਸਬੂਤ ਐਸਸੀਓ ਦੀ ਬੈਠਕ ਤੋਂ ਪਹਿਲਾ ਇਕ ਪ੍ਰੋਗਰਾਮ ਹੈ। ਮੀਟਿੰਗ ਤੋਂ ਪਹਿਲਾਂ ਰਾਜਨਾਥ ਸਿੰਘ ਸਮੇਤ ਐਸਸੀਓ ਦੇ ਬਾਕੀ ਸਾਰੇ ਰਖਿਆ ਮੰਤਰੀ ਰੂਸੀ ਸੈਨਾ ਦੇ ਸਭ ਤੋਂ ਵੱਡੇ ਗਿਰਜਾਘਰ 'ਚ ਗਏ, ਇੱਥੇ ਵੀ ਚੀਨੀ ਰੱਖਿਆ ਮੰਤਰੀ ਦੀ ਅਣਦੇਖੀ ਹੋਈ।


ਇਸ ਦੌਰਾਨ ਰੂਸ ਦੇ ਰੱਖਿਆ ਮੰਤਰੀ ਲਗਾਤਾਰ ਰਾਜਨਾਥ ਸਿੰਘ ਨਾਲ ਚੱਲਦੇ ਦਿਖਾਈ ਦਿੱਤੇ। ਏਨਾ ਹੀ ਨਹੀਂ ਰੂਸ ਦੇ ਰੱਖਿਆ ਮੰਤਰੀ ਸਿਰਫ਼ ਰਾਜਨਾਥ ਸਿੰਘ ਨਾਲ ਗੱਲ ਕਰਦੇ ਨਜ਼ਰ ਆਏ। ਚੀਨੀ ਰੱਖਿਆ ਮੰਤਰੀ ਉਨ੍ਹਾਂ ਦੇ ਪਿੱਛੇ ਚੱਲ ਰਹੇ ਸਨ।



ਚੋਣਾਂ ਤੋਂ ਪਹਿਲਾਂ ਟਰੰਪ ਨੂੰ ਆ ਰਹੀ ਭਾਰਤ ਦੀ ਯਾਦ- ਕਿਹਾ ਮੋਦੀ ਮੇਰੇ ਚੰਗੇ ਮਿੱਤਰ ਤੇ ਮਹਾਨ ਲੀਡਰ


ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ