End Of Bansal Era: ਸਚਿਨ ਬਾਂਸਲ ਅਤੇ ਬਿੰਨੀ ਬਾਂਸਲ  (Binny Bansal) ਦੇ ਨਾਂ ਹੁਣ ਫਲਿੱਪਕਾਰਟ (Flipkart) ਤੋਂ ਪੂਰੀ ਤਰ੍ਹਾਂ ਮਿਟ ਗਏ ਹਨ। ਸਚਿਨ ਅਤੇ ਬਿੰਨੀ ਨੇ ਮਿਲ ਕੇ ਲਗਭਗ 16 ਸਾਲ ਪਹਿਲਾਂ ਫਲਿੱਪਕਾਰਟ ਨੂੰ ਜਨਮ ਦਿੱਤਾ ਸੀ। ਫਲਿੱਪਕਾਰਟ ਨੂੰ ਵਾਲਮਾਰਟ  (Walmart) ਨੂੰ ਵੇਚਣ ਤੋਂ ਬਾਅਦ ਸਚਿਨ ਬਾਂਸਲ (Sachin Bansal) ਪਹਿਲਾਂ ਹੀ ਕੰਪਨੀ ਤੋਂ ਵੱਖ ਹੋ ਗਏ ਸਨ। ਹੁਣ ਬਿੰਨੀ ਬਾਂਸਲ ਦੇ ਅਸਤੀਫੇ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਫਲਿੱਪਕਾਰਟ ਦੇ ਸਹਿ-ਸੰਸਥਾਪਕ ਬਿੰਨੀ ਬਾਂਸਲ ਨੇ ਈ-ਕਾਮਰਸ (E-commerce) ਕੰਪਨੀ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਫਲਿੱਪਕਾਰਟ ਅਤੇ ਬਿੰਨੀ ਬਾਂਸਲ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ।


 ਹੁਣ ਕੰਪਨੀ ਔਪਡੋਰ ਉੱਤੇ ਦੇਵੇਗੀ ਪੂਰਾ ਧਿਆਨ 
 
 ਬਿੰਨੀ ਬਾਂਸਲ ਹੁਣ ਕੰਪਨੀ OppDoor 'ਤੇ ਪੂਰਾ ਧਿਆਨ ਦੇਣਗੇ। ਬਿੰਨੀ ਦਾ ਅਹੁਦਾ ਛੱਡਣ ਦਾ ਫੈਸਲਾ ਕੰਪਨੀ ਵਿੱਚ ਆਪਣੀ ਪੂਰੀ ਹਿੱਸੇਦਾਰੀ ਵੇਚਣ ਦੇ ਮਹੀਨਿਆਂ ਬਾਅਦ ਆਇਆ ਹੈ। ਹੁਣ ਉਹ ਦੁਬਾਰਾ ਈ-ਕਾਮਰਸ ਸੈਕਟਰ 'ਚ ਐਂਟਰੀ ਕਰ ਰਿਹਾ ਹੈ। ਉਨ੍ਹਾਂ ਨਾਲ ਫਲਿੱਪਕਾਰਟ ਸ਼ੁਰੂ ਕਰਨ ਵਾਲੇ ਸਚਿਨ ਬਾਂਸਲ ਇਸ ਸਮੇਂ ਫਿਨਟੇਕ ਕੰਪਨੀ ਨੇਵੀ  (Navi) ਚਲਾ ਰਹੇ ਹਨ। ਅਸਤੀਫਾ ਦੇਣ ਤੋਂ ਬਾਅਦ ਬਿੰਨੀ ਬਾਂਸਲ ਨੇ ਕਿਹਾ ਕਿ ਮੈਨੂੰ ਫਲਿੱਪਕਾਰਟ ਗਰੁੱਪ ਦੀਆਂ ਪਿਛਲੇ 16 ਸਾਲਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਫਲਿੱਪਕਾਰਟ ਮਜ਼ਬੂਤ ਸਥਿਤੀ 'ਚ ਹੈ। ਇੱਕ ਮਜ਼ਬੂਤ​ਲੀਡਰਸ਼ਿਪ ਅਤੇ ਅੱਗੇ ਦਾ ਸਪਸ਼ਟ ਰਸਤਾ ਵੀ ਹੈ। ਇਹ ਜਾਣਦੇ ਹੋਏ ਕਿ ਕੰਪਨੀ ਸਮਰੱਥ ਹੱਥਾਂ ਵਿੱਚ ਹੈ, ਮੈਂ ਕੰਪਨੀ ਛੱਡਣ ਦਾ ਫੈਸਲਾ ਕੀਤਾ ਹੈ।


Interim Budget 2024: ਪਹਿਲਾਂ ਤੋਂ ਕਈ ਅਨੋਖੇ ਰਿਕਾਰਡ, ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਹ ਰਚਣ ਵਾਲੀ ਹੈ ਨਵਾਂ ਇਤਿਹਾਸ
 
ਫਲਿੱਪਕਾਰਟ ਦੇ ਸੀਈਓ ਨੇ ਬਿੰਨੀ ਬਾਂਸਲ ਦਾ ਕੀਤਾ ਧੰਨਵਾਦ 


ਫਲਿੱਪਕਾਰਟ ਦੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਲੇ ਹਾਪਕਿੰਸ ਨੇ ਕਿਹਾ ਕਿ ਬਿੰਨੀ ਬਾਂਸਲ ਇੱਕ ਕਾਰੋਬਾਰੀ ਸੰਸਥਾਪਕ ਦੇ ਤੌਰ 'ਤੇ ਗਿਆਨ ਅਤੇ ਅਨੁਭਵ ਦਾ ਵਿਲੱਖਣ ਸੁਮੇਲ ਪੇਸ਼ ਕਰਦੇ ਹਨ। ਅਸੀਂ ਖੁਸ਼ਕਿਸਮਤ ਹਾਂ ਕਿ ਉਹ 2018 ਵਿੱਚ ਵਾਲਮਾਰਟ ਦੇ ਨਿਵੇਸ਼ ਤੋਂ ਬਾਅਦ ਬੋਰਡ ਵਿੱਚ ਬਣੇ ਰਹੇ। ਉਸ ਦੀ ਸਲਾਹ ਤੋਂ ਸਾਨੂੰ ਬਹੁਤ ਫ਼ਾਇਦਾ ਹੋਇਆ ਹੈ। ਫਲਿੱਪਕਾਰਟ ਦੇ ਸੀਈਓ ਕਲਿਆਣ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਅਸੀਂ ਬਿੰਨੀ ਦੇ ਧੰਨਵਾਦੀ ਹਾਂ। 


EPFO Update: ਬਿਨਾਂ UAN ਆਪਰੇਟ ਨਹੀਂ ਹੁੰਦਾ ਹੈ PF ਖਾਤਾ? ਜੇ ਭੁੱਲ ਗਏ ਇਹ ਨੰਬਰ ਤਾਂ ਜਾਣੋ ਕੀ ਹੋਵੇਗਾ?