Budget Session Of Parliament: ਅੱਜ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸੰਸਦ ਭਵਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਤੇ ਖੁੱਲ੍ਹੀ ਵਿਚਾਰ ਚਰਚਾ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਸੈਸ਼ਨ ਵਿੱਚ ਤੁਹਾਡਾ ਤੇ ਸਾਰੇ ਸੰਸਦ ਮੈਂਬਰਾਂ ਦਾ ਸੁਆਗਤ ਕਰਦਾ ਹਾਂ। ਅੱਜ ਦੀ ਗਲੋਬਲ ਸਥਿਤੀ ਵਿੱਚ ਭਾਰਤ ਲਈ ਬਹੁਤ ਸਾਰੇ ਮੌਕੇ ਹਨ। ਇਹ ਸੈਸ਼ਨ ਦੇਸ਼ ਦੀ ਆਰਥਿਕ ਤਰੱਕੀ, ਟੀਕਾਕਰਨ ਪ੍ਰੋਗਰਾਮ, ਮੇਡ ਇਨ ਇੰਡੀਆ ਵੈਕਸੀਨ ਬਾਰੇ ਦੁਨੀਆ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ।
ਪੀਐਮ ਮੋਦੀ ਨੇ ਅੱਗੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਸੰਸਦ 'ਚ ਖੁੱਲ੍ਹ ਕੇ ਚਰਚਾ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ 'ਚ ਮਦਦ ਕਰਨਗੀਆਂ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਪ੍ਰਾਰਥਨਾ ਕਰਾਂਗਾ ਕਿ ਚੋਣਾਂ ਤਾਂ ਚੱਲਦੀਆਂ ਰਹਿਣਗੀਆਂ, ਅਸੀਂ ਪੂਰੀ ਵਚਨਬੱਧਤਾ ਨਾਲ ਸੈਸ਼ਨ ਨੂੰ ਫਲਦਾਇਕ ਬਣਾਈਏ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵਾਰ-ਵਾਰ ਇਜਲਾਸ ਪ੍ਰਭਾਵਿਤ ਹੁੰਦੇ ਹਨ, ਚਰਚਾ ਵੀ ਪ੍ਰਭਾਵਿਤ ਹੁੰਦੀ ਹੈ। ਪਰ ਚੋਣ ਆਪਣੀ ਥਾਂ 'ਤੇ ਹਨ ਤੇ ਚੱਲ਼ਦੇ ਰਹਿਣਗੇ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਜਿੰਨਾ ਅਸੀਂ ਇਸ ਬਜਟ ਸੈਸ਼ਨ ਨੂੰ ਪੂਰੀ ਵਚਨਬੱਧਤਾ ਨਾਲ ਫਲਦਾਇਕ ਬਣਾਉਂਦੇ ਹਾਂ, ਆਉਣ ਵਾਲਾ ਸਾਲ ਨਵੀਆਂ ਉਚਾਈਆਂ ਨੂੰ ਸਰ ਕਰਨ ਦਾ ਵਧੀਆ ਮੌਕਾ ਹੋਵੇਗਾ।